Supna

ਲੈ ਕੇ ਤੁਰਿਆ ਕਰਾਰ ਮੇਰੇ ਦਿਲ ਦਾ
ਜੇ ਨਾ ਚਾਹੁੰਦੇ ਵਿਛੋੜਾ ਕਿੱਥੋਂ ਮਿਲਦਾ?

ਤੂੰ ਫੇਰ ਦੱਸ ਕਦੋਂ ਆਵੇਂਗਾ?
ਮੈਂ ਗੱਲਾਂ ਕਰਨੀਆਂ ਬੈਠ ਕੇ ਹਜ਼ਾਰਾਂ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ

(ਸੋਹਣਿਆਂ, ਮਾਹੀਆ, ਮਾਹੀਆ)
(ਮਾਹੀਆ, ਸੋਹਣਿਆਂ, ਸੋਹਣਿਆਂ)
(ਸੋਹਣਿਆਂ, ਮਾਹੀਆ, ਮਾਹੀਆ)
(ਮਾਹੀਆ, ਸੋਹਣਿਆਂ, ਸੋਹਣਿਆਂ)

ਸਾਥ ਤੇਰਾ ਮੇਰਾ ਜਿਵੇਂ ਫੁੱਲਾਂ 'ਤੇ ਤ੍ਰੇਲ ਸੀ
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
(ਹਾਂ, ਆ)

ਸਾਥ ਤੇਰਾ ਮੇਰਾ ਜਿਵੇਂ ਫੁੱਲਾਂ 'ਤੇ ਤ੍ਰੇਲ ਸੀ
ਤੇਰੇ ਨਾਲ਼ ਸਾਡਾ ਕਾਹਤੋਂ ਐਨਾ ਥੋੜ੍ਹਾ ਮੇਲ ਸੀ?
ਹਾਏ, ਐਨਾ ਥੋੜ੍ਹਾ ਮੇਲ ਸੀ

ਮੈਂ ਕਦੇ ਨਾ ਉਮੀਦ ਛੱਡਦਾ
ਜੇ ਤੂੰ ਆਉਣ ਦਾ ਲਾ ਜਾਂਦਾ ਲਾਰਾ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ

(ਸੋਹਣਿਆਂ, ਮਾਹੀਆ, ਮਾਹੀਆ)
(ਮਾਹੀਆ, ਸੋਹਣਿਆਂ, ਸੋਹਣਿਆਂ)
(ਸੋਹਣਿਆਂ, ਮਾਹੀਆ)
(ਮਾਹੀਆ, ਸੋਹਣਿਆਂ)

ਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
ਜਿੱਡਾ ਦਿਲ ਸਾਡਾ, ਕਦੇ ਵੇਖਿਆ ਨਈਂ ਫੋਲ ਕੇ
(ਹਾਂ, ਆ)

ਜਿੱਦਾਂ ਤੂੰ ਗਿਆ ਏਂ, ਕੋਈ ਤੁਰਦਾ ਨਈਂ ਰੋਲ਼ ਕੇ
ਜਿੱਡਾ ਦਿਲ ਸਾਡਾ, ਕਦੀ ਵੇਖਿਆ ਨਈਂ ਫੋਲ ਕੇ
ਹਾਂ, ਵੇਖਿਆ ਨਈਂ ਫ਼ੋਲ ਕੇ

ਮੈਂ ਕਿੱਥੋਂ ਲੱਭਾਂ ਪੀਰ ਵਿੰਦਰਾ
ਜਿਹੜਾ ਲਿਖ ਦਵੇ ਲੇਖ ਦੋਬਾਰਾ
ਵੇ, ਅੱਖੀਆਂ ਨੇ ਰੋਜ਼ ਕਹਿੰਦੀਆਂ
ਤੂੰ ਤਾਂ ਸੁਪਨਾ ਹੀ ਸੀ ਕੋਈ, ਯਾਰਾ

(ਸੋਹਣਿਆਂ, ਮਾਹੀਆ, ਮਾਹੀਆ)
(ਮਾਹੀਆ, ਸੋਹਣਿਆਂ, ਸੋਹਣਿਆਂ)
(ਸੋਹਣਿਆਂ, ਮਾਹੀਆ, ਮਾਹੀਆ)
(ਮਾਹੀਆ, ਸੋਹਣਿਆਂ, ਸੋਹਣਿਆਂ)



Credits
Writer(s): Jaidev Kumar, Vinder Nathumajra
Lyrics powered by www.musixmatch.com

Link