Kurti

ਕੁੜਤੀ ਸੱਤ ਰੰਗ ਦੀ
ਵੇ ਵਿੱਚ ਘੁੱਗੀਆਂ ਗਟਾਰਾਂ ਪਾਈਆਂ
يلا حبيبي

ਤੇਰੀ ਕੁੜਤੀ ਦੇ ਸ਼ੀਸ਼ੇ ਕੁੜੇ ਨੂਰ ਮਹਿਲੋਂ ਆਏ
ਤੇਰੇ ਨਖ਼ਰੇ ਨੇ ਜੱਟੀਏ ਨੀ ਕਹਿਰ ਮਚਾਏ
ਕਾਲ਼ੇ ਰੰਗ ਦਾ ਦੁਪੱਟਾ, ਤੇਰਾ ਰੰਗ ਗੋਰਾ-ਗੋਰਾ
ਤੇਰੀ ਦੇਖ ਕੇ Snap ਗੱਡੀ ਤੇਰੇ ਸ਼ਹਿਰ ਮੋੜਾਂ

ਮੇਰੇ ਸੁਪਨੇ ਦੇ ਵਿੱਚ ਨੀ ਤੂੰ ਰੋਜ ਗੇੜਾ ਲਾਉਂਦੀ
ਮੂੰਹੋਂ ਬੋਲ ਕੇ ਤਾਂ ਦੱਸ ਨੀ ਤੂੰ ਸੱਚੀ ਕੀ ਐ ਚਾਹੁੰਦੀ
ਤੇਰਾ ਪੇਸ਼ਾ ਕੁੜੇ ਨੈਣਾਂ ਨਾ' ਸ਼ਰਾਬੀ ਕਰਨਾ
ਗੱਲ ਬਣਦੀ ਦੇ ਵਿੱਚ ਤੂੰ ਖ਼ਰਾਬੀ ਕਰ ਨਾ

ਪੀਂਘ ਪਿਆਰ ਦੀ ਜੱਟਾਂ ਦੇ ਮੁੰਡੇ ਨਾਲ਼ ਪਾ ਕੇ ਦੇਖ
ਸਾਂਭ ਰੱਖੂੰ ਜਿਵੇਂ ਬੇਗਮਾਂ ਨੂੰ ਸਾਂਭਦੇ ਨੇ ਸ਼ੇਖ
ਲਾਕੇ ਧਿਆਨ ਨਾਲ਼ ਅੱਖਰ ਬਰੀਕ ਸੁਣਦਾ
ਤੇਰੇ ਬੋਲ ਐਦਾਂ ਸੁਣਾਂ ਜਿੱਦਾਂ ਗੀਤ ਸੁਣਦਾ

ਤੇਰੀ ਆਪਣੇ ਹਿਸਾਬ ਨਾ' ਤਰੀਫ਼ ਕਰਦਾ
ਕੋਈ ਕਮੀ-ਪੇਸ਼ੀ ਦੱਸ ਤਾਂ ਮੈਂ ਠੀਕ ਕਰਦਾਂ
ਠੀਕ ਕਰਦਾਂ, ਠੀਕ ਕਰਦਾਂ
ਮੇਰੀ ਜ਼ਿੰਦਗੀ 'ਚ ਆਜਾ, ਮੈਂ ਉਡੀਕ ਕਰਦਾ

ਦੱਸਾਂ ਆਪਣੀ ਮੈਂ habit, ਮੈਂ ਦਾਰੂ ਪੀਂਦਾ ਰੱਜ ਕੇ
ਮੈਨੂੰ ਨਹੀਂ ਪਸੰਦ ਕਿ ਵਿਆਹ ਕਰਾਂ ਭੱਜ ਕੇ
ਕੰਗਣਾ ਐ ਆਇਆ ਤੇਰਾ ਕੁੜੇ ਮੁਲਤਾਨ ਤੋਂ
ਕਿੰਨੀ ਤੇਰੀ ਲੋੜ ਮੈਨੂੰ, ਪੁੱਛ ਮੇਰੀ ਜਾਨ ਤੋਂ

ਤੇਰੀਆਂ ਸਹੇਲੀਆਂ ਵੀ fan ਕਰ ਦੂੰ
ਜਿਹੜੀ ਚੀਜ ਨਹੀਂ ਪਸੰਦ ਦੱਸ, ban ਕਰ ਦੂੰ
Photo ਤੇਰੇ ਨਾ' ਕਰਾਨੀ ਹੱਥ ਮੋਢੇ ਧਰ ਕੇ
App locker 'ਚ ਰੱਖੂੰ ਤੈਨੂੰ save ਕਰਕੇ

Privacy ਲਾਕੇ ਰੱਖੂੰ ਪਿਆਰ ਦੀ ਨਿਸ਼ਾਨੀ 'ਤੇ
Locket 'ਚ Lally ਲਿਖਵਾ ਲੈ ਕੁੜੇ ਗਾਨੀ 'ਤੇ

ਪਹਿਲੀ ਵਾਰੀ ਤੱਕਿਆ, ਤੂੰ ਆ ਗਈ ਪਸੰਦ ਸੀ
ਸੱਚੀ ਤੈਨੂੰ ਦੱਸਾਂ, ਮੇਰੀ ਐਦਾਂ ਦੀ ਹੀ ਮੰਗ ਸੀ
ਪਿੱਤਲ਼ ਦੇ ਭਾਂਡੇ 'ਚ ਤੂੰ Coke ਪੀਣਾ ਗਿਝ ਗਈ
ਗਿੱਧੇ ਵਿੱਚ ਨੱਚਦੀ ਦੀ ਕੁੜਤੀ ਵੀ ਭਿਜ ਗਈ

ਛੱਡ Coke ਕੁੜੇ, ਲੱਸੀ ਮੈਂ ਪਿਲਾਦਾਂ ਘਰ ਦੀ
ਵੇਖੀ ਪਤਲਾ ਜਿਹਾ ਲੱਕ ਤੇਰਾ ਰਾਜੀ ਕਰ ਦਈਂ
ਪਿੰਡ ਮਿੱਤਰਾਂ ਦੇ ਘਰ ਆ ਜਾਈਂ ਜਦ ਮਰਜੀ
ਬਸ ਜਾਂਦੀ-ਜਾਂਦੀ ਇਸ਼ਕੇ ਦੀ ਹਾਮੀ ਭਰ ਜਾਈਂ

ਬਸ ਜਾਂਦੀ-ਜਾਂਦੀ ਇਸ਼ਕੇ ਦੀ ਹਾਮੀ ਭਰ ਜਾਈਂ
ਜਾਂਦੀ-ਜਾਂਦੀ ਇਸ਼ਕੇ ਦੀ ਹਾਮੀ ਭਰ ਜਾਈਂ



Credits
Writer(s): Jaggi Sengh, Geeta Zaildar
Lyrics powered by www.musixmatch.com

Link