Chann

ਉਹਦੇ ਸੁਰਮੇ 'ਚ ਡੁੱਬੇ ਨੈਣ ਤੱਕੀ ਜਾਂਦੇ ਨੇ
ਮੇਰੀ ਤਾਈਓਂ ਬਣ ਆਉਂਦੀ ਆ, ਹਾਏ, ਜਾਨ ਦੇ ਉੱਤੇ

ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ

ਸੁਪਣੇ 'ਚ ਉਹਦੇ ਨਾਲ਼ ਕਰੀ ਜਾਵਾਂ ਗੱਲਾਂ ਮੈਂ
ਤੱਕਿਆ ਕੀ ਉਹਨੂੰ, ਸੱਚੀ ਭੁੱਲੀ ਬੈਠਾ ਅੱਲਾਹ ਮੈਂ
ਮੁਹੱਬਤ ਦੇ ਬਾਰੇ ਜੀਹਨੂੰ ਪਤਾ ਵੀ ਨਹੀਂ ਹੁੰਦਾ ਸੀ
ਉਹਦਿਆਂ ਖ਼ਿਆਲਾਂ ਵਿੱਚ ਹੋਇਆ ਫ਼ਿਰਾ ਝੱਲਾ ਮੈਂ

ਹੱਥ-ਪੈਰ ਸੁੰਨ ਹੁੰਦੇ ਉਹਦੇ ਆਣ ਦੇ ਉੱਤੇ

ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ

ਚਿਹਰਾ ਉਹਦਾ ਅੱਖਾਂ ਮੂਹਰੇ ਰਹੇ ਘੁੰਮਦਾ
ਸ਼ਹਿਰ ਉਹਦੇ ਦੀ ਮੈਂ ਮਿੱਟੀ ਰਹਾਂ ਚੁੰਮਦਾ
ਪਤਾ ਹੀ ਨਹੀਂ ਉਹਦੇ ਵਿੱਚ ਐਸਾ ਕੀ ਐ, ਰੱਬਾ ਵੇ
ਉਹਦੀ ਵਾਜ ਬਿਨਾਂ ਮੈਨੂੰ ਕੁਝ ਵੀ ਨਹੀਂ ਸੁਣਦਾ

ਰੋਕ ਲੱਗੀ Jaini ਦੇ ਪੀਣ-ਖਾਣ ਦੇ ਉੱਤੇ

ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ
ਮੇਰੇ ਯਾਰ ਦੇ ਮੁਹੱਲੇ ਚੰਨ ਦੋ ਚੜ੍ਹਦੇ
ਇੱਕ ਜ਼ਮੀਨ 'ਤੇ ਤੇ ਦੂਜਾ ਆਸਮਾਨ ਦੇ ਉੱਤੇ



Credits
Writer(s): Jaini Sandhu, Raka
Lyrics powered by www.musixmatch.com

Link