Muqabla

ਨਾ ਨਾਗਾਂ ਤੇ ਨਾ ਮੋਰਾਂ ਨਾਲ
ਨਾ ਤੇ ਚੁੱਪ ਤੇ ਨਾਂ ਹੀ ਸ਼ੋਰਾਂ ਨਾਲ
ਨਾ ਆਪਣਿਆਂ ਨਾਲ ਨਾ ਹੋਰਾਂ ਨਾਲ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
INSTRUMENTAL
ਏਹ ਸਿੱਪੀ ਮੋਤੀ ਕੋਹਿਨੂਰ
ਅੰਬਰਾਂ ਦੀਆਂ ਪਰੀਆਂ ਦਾ ਗ਼ਰੂਰ
ਏਹ ਸ਼ਬਨਮ-ਸ਼ਬਨਮ ਟਾਹਣੀਆਂ
ਸਭ ਕਿੱਸੇ ਅਤੇ ਕਹਾਣੀਆਂ

ਯਾਂ ਸੋਹਣ ਸੋਨੇਹਰੀ ਖੇਤਾਂ ਵਿੱਚ
ਕੋਈ ਤਾਜ਼ੀ ਪੱਕੀ ਫ਼ਸਲ ਹੈ
ਯਾਂ ਝੀਲ ਦੇ ਝਿਲਮਿਲ ਪਾਣੀ ਵਿੱਚ
ਪੁੰਨਿਆਂ ਦੇ ਚੰਨ ਦੀ ਸ਼ਕਲ ਹੈ

ਤੇਰੀ ਨਕਲ ਹੈ, ਤੇਰੀ ਨਕਲ ਹੈ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ

ਜਿਵੇਂ ਸੂਹੇ ਰੰਗ ਦਾ ਫੁੱਲ ਹੋਵੇ
ਜਿਵੇਂ ਦਰਿਆ ਉੱਤੇ ਪੁਲ ਹੋਵੇ
ਜਿਵੇਂ ਕੰਨੀ ਪਾਏ ਝੁਮਕੇ ਦੀ
ਹਲਕੀ-ਹਲਕੀ ਹਿਲ-ਜੁਲ ਹੋਵੇ

ਯਾਂ ਇਸ਼ਕ ਦੀ ਤਾਬੜ-ਤੋੜ ਅਦਾ
ਜੋ ਪਲ ਵਿੱਚ ਕਰਦੀ ਕਤਲ ਹੈ

ਤੇਰੀ ਨਕਲ ਹੈ, ਤੇਰੀ ਨਕਲ ਹੈ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ
(ਨੀ ਤੇਰਾ ਕੋਈ ਮੁਕਾਬਲਾ ਹੀ ਨਹੀਂ)



Credits
Writer(s): Amrinder Singh, Baljit Singh, Harmanjeet Singh
Lyrics powered by www.musixmatch.com

Link