Khatra (feat. Avraj & Man Jeet)

ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਪਹਿਲਾ ਵਾਲਾ ਸੀ ਮੈਂ ਜਿਹੜਾ ਗਿਆ ਕਿਤੇ ਖੋ
ਵੱਖਰਾ ਵਤੀਰਾ, ਅਸੀਂ ਮੇਰੇ ਵਿੱਚ ਦੋ
ਸ਼ੀਸ਼ਾ ਲੱਭ ਮੂਹਰੇ ਜਦੋਂ ਜਾਵਾਂ ਮੈਂ ਖਲੋ
ਦਿੱਸਦੇ ਨੇ ਦੋ, ਪਰ ਅਸਲ 'ਚ ਚਾਰ
ਮੇਰੇ ਬਦਲਾਵ ਦੇ ਗਵਾਹ ਮੇਰੇ ਯਾਰ
ਸੋਚ ਪਹਿਲਾ ਕੈਦ ਸੀ, ਜੋ ਹੋ ਗਈ ਉਡਾਰ
ਪਰ ਉਡਾਰ ਇਹ ਸੋਚ ਲੈ ਕੇ ਆਉਂਦੀ Question
ਚਿੰਤਿਤ ਮੇਰਾ ਮਨ, ਫਸਿਆ ਮੈਂ ਵਿੱਚ ਉਲਝਣ
ਤੇ ਨੇ ਚਾਹੀਦੇ ਨੇ ਜਵਾਬ
ਲਾਈਫ ਐ ਕੀ?
ਤੇ, ਕੀ ਨੇ ਇਹਦੇ ਰਾਜ?
ਜੋ ਛੁਪਿਆ ਏ ਲੁਕਿਆ ਏ ਮੇਰੇ ਇਰਧ-ਗਿਰਦ
ਕਈ ਥਾਵੇਂ ਵਿੱਚ ਪੰਨਿਆ ਦੇ
ਕਦੇ ਡਿਜ਼ੀਟਲ ਮਾਧਿਅਮ ਚ ਆਵੇ
ਉਹ Knowledge ਜਿਵੇਂ ਪਾਈ ਜਾਵਾਂ
ਡੂੰਗਾ ਧਸਦਾ ਮੈਂ ਚਕਰਾਈ ਜਾਵਾਂ
ਜੋ ਸਿੱਖਿਆ ਸਿਖਾਇਆ ਸੀ
ਸਦੀਆਂ ਤੋਂ ਆਇਆ ਸੀ ਚਲਦਾ
ਮੇਰਾ ਹੋਰ ਅੱਜ, ਭੁੱਲਿਆ ਮੈਂ ਕੱਲ ਦਾ ਨਜ਼ਰੀਆ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਇਹਨਾਂ ਚੇਹਰਿਆਂ ਤੇ ਵਾਲਾਂ ਕੋਲੋਂ ਖ਼ਤਰਾ
ਮੈਨੂੰ ਖੁਦ ਦੇ ਸਵਾਲਾਂ ਕੋਲੋਂ ਖ਼ਤਰਾ
ਮੈਨੂੰ ਬੁੱਧ ਦੇ ਵਿਚਾਰਾਂ ਕੋਲੋਂ
ਕਤਰਾ-ਕਤਰਾ ਲਹੂ ਦਾ ਮੈਂ ਡੋਲਿਆ
ਤੇ ਰਗਾਂ ਵਿੱਚ ਜ਼ਹਿਰ ਭਰਿਆ
ਮੇਰੇ ਜਿਹੇ ਮੁੰਡਿਆਂ ਨਾ ਵੇਖ ਇਥੇ ਆ ਕੇ
ਪਿਆ ਸ਼ਹਿਰ-ਸ਼ਹਿਰ ਭਰਿਆ
ਕਿੰਨਾ ਲੋਕਾਂ ਨੇ ਕਹਿਰ ਕਰਿਆ
ਮੁੰਡਾ ਫਿਰ ਮਰਿਆ
ਮੁੜ ਫਿਰ ਜੰਮਿਆ ਹੋ ਕੇ ਗਹਿਰਾ ਕਾਲਾ ਚਿਹਰਾ
ਨੇਹਰੇ ਚ ਲੁੱਕਾ ਕੇ
ਵੇਖਦਾ ਮੈਂ ਦੁਨੀਆਂ ਨੂੰ ਖੁਦ ਨੂੰ ਛੁਪਾ ਕੇ
ਯੁੱਧ ਨੂੰ ਮੁਕਾ ਕੇ ਮੈਥੋਂ ਹੋਣੀ ਨਹੀਂ ਸ਼ਾਂਤੀ
ਮੈਥੋਂ ਆਉਣੀ ਨਹੀਂ ਕ੍ਰਾਂਤੀ
ਐਵੇਂ ਕਮਲਾ ਹੋ ਕੇ ਬੋਲਾ ਰਾਜ ਸਾਰਿਆਂ ਦੇ ਖੋਲਾਂ
ਸਿੱਧਾ ਤੁਰਦਾ ਤੁਰਦਾ ਡੋਲਾ
ਔਖਾ ਲੋਕਾਂ ਨੂੰ ਜਗਾਉਣਾ ਇਹ ਤਾਂ ਸੋ ਗਏ ਘੋੜੇ ਵੇਚ ਕੇ
ਕਿੰਨੇ ਲੋਕ ਬਾਗ਼ੀ ਬਣੇ ਦੁਨੀਆਂ ਨੂੰ ਦੇਖ ਕੇ?
ਐਵੇਂ ਜਾਂਦੇ ਰੱਬ ਨੂੰ ਲੱਭੀ
ਓਹਦੇ ਨਾਮ ਉੱਤੇ ਠੱਗੀ ਥਾਂ ਥਾਂ ਤੇ ਜਾਂਦੀ ਵੱਜੀ
ਖਾ ਖਾ ਬੰਦਿਆਂ ਦਾ ਮਾਸ ਇਹ ਦੁਨੀਆਂ ਨਹੀਂ ਰੱਜੀ
ਦੁਨੀਆਂ ਮੈਨੂੰ ਪਾਗਲ ਕਹਿ ਰਹੀ
ਸੋਚ ਮੇਰੀ ਸੱਚੀ ਜ਼ਹਿਰੀ
ਮੈਂ ਤਾਂ ਸੁਣਦਾ ਰਾਕਿਮ ਨੂੰ ਤੇ
ਤੂੰ ਤਾਂ ਸੁਣਦਾ ਬੱਪੀ ਲਹਿਰੀ,
ਦਿਮਾਗ ਤੋਂ ਪਾਗਲ ਮੈਂ ਕਮਲਾ
ਕੰਨਾਂ ਤੋਂ ਨੀ ਸੁਣਦਾ
ਤੇ ਅੰਨੀਆਂ ਨੇ ਨਜ਼ਰਾਂ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਸਾਨੂੰ ਸਾਧਾਂ ਦਿਆਂ ਡੇਰਿਆਂ ਤੋਂ ਖ਼ਤਰਾ
ਇਹਨਾਂ ਚੋਰਾਂ ਤੇ ਲੁੱਟੇਰਿਆਂ ਤੋਂ ਖ਼ਤਰਾ

ਜੋ ਵੇਖਣ ਵਿਖਾਵਾਂ ਕਿਵੇਂ ਨਜ਼ਰਾਂ
ਜੋ ਵੇਖਣ ਵਿਖਾਵਾਂ ਕਿਵੇਂ ਨਜ਼ਰਾਂ
ਲੱਭਿਆ ਨਜ਼ਰੀਆ ਜੋੜ ਲਈਆਂ ਸਤਰਾਂ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਭੀੜ ਵਿੱਚ ਹੁੰਦੇ ਸ਼ਾਂਤ
ਤੰਗ ਕਰਦਾ ਇਕਾਂਤ
ਆਉਂਦੇ ਤੁਰੇ ਭਾਂਤ ਭਾਂਤ ਦੇ ਵਿਚਾਰ ਜੁੜ ਜੁੜ
ਜੱਦੋ ਪਹਿਰ ਨੇ ਚੁਕੰਨੇ ਲੱਗਦੇ ਨੀ
ਕਿਸੇ ਬੰਨੇ ਅਹਿਸਾਸ ਵੀ ਸੁਵੰਨੇ ਹੁੰਦੇ ਰਹਿਣ ਮੁੜ ਮੁੜ
ਕੈਸਾ ਚੇਤਨਾ ਦਾ ਖੇਡ
ਬਿੰਦ ਬਿੰਦ ਜਦੋ ਜਹਿਦ ਹੋਏ ਪਿੰਡਿਆ ਚ ਕੈਦ
ਊਰਜਾ ਦੇ ਸਰੋਤ
ਜਿਹੜੇ ਬੰਦਿਸ਼ਾਂ ਤੋਂ ਰਹਿਤ
ਬਿਨਾ ਮੰਨਿਆ ਹਦਾਇਤ
ਭਟਕਣ ਦੀ ਰਿਵਾਇਤੋਂ ਚਾਹੁੰਦੇ ਕੁਦਰਤੀ ਛੋਟ
ਜੋ ਵੇਖਣ ਵਿਖਾਵਾਂ ਕਿਵੇਂ ਨਜ਼ਰਾਂ
ਲੱਭਿਆ ਨਜ਼ਰੀਆ ਜੋੜ ਲਈਆਂ ਸਤਰਾਂ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ
ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ

ਮੈਨੂੰ ਮੇਰਿਆ ਖਿਆਲਾਂ ਕੋਲੋਂ ਖ਼ਤਰਾ



Credits
Writer(s): Lakh Chahal
Lyrics powered by www.musixmatch.com

Link