Tere Naal Rehniya

ਮੈਨੂੰ ਸੋਚਣਾ ਨਈਂ ਪੈਂਦਾ ਕੁੱਝ ਵੀ ਬੋਲਣ ਤੋਂ ਪਹਿਲਾਂ
ਮੈਨੂੰ ਸੋਚਣਾ ਨਈਂ ਪੈਂਦਾ ਦਿਲ ਦੀ ਖੋਲ੍ਹਣ ਤੋਂ ਪਹਿਲਾਂ

ਤੇਰੀ ਦਿਲ ਵਾਲੀ ਗੱਲ ਵੀ ਮੈਂ, ਯਾਰਾ
ਤੇਰੀ ਅੱਖੀਆਂ 'ਚੋਂ ਪੜ੍ਹ ਲੈਨੀ ਆਂ

ਤਾਂਹੀ ਤਾਂ ਤੇਰੇ ਨਾਲ ਰਹਿਨੀ ਆਂ, ਹਾਏ ਵੇ
ਤਾਂਹੀ ਮੈਂ ਤੇਰੇ ਨਾਲ ਰਹਿਨੀ ਆਂ
ਤਾਂਹੀ ਤਾਂ ਤੇਰੇ ਨਾਲ ਰਹਿਨੀ ਆਂ, ਹਾਏ ਵੇ
ਤਾਂਹੀ ਮੈਂ ਤੇਰੇ ਨਾਲ ਰਹਿਨੀ ਆਂ

ਤੈਨੂੰ ਸੱਚੀ ਦੱਸਾਂ, ਤੂੰ ਬੜੀ ਪਿਆਰੀ ਲਗਦੀ ਐ
ਤੈਨੂੰ ਸੱਚੀ ਦੱਸਾਂ, cute ਮੈਨੂੰ ਬਾਹਲ਼ੀ ਲਗਦੀ ਐ

ਓ, ਤੈਨੂੰ ਕਰੇ ਨਾ ਕੋਈ ਵੀ ਪਰੇਸ਼ਾਨ
ਇਹੀ ਰੱਖਦੇ ਖਿਆਲ ਰਹਿਨੇ ਆਂ

ਤਾਂਹੀ ਤਾਂ ਤੇਰੇ ਨਾਲ ਰਹਿਨੇ ਆਂ, ਹਾਏ ਨੀ
ਤਾਂਹੀ ਤਾਂ ਤੇਰੇ ਨਾਲ ਰਹਿਨੇ ਆਂ
ਤਾਂਹੀ ਤਾਂ ਤੇਰੇ ਨਾਲ ਰਹਿਨੇ ਆਂ, ਹਾਏ ਨੀ
ਤਾਂਹੀ ਤਾਂ ਤੇਰੇ ਨਾਲ ਰਹਿਨੇ ਆਂ

ਨਿੱਕੀ-ਨਿੱਕੀ ਗੱਲਾਂ ਮੈਨੂੰ ਇੰਜ ਸਮਝਾਵੇ
ਜਿਵੇਂ ਮੈਂ ਨਿੱਕੀ ਜਿਹੀ ਬੱਚੀ ਆਂ
ਸਿਆਣਿਆਂ ਦੇ ਵਾਂਗੂ ਮੈਨੂੰ ਲੋਕਾਂ ਤੋਂ ਬਚਾਵੇ
ਜਿਵੇਂ ਮੈਂ ਤਾਂ ਅਕਲ ਦੀ ਕੱਚੀ ਆਂ

ਨਿੱਕੀ-ਨਿੱਕੀ ਗੱਲਾਂ ਮੈਨੂੰ ਇੰਜ ਸਮਝਾਵੇ
ਜਿਵੇਂ ਮੈਂ ਨਿੱਕੀ ਜਿਹੀ ਬੱਚੀ ਆਂ
ਸਿਆਣਿਆਂ ਦੇ ਵਾਂਗੂ ਮੈਨੂੰ ਲੋਕਾਂ ਤੋਂ ਬਚਾਵੇ
ਜਿਵੇਂ ਮੈਂ ਤਾਂ ਅਕਲ ਦੀ ਕੱਚੀ ਆਂ

ਤੂੰ ਗੱਲ ਕਿਸੇ ਨਾਲ ਕਰਦੀ
ਦਿਲ ਅੰਦਰੋਂ-ਅੰਦਰੀ ਸੜਦੈ
ਫ਼ਿਰ ਕਹਿਨੀ ਐ ਕਿਉਂ ਮੈਨੂੰ
ਕਿ ਤੂੰ ਮੇਰੇ ਨਾਲ ਕਿਉਂ ਲੜਦੈ?
ਤੂੰ ਮੇਰੇ ਨਾਲ ਕਿਉਂ ਲੜਦੈ?

ਇੱਕ ਤੂੰ ਹੀ ਐ ਨਜ਼ਰ, ਜੀਹਦੀ ਡਾਂਟ ਨੂੰ ਮੈਂ
ਪਿਆਰ ਨਾਲ ਜਰ ਲੈਨੀ ਆਂ

ਤਾਂਹੀ ਤਾਂ ਤੇਰੇ ਨਾਲ ਰਹਿਨੀ ਆਂ, ਹਾਏ ਵੇ
ਤਾਂਹੀ ਮੈਂ ਤੇਰੇ ਨਾਲ ਰਹਿਨੀ ਆਂ
ਤਾਂਹੀ ਤਾਂ ਤੇਰੇ ਨਾਲ ਰਹਿਨੀ ਆਂ, ਹਾਏ ਵੇ
ਤਾਂਹੀ ਮੈਂ ਤੇਰੇ ਨਾਲ ਰਹਿਨੀ ਆਂ

ਗੋਰੇ ਮੁੱਖੜੇ 'ਤੇ ਤਿਲ, ਮਾਹੀਆ
ਗੋਰੇ ਮੁੱਖੜੇ 'ਤੇ ਤਿਲ, ਮਾਹੀਆ
ਮੈਂ ਤੇਰੇ ਉੱਤੋਂ ਜਾਨ ਵਾਰਦੀ
ਤੈਨੂੰ ਦਿੱਤਾ ਹੋਇਆ ਏ ਦਿਲ, ਮਾਹੀਆ
ਮੈਂ ਤੇਰੇ ਉੱਤੋਂ ਜਾਨ ਵਾਰਦੀ
ਤੈਨੂੰ ਦਿੱਤਾ ਹੋਇਆ ਏ ਦਿਲ, ਮਾਹੀਆ

ਇੱਕ ਛੋਟਾ ਜਿਹਾ ਖ਼੍ਵਾਬ ਮੇਰਾ
ਇੱਕ ਨਿੱਕਾ ਜਿਹਾ ਖ਼੍ਵਾਬ ਮੇਰਾ
ਹੋਰ ਕੁੱਝ ਮਿਲੇ, ਨਾ ਮਿਲੇ
ਮੈਨੂੰ ਚਾਹੀਦਾ ਏ ਸਾਥ ਤੇਰਾ

ਹੋਰ ਕੁੱਝ ਮਿਲੇ, ਨਾ ਮਿਲੇ
ਮੈਨੂੰ ਚਾਹੀਦਾ ਏ ਸਾਥ ਤੇਰਾ
ਹੋਰ ਕੁੱਝ ਮਿਲੇ, ਨਾ ਮਿਲੇ
ਮੈਨੂੰ ਚਾਹੀਦਾ ਏ ਸਾਥ ਤੇਰਾ



Credits
Writer(s): Gurnazar, Shirley Setia
Lyrics powered by www.musixmatch.com

Link