Jaan

ਇੱਥੇ ਕਦੇ ਉੱਥੇ ਜੱਟਾ ਜਾਂਦੇ ਘੁੰਮ ਕੇ
ਕੰਨਾਂ 'ਚ ਹੁਲਾਰੇ ਵੇਖ ਲੈਂਦੇ ਝੁਮਕੇ
ਹੱਥ ਤੇਰਾ ਫ਼ੜ ਤੇਰੇ ਨਾਲ ਤੁਰਨਾ
ਅੱਖੀਆਂ ਦੇ ਵਿੱਚ ਤੂੰ ਏ, ਬਾਹਰ ਸੁਰਮਾ

ਇਸ਼ਕ ਤੇਰੇ ਦੀ ਕਾਹਦੀ ਲੋਰ ਹੋ ਗਈ
ਪਹਿਲਾਂ ਨਾਲ਼ੋਂ ਸੋਹਣੀ ਵੇ ਮੈਂ ਹੋਰ ਹੋ ਗਈ
ਦੋਵੇਂ ਹੱਥਾਂ ਵਿੱਚ ਬਸ ਕੱਲਾ, ਸੋਹਣਿਆ
ਤੀਜੀ ਉਂਗਲ਼ੀ 'ਚ ਤੇਰਾ ਛੱਲਾ, ਸੋਹਣਿਆ

ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ
ਸਾਰਿਆਂ ਤੋਂ ਸੋਹਣੀ ਤੂੰ ਰਕਾਨ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ

(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)
(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)

ਗੱਲ-ਗੱਲ ਉੱਤੇ ਵੇ ਮੈਂ ਫ਼ਿਰਾਂ ਹੱਸਦੀ
ਗੱਲ ਵੀ ਨਾ ਵੱਡੀ, ਉਂਜ ਨਾ ਹੀ ਵੱਸਦੀ
ਸੂਟ ਮੈਂ ਸਿਵਾ ਲਏ, ਕਿਤੇ ਲੈਕੇ ਚੱਲ ਵੇ
ਹੱਥ ਚੰਨ ਵਾਂਗੂ ਮੈਂ ਬਣਾ ਲਏ ਗਲ਼ ਵੇ

ਗੱਲ-ਗੱਲ ਉੱਤੇ ਵੇ ਮੈਂ ਪਿਆ ਰੱਟਿਆ
ਰਸਣਾ ਨਈਂ ਇੱਥੇ ਮੇਰਾ ਨਾਂ ਜੋ ਰੱਖਿਆ
ਹੋ ਗਿਆ ਪਿਆਰ, ਲੱਗੇ ਸੌਂਹ ਰੱਖਲੈ
ਚੜ੍ਹੀ ਆ ਸ਼ੁਕੀਨੀ ਤਾਂਹੀ ਨੌਂਹ ਰੱਖਲੈ

ਤੇਰੇ ਨਾਲ ਮੇਰੀ ਆ ਪਛਾਣ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ
ਤੇਰੇ ਨਾਲ ਮੇਰੀ ਆ ਪਛਾਣ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ

(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)
(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)

ਲੈਨੀ ਆ ਪਹਾੜੇ ਵਾਂਗੂ ਨਾਂ ਰੱਟ ਵੇ
ਠੋਡੀ ਕੋਲ਼ੋਂ ਹੋਕੇ ਮੁੜਦੀ ਆ ਲੱਟ ਵੇ
ਨੀਂਦਰਾਂ ਉਡਾਕੇ ਲੈ ਗਿਆ ਤੂੰ ਮੇਰੀਆਂ
ਬਿੰਦੀਆਂ ਤੋਂ ਚੰਨ ਤਕ ਗੱਲਾਂ ਤੇਰੀਆਂ
(ਬਿੰਦੀਆਂ ਤੋਂ ਚੰਨ ਤਕ ਗੱਲਾਂ ਤੇਰੀਆਂ)

ਸੱਭ ਕੁੱਝ ਕੋਲ਼ੇ, ਹੁਣ ਥੋੜ੍ਹ ਕੋਈ ਨਾ
ਜੱਟਾ, ਤੇਰੀ ਤੱਕਣੀ ਦਾ ਤੋੜ ਕੋਈ ਨਾ
ਹੌਲ਼ੀ-ਹੌਲ਼ੀ ਪੈਰ ਰੱਖੇ ਆਉਂਦਾ ਦਿਲ ਤੋਂ
ਨਾਮ ਤੇਰਾ ਲੰਘੇ ਬੁੱਲ੍ਹਾਂ ਵਾਲ਼ੇ ਤਿਲ ਤੋਂ

ਮੇਰੇ ਨਾਲ Gifty ਜਹਾਨ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ
ਮੇਰੇ ਨਾਲ Gifty ਜਹਾਨ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ

(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)
(ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ)

ਨਾ ਹੀ ਮੇਰੇ ਨੇੜੇ, ਨਾ ਹੀ ਮੈਥੋਂ ਵੱਖ ਵੇ
ਦਿਲ ਕਾਹਦਾ ਲਾਇਆ, ਲਗਦੀ ਨਾ ਅੱਖ ਵੇ
ਸੁੱਟਿਆ ਨਾ ਲਾਕੇ, ਜੱਚਦਾ ਏ ਬੜਾ ਵੇ
ਵੰਗਾਂ ਦੇ ਵਿਚਾਲ਼ੇ ਤੇਰਾ ਦਿੱਤਾ ਕੜਾ ਵੇ

ਜੱਟਾ, ਤੂੰ ਏ ਵੱਖ ਆਸੇ-ਪਾਸੇ ਨਾਲ਼ੋਂ ਵੇ
ਹੌਲ਼ੀ ਸਾਡੀ ਜਾਨ ਤੇਰੇ ਹਾਸੇ ਨਾਲ਼ੋਂ ਵੇ
ਇੱਕੋ ਰੀਝ ਮੇਰੀ ਪਲ-ਪਲ ਵੇਖੀਏ
ਤੁਰੀ ਜਾਂਦੀ ਇੱਕ-ਦੂਜੇ ਵੱਲ ਵੇਖੀਏ

ਬਣੂੰਗੀ ਹਮੇਸ਼ਾ ਮੇਰਾ ਮਾਣ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ
ਬਣੂੰਗੀ ਹਮੇਸ਼ਾ ਮੇਰਾ ਮਾਣ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ
ਜਾਨ ਕੱਢ ਲੈਨੈ ਜੱਟਾ ਜਾਨ ਆਖ ਕੇ



Credits
Writer(s): Arjan Dhillon
Lyrics powered by www.musixmatch.com

Link