Sach Chahida

ਤੇਰਾ ਭੱਦਾ ਚਾਹੇ ਸੋਹਣਾ, ਮੈਨੂੰ ਸੱਚ ਚਾਹੀਦੈ
ਮੈਥੋਂ ਕੁੱਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ
ਮਿਲੇ ਹਾਸਾ, ਚਾਹੇ ਰੋਣਾ, ਮੈਨੂੰ ਸੱਚ ਚਾਹੀਦੈ
ਚਾਹੇ ਪੈ ਜਾਏ ਪਛਤਾਉਣਾ, ਮੈਨੂੰ ਸੱਚ ਚਾਹੀਦੈ

ਗੱਲ ਕੱਲ੍ਹ 'ਤੇ ਨਾ ਛੱਡ, ਮੈਨੂੰ ਛੱਡ ਦੇ ਬੇਸ਼ੱਕ
ਦਿਲ ਦੁਖਣ ਦੇ ਅੱਜ, ਇਹ ਕਮਾਈ ਮੇਰਾ ਹੱਕ
ਇਹਤੋਂ ਵੱਧ ਮੈਂ ਕੀ ਚਾਹੁਣਾ? ਮੈਨੂੰ ਸੱਚ ਚਾਹੀਦੈ
ਮੈਥੋਂ ਕੁੱਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ

ਹਾਂ, ਮਾਫ਼ੀਆਂ ਨਾ ਮੰਗ, ਐਵੇਂ ਹੱਥ ਜਿਹੇ ਨਾ ਜੋੜ
ਤੈਨੂੰ ਮੇਰਿਆਂ ਸਹਾਰਿਆਂ ਦੀ ਦੱਸ ਕੀ ਐ ਲੋੜ?
ਤੈਨੂੰ ਚਾਹੁਣ ਵਾਲ਼ੇ ਸੱਜਣਾਂ ਦੀ ਕਮੀਂ ਕੀ ਐ, ਸੱਜਣਾ?
ਦਿਲ ਲੱਗ ਜਾਣਾ ਤੇਰਾ, ਬੱਸ ਮੇਰਾ ਹੀ ਨਈਂ ਲੱਗਣਾ

ਮੇਰੀ ਫ਼ਿਕਰ ਨਾ ਕਰੀਂ, ਜੀ ਲੈਣੈ ਮੈਂ
ਤੈਨੂੰ ਲੋਕਾਂ ਕੋਲ਼ੋਂ ਖੋਹ ਕੇ ਕੀ ਲੈਣੈ ਮੈਂ?

ਹੱਕ ਤੇਰੇ 'ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
ਹੱਕ ਤੇਰੇ 'ਤੇ ਬੇਸ਼ੱਕ ਮੇਰਾ ਰਿਹਾ ਨਾ ਕੋਈ
ਕੋਈ ਆਖ਼ਰੀ ਤਾਂ ਹੋਣਾ? ਮੈਨੂੰ ਸੱਚ ਚਾਹੀਦੈ

ਤੇਰਾ ਭੱਦਾ ਚਾਹੇ ਸੋਹਣਾ, ਮੈਨੂੰ ਸੱਚ ਚਾਹੀਦੈ
ਮੈਥੋਂ ਕੁੱਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ

ਮੈਂ ਕਰਨਾ ਕੀ ਐ? ਮੈਨੂੰ ਮਿਲਣਾ ਕੀ ਐ?
ਤੂੰ ਸਵਾਲ ਨਾ ਉਠਾ ਮੇਰਿਆਂ ਸਵਾਲਾਂ 'ਤੇ
ਕੋਈ ਪਹਿਲਾਂ ਵੀ ਤਾਂ ਸੀ, ਕੋਈ ਹੁਣ ਵੀ ਤਾਂ ਹੈ
ਕੋਈ ਫੇਰ ਆਵੇਗਾ ਤੇਰਿਆਂ ਖ਼ਿਆਲਾਂ 'ਤੇ

ਤੂੰ ਆਜ਼ਾਦ ਅੱਜ ਤੋਂ, ਤੂੰ ਜਾ ਯਾਰਾ ਜਾ
ਮੇਰੇ ਅੱਗੇ ਇਸ਼ਕੇ ਦੇ ਵਾਸਤੇ ਨਾ ਪਾ, ਵਾਸਤੇ ਨਾ ਪਾ
ਤੇਰੇ ਅੱਖੀਆਂ ਦੇ ਪਾਣੀ ਤੋਂ ਮੇਰਾ ਉੱਠਿਆ ਯਕੀਨ
ਜਿਹੜਾ ਮੁੜ ਕੇ ਨਈਂ ਆਉਣਾ, ਮੈਨੂੰ ਸੱਚ ਚਾਹੀਦੈ

ਤੇਰਾ ਭੱਦਾ ਚਾਹੇ ਸੋਹਣਾ, ਮੈਨੂੰ ਸੱਚ ਚਾਹੀਦੈ
ਮੈਥੋਂ ਕੁੱਝ ਨਾ ਲੁਕਾਉਣਾ, ਮੈਨੂੰ ਸੱਚ ਚਾਹੀਦੈ



Credits
Writer(s): Kaka
Lyrics powered by www.musixmatch.com

Link