Akh Kashni

ਨੀ ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ

ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ, ਹਾਏ

ਇੱਕ ਮੇਰੀ ਸੱਸ ਨੀ ਬੁਰੀ
ਭੈੜੀ ਰੋਹੀ ਦੇ ਕਿੱਕਰ ਤੋਂ ਕਾਲੀ
ਗੱਲੇ-ਕੱਥੇ ਵੀਰ ਭੁੰਨ੍ਹਦੀ
ਨਿੱਤ ਦੇਵੇ ਮੇਰੇ ਮਾਪਿਆਂ ਨੂੰ ਗਾਲੀ

ਨੀ ਕਿਹੜਾ ਉਸ ਚੰਦਰੀ ਦਾ
ਨੀ ਮੈਂ ਲਾਚੀਆਂ ਦਾ ਬਾਗ਼ ਉਜਾੜਿਆ

ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ

ਦੂਜਾ ਮੇਰਾ ਦਿਓਰ ਨਿੱਕੜਾ
ਭੈੜਾ ਗੋਰੀਆਂ ਰੰਨਾਂ ਦਾ ਸ਼ੌਕੀ
ਢੁੱਕ-ਢੁੱਕ ਨੇੜੇ ਬੈਠਦਾ
ਰੱਖ ਸਾਮ੍ਹਣੇ ਰੰਗੀਲੀ ਚੌਕੀ

ਨੀ ਇਸੇ ਗੱਲ ਤੋਂ ਡਰਦੀ
ਅੱਜ ਤੀਕ ਵੀ ਨਾ ਘੁੰਡ ਨੂੰ ਉਤਾਰਿਆ

ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ, ਹਾਏ

ਤੀਜਾ ਮੇਰਾ ਕੰਤ, ਜਿਵੇਂ
ਰਾਤ ਚਾਨਣੀ 'ਚ ਦੁੱਧ ਦਾ ਕਟੋਰਾ
ਫ਼ਿੱਕੜੇ ਸੰਧੂਰੀ ਰੰਗ ਦਾ
ਉਹਦੇ ਨੈਣਾਂ 'ਚ ਗੁਲਾਬੀ ਡੋਰਾ

ਨੀ ਇੱਕੋ ਗੱਲ ਮਾੜੀ ਉਸਦੀ
ਲਾਈਲੱਗ ਨੂੰ ਹੈ ਮਾਂ ਨੇ ਵਿਗਾੜਿਆ

ਇੱਕ ਮੇਰੀ ਅੱਖ ਕਾਸ਼ਨੀ
ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ
ਸ਼ੀਸ਼ੇ ਨੂੰ ਤਰੇੜ ਪੈ ਗਈ
ਵਾਲ਼ ਵਾਹੁੰਦੀ ਨੇ ਧਿਆਨ ਜਦੋਂ ਮਾਰਿਆ
ਨੀ ਇੱਕ ਮੇਰੀ ਅੱਖ ਕਾਸ਼ਨੀ, ਹਾਏ



Credits
Writer(s): Noor Chahal, Shiv Kumar Batalvi
Lyrics powered by www.musixmatch.com

Link