Ki Haal Bewafa Tera 2

ਲੈ ਅੱਜ ਸੱਜਣ ਦੇ ਕੋਲੋਂ ਗਈ ਲੰਘ ਕੁੜੇ
ਨਾ ਸੰਗ ਕੁੜੇ, ਨਾ ਖੰਘ ਕੁੜੇ, ਆਂ ਦੰਗ ਕੁੜੇ
ਤੈਂ ਤਾਂ ਇਹ ਵੀ ਨਹੀਂ ਤੱਕਿਆ ਕਿ ਖਾਰਾ ਆ
ਪਾਣੀ ਦਾ ਲਹਿਜ਼ਾ ਹੁਣ ਹੰਝੂਆਂ ਦੇ ਢੰਗ ਕੁੜੇ
ਕੀ ਹਾਲ ਬੇਵਫ਼ਾ ਤੇਰਾ ਤੂੰ ਜਿੱਤ ਗਈ
ਤੈਨੂੰ ਨੀ ਆਪਣੇ ਲੇਖ ਰਿਹਾ ਆਂ ਭੰਡ ਕੁੜੇ
ਕੀ ਹਾਲ ਬੇਵਫ਼ਾ ਤੇਰਾ ਤੂੰ ਜਿੱਤ ਗਈ
ਤੈਨੂੰ ਨੀ ਆਪਣੇ ਲੇਖ ਰਿਹਾ ਆਂ ਭੰਡ ਕੁੜੇ

ਫੁੱਲਾਂ ਨੂੰ ਲੱਗੀਆਂ ਪੰਖੜੀਆਂ
ਫੁੱਲਾਂ ਨੂੰ ਲੱਗੀਆਂ ਪੰਖੜੀਆਂ ਤੇ ਮਹਿਕਾਂ ਵੰਡਦੀ ਜਾਨੀ ਏਂ
ਰਾਜੇ ਕੋ ਰਾਜ ਬਥੇਰਾ ਆ ਤੇ ਰੱਜ ਰਜਾ ਦਾ ਖਾਨੀ ਏਂ
ਰਾਜੇ ਕੋ ਰਾਜ ਬਥੇਰਾ ਆ ਤੇ ਰੱਜ ਰਜਾ ਦਾ ਖਾਨੀ ਏਂ
ਕਿਆ ਬਾਤ ਮਖਮਲੀ ਚੁੰਨੀਆਂ ਤੇ ਤਾਰੇ ਨੇ
ਸ਼ਗਨਾਂ ਦੀ ਸਦਕੇ ਛਣਕ ਰਹੀ ਆ ਵੰਗ ਕੁੜੇ
ਲੈ ਅੱਜ ਸੱਜਣ ਦੇ ਕੋਲੋਂ ਗਈ ਲੰਘ ਕੁੜੇ
ਨਾ ਸੰਗ ਕੁੜੇ, ਨਾ ਖੰਘ ਕੁੜੇ, ਆਂ ਦੰਗ ਕੁੜੇ
ਕੀ ਹਾਲ ਬੇਵਫ਼ਾ ਤੇਰਾ ਤੂੰ ਜਿੱਤ ਗਈ
ਤੈਨੂੰ ਨੀ ਆਪਣੇ ਲੇਖ ਰਿਹਾ ਆਂ ਭੰਡ ਕੁੜੇ

ਮੇਰੇ ਕੰਨਾਂ ਤੱਕ ਪਹੁੰਚ ਗਿਆ
ਮੇਰੇ ਕੰਨਾਂ ਤੱਕ ਪਹੁੰਚ ਗਿਆ ਨੀ ਛੁਣਛੁਣਿਆਂ ਦਾ ਸ਼ੋਰ ਜਦੋਂ
ਮੈਂ ਵੀ ਚੁੱਪੀ ਤੋੜੂੰਗਾ ਤੈਂ ਦੇਣੀ ਆਂ ਤੋੜ ਜਦੋਂ
ਮੈਂ ਵੀ ਚੁੱਪੀ ਤੋੜੂੰਗਾ ਹਾਂ ਤੈਂ ਦੇਣੀ ਆਂ ਤੋੜ ਜਦੋਂ
ਤਨ ਨੂੰ ਕੋਈ ਵੀ ਰੰਗ ਖ਼ਿਜ਼ਾ ਦਾ ਭਾਉਂਦਾ ਨੀ
ਤੇ ਕੌੜੀ ਕੌੜੀ ਲੱਗੀ ਜਾਣੀ ਖੰਡ ਕੁੜੇ
ਕੀ ਹਾਲ ਬੇਵਫ਼ਾ ਤੇਰਾ ਤੂੰ ਜਿੱਤ ਗਈ
ਤੈਨੂੰ ਨੀ ਆਪਣੇ ਲੇਖ ਰਿਹਾ ਆਂ ਭੰਡ ਕੁੜੇ
ਕੀ ਹਾਲ ਬੇਵਫ਼ਾ
ਕੀ ਹਾਲ ਬੇਵਫ਼ਾ
ਕੀ ਹਾਲ ਬੇਵਫ਼ਾ ਤੇਰਾ



Credits
Writer(s): Tanvir Badwal
Lyrics powered by www.musixmatch.com

Link