Callan Terian (feat. The Turbo)

ਮੇਰਾ ਕੌੜਾ ਕੌੜਾ ਜੀ, ਮੈਨੂੰ ਪਤਾ ਹੀ ਨਹੀਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ ਲੈਂਦਾ ਰਹਿੰਦਾ ਮੇਰੀਆਂ
ਵੇ ਕੀ ਗਲਤ ਸਹੀ ਕੀਹਦਾ ਲੱਗੇ ਕੀਹਦਾ ਜੀ ਵੇ ਆਹ ਹੁਣ ਤਾਂ ਪਰੇ ਆ ਮੇਰੀ ਸੋਚ ਤੋਂ
ਕਹਿੰਦੇ ਘਰਦੇ ਆ ਕੀ ਕੇਰਾਂ ਚੈੱਕ ਤਾਂ ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ

ਵੇ ਤੂੰ ਰੂਹ ਨਾ ਮਲਾਇਆ ਨਹੀਓਂ ਹੱਥ ਵੇ
ਮੇਰੇ ਸੁਪਨੇ ਸਹਾਰੀ ਜਾਂਦੇ ਸੱਟ ਵੇ
ਬੈਠੀ ਬੂਹੇ ਚ ਲੱਗਾਂ ਮੈਂ ਕੱਲੀ ਓਪਰੀ
ਤੇਰੇ ਹੁੰਦਾ ਆ ਦਵਾਲੇ ਚੰਨਾ ਕੱਠ ਵੇ
ਲੋਕੋ ਮੈਂ ਤਨ ਦੀ ਮੇਰਾ ਤਨ ਮਨ ਵੀ ਓਹਦਾ
ਮੰਗਾਂ ਦੱਸੋ ਮੋੜੀਆਂ ਨੇ ਕਿਹੜੀਆਂ
ਕਹਿੰਦੇ ਘਰਦੇ ਆ ਕੀ ਕੇਰਾਂ ਚੈੱਕ ਤਾਂ ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ

ਜ਼ਿੰਦਗੀ ਚਾਰ ਤਰ੍ਹਾਂ ਦੇ ਪਲ, ਕੀ ਪਤਾ ਕੀ ਅੱਜ ਕੀ ਕੱਲ੍ਹ
ਖੱਜਲ ਹੋਈਏ ਸ਼ਾਮ ਸੁਭਾ, ਦੱਸ ਕਹੇਂ ਤਾਂ ਕਰ ਦਾਂ ਹੱਲ
ਤੈਨੂੰ ਦਿੰਨੀ ਆਂ ਸਲਾਹ ਨਾ ਨਾ ਮੂਰਖ ਬਣਾ
ਕਾਹਨੂੰ ਰੇਤੇ ਤੇ ਬਹਾਲੀ ਜਾਵੇਂ ਬੇੜੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ, ਮੈਨੂੰ ਪਤਾ ਹੀ ਨਹੀਂ

ਪਿੰਡੋਂ ਬਾਹਰ ਵੀ ਕਦੇ ਵੇ ਪੈਰ ਪਾਏਂਗਾ
ਸਾਨੂੰ ਇੱਕ ਦਿਨ ਯੌਰਪ ਦਿਖਾਏਂਗਾ
ਲਾਰਾ ਮੇਚ ਦਾ ਰਿਹਾ ਨਾ ਤੇਰੇ ਕੋਈ ਵੀ
ਖ਼ੌਰੇ ਕੀ ਕੀ ਫਿਜ਼ੂਲ ਦਾ ਫੜਾਏਂਗਾ
ਵੇ ਮੈਂ ਬੁੱਝਦੀ ਰਹੀ ਤੇਰੀ ਮੁੱਠੀ ਵਿੱਚ ਕੀ ਮਾਹੀਆ ਰੋੜਾਂ ਵੱਟੇ ਦੇਦੇ ਕੇਰਾਂ ਬੇਰੀਆਂ
ਕਹਿੰਦੇ ਘਰਦੇ ਆ ਕੀ ਕੇਰਾਂ ਚੈੱਕ ਤਾਂ ਕਰੀਂ ਰਹਿਨਾ ਗੱਲਾਂ ਤਾਂ ਤੂੰ ਮਾਰਦਾ ਬਥੇਰੀਆਂ
ਮੇਰਾ ਕੌੜਾ ਕੌੜਾ ਜੀ ਮੈਨੂੰ ਪਤਾ ਹੀ ਨਹੀਂ ਕਿ ਮੈਂ ਚੁੱਕਾਂ ਕਿ ਨਹੀਂ ਉਹ ਕਾਲਾਂ ਤੇਰੀਆਂ
ਮੇਰੇ ਦਿਲ ਉੱਤੇ ਢਾਹ ਮੇਰਾ ਸੱਜਣ ਵਜ੍ਹਾ ਸੂਹਾਂ ਸਾਹੋ ਸਾਹੀਂ ਲੈਂਦਾ ਰਹਿੰਦਾ ਮੇਰੀਆਂ
ਮੇਰਾ ਕੌੜਾ ਕੌੜਾ ਜੀ

Credits
Writer(s): Tanvir Badwal
Lyrics powered by www.musixmatch.com

Link