Punjabiyan Di Dhee

You know we had to do it one more time
Guru Randhawa, Bohemia

ਓ, ਕੱਦ ਛੇ foot ਉੱਚਾ ਮੁਟਿਆਰ ਦਾ
ਪੂਰਾ ਸ਼ਹਿਰ ਜਾਨ ਕੁੜੀ ਉੱਤੋਂ ਵਾਰਦਾ
ਕਾਲ਼ੀ ਕੱਜਲੇ ਦੀ ਅੱਖਾਂ ਵਿੱਚ ਧਾਰ ਏ
ਜੀਹਨੂੰ ਤੱਕ ਲਏ ਉਹ ਹੋ ਜਾਏ ਆਰ-ਪਾਰ ਦਾ (that's right)

ਓ, ਕੱਦ ਛੇ foot ਉੱਚਾ ਮੁਟਿਆਰ ਦਾ
ਪੂਰਾ ਸ਼ਹਿਰ ਜਾਨ ਕੁੜੀ ਉੱਤੋਂ ਵਾਰਦਾ
ਕਿਸੇ ਨਾ ਕਿਸੇ ਨੂੰ ਡੰਗੂਗੀ ਸ਼ਰਾਰਤ ਤੇਰੀ ਅੱਖ ਦੀ ਆਹ

ਪੰਜਾਬੀਆਂ ਦੀ ਧੀ (here we go)
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ

ਪੰਜਾਬੀਆਂ ਦੀ ਧੀ (here we go)
ਪੰਜਾਬੀਆਂ ਦੀ ਧੀ

Brown, brown ਰੰਗ ਤੇਰਾ, ਖਿਆਲ ਗੋਰੇ-ਗੋਰੇ ਨੇ
ਨਿੱਤ ਸਜ ਕੇ ਤੂੰ ਨਿਕਲੇ, ਸ਼ਿੰਗਾਰ ਕੀਹਦੇ ਲਈ ਹੋ ਰਹੇ ਨੇ?
ਸ਼ਿੰਗਾਰ ਕੀਹਦੇ ਲਈ ਹੋ ਰਹੇ ਨੇ?

Brown, brown ਰੰਗ ਤੇਰਾ, ਖਿਆਲ ਗੋਰੇ-ਗੋਰੇ ਨੇ
ਨਿੱਤ ਸਜ ਕੇ ਤੂੰ ਨਿਕਲੇ, ਸ਼ਿੰਗਾਰ ਕੀਹਦੇ ਲਈ ਹੋ ਰਹੇ ਨੇ?
ਰੂਪ ਤੇਰਾ ਵੇਖ-ਵੇਖ ਕੇ ਗੋਰੀਆਂ ਦੀ ਹਿੱਕ ਮੱਚਦੀ ਆ

ਪੰਜਾਬੀਆਂ ਦੀ ਧੀ (here we go)
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ (here we go)

ਕਰੇ ਦਿਲਾਂ ਦੀ ਨਿਗਰਾਣੀ, ਪੰਜਾਬੀਆਂ ਦੀ ਧੀ
ਗਿੱਧਿਆਂ ਦੀ ਰਾਣੀ (ਪੰਜਾਬੀਆਂ ਦੀ ਧੀ)
ਕਰੇ ਮਾਨ ਕਦੇ ਕਿਸੇ ਗੱਲ ਦਾ ਨਹੀਂ, ਪੰਜਾਬੀਆਂ ਦੀ ਧੀ
ਇਹਦੀ ਆਹੀ ਤਾਂ ਨਿਸ਼ਾਨੀ (ਪੰਜਾਬੀਆਂ ਦੀ ਧੀ)

ਕਰੇ ਦਿਲਾਂ ਦੀ ਨਿਗਰਾਣੀ, ਪੰਜਾਬੀਆਂ ਦੀ ਧੀ
ਗਿੱਧਿਆਂ ਦੀ ਰਾਣੀ (ਪੰਜਾਬੀਆਂ ਦੀ ਧੀ)
ਕਰੇ ਮਾਨ ਕਦੇ ਕਿਸੇ ਗੱਲ ਦਾ ਨਹੀਂ, ਪੰਜਾਬੀਆਂ ਦੀ ਧੀ
ਇਹਦੀ ਆਹੀ ਤਾਂ ਨਿਸ਼ਾਨੀ (Bohemia)

ਹਾਂ ਜੀ, ਕੁੜੀਆਂ 'ਤੇ ਕਹਿਰ, ਰੱਬ ਸਦਾ ਕਰੇ ਮਿਹਰ
ਜਦੋਂ ਨੱਚੇ, ਤੈਨੂੰ ਵੇਖ ਸਾਰਿਆਂ ਦੇ ਹਿਲਨ ਪਹਿਰ
ਜਦੋਂ ਰੁੱਸਾਂ ਮੈਂ, ਮਨਾਏ ਗੱਲ ਕਰਕੇ ਮਿੱਠੀ
ਵੇ ਤੈਨੂੰ ਵੇਖ ਚੇਤੇ ਆਉਂਦੀ ਪੰਜਾਬ ਦੀ ਮਿੱਟੀ

ਜਿਵੇਂ ਸੱਸੀ ਤੂੰ, ਮੈਂ ਪੁੰਨੂੰ, ਤੂੰ ਹੀਰ, ਮੈਂ ਰਾਂਝਾ
ਜਿਵੇਂ ਸੋਹਣੀ-ਮਹੀਂਵਾਲ, ਤੈਨੂੰ ਪਿੰਡ ਮੈਂ ਲੈ ਜਾਂ
ਫਿਰ ਗੱਲਾਂ ਸੱਚੀ-ਸੱਚੀ ਆਪਾਂ ਬਹਿ ਕੇ ਮੂੰਹ 'ਤੇ ਕਰੀਏ
ਛੱਡ ਸ਼ਹਿਰ, ਆਪਾਂ ਗੱਲਾਂ ਬਹਿ ਕੇ ਖੂਹ 'ਤੇ ਕਰੀਏ (ਹਾਏ-ਹਾਏ)

ਸੁਣਿਆ ਹੁੰਦਾ ਗੁੜ ਨਾਲੋਂ ਮਿੱਠਾ ਇਸ਼ਕ
ਪਰ ਉਹ ਕਦੀ-ਕਦੀ ਚੱਲਦਾ ਨਹੀਂ (ayy)
ਪਰ ਧੀਆਂ ਵਾਲਾ ਪਿਆਰ ਹੁੰਦਾ ਰੱਬ ਦੀ ਮਿਹਰ
ਜਿਹੜਾ ਕਦੀ ਵੀ ਬਦਲਦਾ ਨਹੀਂ

ਉੱਚੇ-ਲੰਬੇ ਕੱਦ ਉੱਤੇ ਜੱਚੇ ਸੂਟ ਕਾਲ਼ੇ ਰੰਗ ਦਾ
ਨਾਲ਼ੇ ਕਹਿਰ ਕਮਾਉਂਦਾ ਜਾਵੇ ਛਣਕਾਟਾ ਤੇਰੀ ਵੰਗ ਦਾ
ਦੰਦਾਂ ਵਿੱਚ ਚੁੰਨੀ ਦੱਬ ਕੇ Guru ਵੱਲ ਵੇਖ ਹੱਸਦੀ ਆ

ਪੰਜਾਬੀਆਂ ਦੀ ਧੀ
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ
ਪੰਜਾਬੀਆਂ ਦੀ ਧੀ
ਨਖ਼ਰੇ ਨੂੰ ਜੀ ਨੱਕ ਉੱਤੇ ਰੱਖਦੀ ਆ
(Hundal on the beat, yo)

ਕਰੇ ਦਿਲਾਂ ਦੀ ਨਿਗਰਾਣੀ, ਪੰਜਾਬੀਆਂ ਦੀ ਧੀ
ਗਿੱਧਿਆਂ ਦੀ ਰਾਣੀ (ਪੰਜਾਬੀਆਂ ਦੀ ਧੀ)
ਕਰੇ ਮਾਨ ਕਦੇ ਕਿਸੇ ਗੱਲ ਦਾ ਨਹੀਂ, ਪੰਜਾਬੀਆਂ ਦੀ ਧੀ
ਇਹਦੀ ਆਹੀ ਤਾਂ ਨਿਸ਼ਾਨੀ (ਪੰਜਾਬੀਆਂ ਦੀ ਧੀ)

ਕਰੇ ਦਿਲਾਂ ਦੀ ਨਿਗਰਾਣੀ, ਪੰਜਾਬੀਆਂ ਦੀ ਧੀ
ਗਿੱਧਿਆਂ ਦੀ ਰਾਣੀ (ਪੰਜਾਬੀਆਂ ਦੀ ਧੀ)
ਕਰੇ ਮਾਨ ਕਦੇ ਕਿਸੇ ਗੱਲ ਦਾ ਨਹੀਂ, ਪੰਜਾਬੀਆਂ ਦੀ ਧੀ
ਇਹਦੀ ਆਹੀ ਤਾਂ ਨਿਸ਼ਾਨੀ (ਪੰਜਾਬੀਆਂ ਦੀ ਧੀ)



Credits
Writer(s): Guru Randhawa
Lyrics powered by www.musixmatch.com

Link