Akhar - LoFi

ਨੀ ਮੈਂ ਤੇਰੇ ਨਾਲ਼ੋਂ ਸੋਹਣਾ ਕੋਈ ਵੀ ਵੇਖਿਆ ਨਾ
ਸੂਰਜ ਤੱਤਾ, ਤੇ ਚੰਨ ਦਾਗੀ, ਤਾਰੇ ਪੱਥਰ ਨੇ
ਕੋਈ ਮੁੱਲ ਨਹੀਂ ਸੀ, ਥਾਂ-ਥਾਂ ਰੁੜ੍ਹਦੇ ਫ਼ਿਰਦੇ ਸੀ
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ

ਬਾਂਹ 'ਤੇ ਲਿਖਿਆ ਨਾਲ਼ੇ ਵੇਖਾਂ, ਨਾਲ਼ੇ ਚੁੰਮਾਂ ਮੈਂ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ

ਇੱਥੇ ਕੋਈ ਨਾ ਮਿਲਦਾ, ਆਪੇ ਰੱਬ ਮਿਲਾਉਂਦਾ ਏ
ਮਿਲਣਾ-ਵਿਛੜਨਾ ਏ ਸੱਭ ਕਿਸਮਤ ਦੇ ਚੱਕਰ ਨੇ
ਇੱਥੇ ਕੋਈ ਨਾ ਮਿਲਦਾ, ਆਪੇ ਰੱਬ ਮਿਲਾਉਂਦਾ ਏ
ਮਿਲਣਾ-ਵਿਛੜਨਾ ਏ ਸੱਭ ਕਿਸਮਤ ਦੇ ਚੱਕਰ ਨੇ

ਜਿਹੜੇ ਇਸ ਜਹਾਨੋਂ ਇਕ-ਦੂਜੇ ਤੋਂ ਵਿਛੜ ਗਏ
ਖੌਰੇ ਕਿਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ
ਖੌਰੇ ਕਿਸ ਜਹਾਨੇ ਮੁੜਿਓ ਜਾ ਕੇ ਟੱਕਰ ਨੇ

ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ
ਭਾਵੇਂ ਪੈਰਾਂ ਦੇ ਵਿੱਚ ਚੁੱਭਦੇ ਸੂਲ਼ਾਂ-ਭੱਖੜ ਨੇ
ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ
ਭਾਵੇਂ ਪੈਰਾਂ ਦੇ ਵਿਚ ਚੁੱਭਦੇ ਸੂਲ਼ਾਂ-ਭੱਖੜ ਨੇ

ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ
ਨੀ ਹੱਥ-ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ
ਨੀ ਹੱਥ-ਪੈਰ ਸੋਹਣੀਏ ਐਦਾਂ ਮੇਰੇ ਜੱਕੜ ਨੇ

ਨੀ ਮੈਂ ਤੇਰੇ ਨਾਲ਼ੋਂ ਟੁੱਟ ਕੇ ਇੰਜ ਸੁੱਕ ਸੜ ਜਾਣਾ
ਟੁੱਟਦੇ ਟਾਹਣੀ ਨਾਲ਼ੋਂ ਜਿਵੇਂ ਸੋਹਣੀਏ ਪੱਤਰ ਨੇ
ਟੁੱਟਦੇ ਟਾਹਣੀ ਨਾਲ਼ੋਂ ਜਿਵੇਂ ਸੋਹਣੀਏ ਪੱਤਰ ਨੇ (ਪੱਤਰ ਨੇ)



Credits
Writer(s): Jatinder Shah, Surinder Sadhpuri
Lyrics powered by www.musixmatch.com

Link