Mere Wall

ਇਹ ਜੱਗ ਵੀ ਭੁੱਲਿਆ-ਭੁੱਲਿਆ ਲਗਦੈ
ਲੁਕੋਣਾ ਤੈਥੋਂ ਕੀ ਵੇ
ਦਿਨੇ ਹਨੇਰਾ ਲਗਦਾ ਰਹਿੰਦੈ, ਲਗਦਾ ਵੀ ਨਾ ਜੀਅ

ਹਾਏ, ਗਲ਼ ਦੀ ਗਾਨੀ ਤੇਰੀ, ਗੱਲ੍ਹਾਂ ਦੀ ਲਾਲੀ ਤੇਰੀ
ਬੜਾ ਹੀ ਚੇਤੇ ਕਰਦੇ ਅੱਖ ਮਸਤਾਨੀ ਤੇਰੀ

ਜਦੋਂ ਤੇਰੇ ਨਾਲ਼ ਬੈਠ ਪੀਣੀ ਮਿੱਠੀ-ਮਿੱਠੀ ਚਾਹ
ਓਹੋ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)

ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
(ਆਪਣਿਆਂ ਪੈਰਾਂ ਕੋ...)

ਕਾਲ਼ੇ-ਕਾਲ਼ੇ ਬੱਦਲ਼ ਹੋ ਗਏ, ਮੀਂਹ ਵਰ੍ਹ ਗਿਆ ਐ
ਤੇਰੇ ਬਿਨਾਂ Farmaan ਵੇਖ ਲੈ ਕੀ ਬਣ ਗਿਆ ਐ
ਕਾਲ਼ੇ-ਕਾਲ਼ੇ ਬੱਦਲ਼ ਹੋ ਗਏ, ਮੀਂਹ ਵਰ੍ਹ ਗਿਆ ਐ
ਤੇਰੇ ਬਿਨਾਂ ਮੇਰਾ ਹਾਲ ਵੇਖ ਲੈ ਕੀ ਬਣ ਗਿਆ ਐ

ਜਦੋਂ ਤੇਰੇ ਹੱਥ ਵਿੱਚ ਮੇਰਾ ਹੱਥ ਹੋਣਾ, ਸੋਹਣੀਏ
ਉਹ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)

ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ (ਵੱਲ ਕਦੋਂ ਆਉਣਗੇ)

ਸੌਂਹ ਲੱਗੇ ਮੈਨੂੰ, ਡਰ ਤੇਰੀਆਂ ਚੁੱਪਾਂ ਤੋਂ ਲਗਦੈ
ਜੀਹਨਾਂ ਥੱਲੇ ਸੀ ਬਹਿੰਦੇ, ਡਰ ਉਹਨਾਂ ਰੁੱਖਾਂ ਤੋਂ ਲਗਦੈ

ਚੈਨ ਗਵਾਚੇ, ਹਾਣਦੀਏ, ਨਾ ਮਿਲਣ ਦਿਲਾਸੇ, ਹਾਣਦੀਏ
ਹਾਏ, ਗੁਮਸੁਮ ਰਹਿੰਦੇ ਸਾਰਾ ਦਿਨ
ਤੇ ਉੱਡ ਗਏ ਹਾਸੇ, ਹਾਣਦੀਏ (ਹਾਸੇ, ਹਾਣਦੀਏ)

ਕੋਈ ਤਾਂ, ਹਾਏ, ਦੱਸੇ ਮੈਨੂੰ ਫ਼ਿਰ ਤੋਂ ਦੋਬਾਰਾ
ਓਹੋ ਪਲ ਕਦੋਂ ਆਉਣਗੇ? (ਪਲ ਕਦੋਂ ਆਉਣਗੇ?)

ਆਪਣਿਆਂ ਪੈਰਾਂ ਕੋਲ਼ੋਂ ਪੁੱਛ ਕੇ ਤੂੰ ਦੱਸੀਂ
ਮੇਰੇ ਵੱਲ ਕਦੋਂ ਆਉਣਗੇ, ਵੱਲ ਕਦੋਂ ਆਉਣਗੇ
(ਆਪਣਿਆਂ ਪੈਰਾਂ ਕੋ...)



Credits
Writer(s): Farmaan, Raka
Lyrics powered by www.musixmatch.com

Link