Kaafir

ਹਾਏ ਕਾਫਿਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਦੇਖ ਦੇਖ ਸੁਰਤ ਭੁਲਾ ਲਈ
ਨੀ ਤੇਰੇ ਜੇਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ

ਨੀਂਦਾਂ ਉੱਡੀਆਂ ਭੁੱਖਾਂ ਮਰੀਆਂ
ਪਿਆਸ ਨੀ ਭੁੱਝਦੀ ਪਾਣੀ ਤੋਂ
ਇਹ ਪਿਆਰ ਤੇਰੇ ਦਾ ਜਾਦੂ ਏ
ਮੈਂ ਰੁੱਖ ਹੋਇਆ ਹਾਂ ਟਾਹਣੀ ਤੋਂ
ਰੁੱਖ ਮੇਰੇ ਨੂੰ ਫੁੱਲ ਬਣ ਲੱਗ ਜਾ
ਮਹਿਕ ਬਣਾ ਮੇਰੇ ਸਾਹਾਂ ਨੂੰ
ਮੇਰੇ ਸਾਹਾਂ ਨੂੰ ਫਿਰ ਲੱਭਦੀ ਲੱਭਦੀ
ਤੁਰ ਪਏ ਮੇਰਿਆ ਰਾਹਾਂ ਨੂੰ

ਹਾਏ ਨਜ਼ਰਾਂ ਤੋਂ ਓਹਲੇ ਨਾ ਕਰੀ
ਨੀ ਮੈਨੂੰ ਤੋੜ ਤੋੜ ਖਾ ਜਾਊ ਤਨਹਾਈ

ਹਾਏ ਕਾਫਿਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਵੇਖ ਵੇਖ ਸੁਰਤ ਭੁਲਾ ਲਈ
ਨੀ ਤੇਰੇ ਜੇਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ

ਤੇਰਾ ਤੱਕਣਾਂ ਤੱਕ ਕੇ ਹੱਸਣਾ
ਈਦ ਜਿਹੀ ਐ ਮੇਰੇ ਸਾਹਾਂ ਨੂੰ
ਤੇਰੀਆਂ ਪੈੜਾਂ ਚੁੰਮ ਚੁੰਮ ਕੇ
ਮੈਂ ਭੁੱਲ ਜਾਊ ਆਪਣੇ ਰਾਹਾਂ ਨੂੰ
ਰਾਹ ਵੀ ਭੁੱਲ ਗਏ ਮੰਜ਼ਿਲ ਭੁੱਲ ਗਈ
ਚੇਤੇ ਐ ਬਸ ਨਾਮ ਤੇਰਾ
ਨਾਮ ਤੇਰੇ ਲਈ ਮਰ ਮਿੱਟ ਜਾਣਾ
ਇਹੀ ਐ ਅੰਜਾਮ ਮੇਰਾ

ਨੀ ਮਰਨੇ ਲਈ ਪਿੱਛੇ ਆ ਗਿਆ
ਤੂੰ ਵੇਖੀ ਮੈਥੋਂ ਹੁਣ ਪੱਲਾ ਨਾ ਛੁਡਾਵੀਂ

ਹਾਏ ਕਾਫਿਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਦੇਖ ਦੇਖ ਸੁਰਤ ਭੁਲਾ ਲਈ
ਨੀ ਤੇਰੇ ਜੇਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ

ਹਾਏ ਕਾਫਿਰਾਂ ਨੂੰ ਰੱਬ ਦਿਸਿਆ ਨੀ
ਤੈਨੂੰ ਦੇਖ ਦੇਖ ਸੁਰਤ ਭੁਲਾ ਲਈ
ਨੀ ਤੇਰੇ ਜੇਹਾ ਨਸ਼ਾ ਕੋਈ ਨਾ ਨੀ
ਤੇਰੇ ਇਸ਼ਕ ਨੇ ਤੋੜ ਮਚਾਈ



Credits
Writer(s): Bir, Dhanju
Lyrics powered by www.musixmatch.com

Link