INSAAF (feat. Karam KN & Urs Crew Records)

ਕਿੱਥੇ ਹਮਲਾ ਕਰਨ ਨੂੰ ਆਏ ਸੀ ਤੇ ਕਿੱਥੇ ਕਰ ਕੇ ਬਿਹ ਗਏ, ਸਾਡੇ ਦਸਮ ਪਿਤਾ ਦੀਆਂ ਲਿਖੀਆਂ ਲਿਖਤਾਂ ਕਿੱਥੇ ਭਰ ਕੇ ਲੈ ਗਏ

ਕਿੱਥੇ ਹਮਲਾ ਕਰਨ ਨੂੰ ਆਏ ਸੀ ਤੇ ਕਿੱਥੇ ਕਰ ਕੇ ਬਿਹ ਗਏ, ਸਾਡੇ ਦਸਮ ਪਿਤਾ ਦੀਆਂ ਲਿਖੀਆਂ ਲਿਖਤਾਂ ਕਿੱਥੇ ਭਰ ਕੇ ਲੈ ਗਏ
ਕਿਵੇ ਗੋਲੀ ਭੁੱਲ ਗਈ ਰਸਤਾ ਬਿਲਕੁਲ ਪੁੱਠੇ ਪਾਸੇ ਚੱਲ ਗਈ, ਤੇਰੀ ਨੀਤ ਤੂੰ ਦੱਸ ਸਰਕਾਰੇ ਕਾਹਤੋਂ ਨੋਟਾਂ ਖਾਤਰ ਹੱਲ ਗਈ
ਅਸੀ ਇੱਕ ਵੀ ਪਲ ਨਈਂ ਭੁੱਲੇ ਤੇ ਕੀਤਾ ਮਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ

ਓਹ ਕੌਨ ਸੀ ਜਿਹੜੇ ਬੰਨ ਕੇ ਪੱਗਾਂ ਫੌਜ ਦੇ ਵਿੱਚ ਸੀ ਆਏ, ਤੇ ਕਿਵੇ ਖੂਨ ਵਿੱਚ ਸੀ ਰੰਗਤੇ ਓਹਨਾਂ ਆਪਨੇ ਚਾਚੇ ਤਾਏ
ਓਹ ਕੌਨ ਸ਼ੇਰ ਨੇ ਜਿਹਨਾਂ ਦੀ ਅੱਜ ਫੋਟੋ ਵੀ ਡਰਾਉਂਦੀ ਆ, ਜਿਹੜੇ ਜੇਲਾਂ ਵਿੱਚ ਸੂਰੇ ਓਹਨਾਂ ਦੀ ਕਿਊ ਨਾ ਰੀਹਾਈ ਆਉਦੀ ਆ
ਕਿਹੜੇ ਕੇਸ ਚ ਅੰਦਰ ਬੈਠੇ ਨੇ ਓਹ ਕੋਈ ਸੁਰਾਖ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ

ਜੋ ਮਾਰ ਮਾਰ ਕੇ ਸੁੱਟਦੀਆਂ ਸੀ ਓਹੀ ਚੁਣੀਆਂ ਸੀ ਸਰਕਾਰਾਂ, ਸਾਡੀ ਕੌਮ ਮੁਕਾਓਣ ਦੀ ਖਾਤਰ ਕਿੰਨੀਆਂ ਮਾਰੀਆਂ ਸਾਨੂੰ ਮਾਰਾਂ
ਨਵਾ ਯੁਗ ਕਹਿੰਦੇ ਆਓਣ ਦੇ ਨਾਂ ਤੇ ਭੁਲਜੋ ਜੋ ਵੀ ਹੋਇਆ, ਜੋ ਦਿੱਲੀ ਵਿੱਚ ਗਏ ਮਾਰੇ ਓਹਨਾਂ ਲਈ ਦੱਸੋ ਕੌਣ ਨਈਂ ਰੋਇਆ
ਜਿਹੜੇ ਭੁਲ ਗਏ ਸੰਨ 84 ਖੂਨ ਓਹ ਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ

ਕੇਹੜੀ ਜੇਲ ਚ ਬੈਠਾ ਦਸਦੋ ਜਾ ਕਹਿੜੇ ਸਿਵੇ ਵਿੱਚ ਮਚ ਗਿਆ, ਤੂੰ ਝੂਠ ਬਣਾ ਕੇ ਦੱਸਿਆ ਜੋ ਓਹ ਕਿਥੇ ਸਾਡਾ ਸੱਚ ਗਿਆ
ਕੋਈ ਗਿਣਤੀ ਅੱਜ ਤੱਕ ਮਿਲੀ ਨਈ ਕਿੱਥੇ ਓ ਦੱਬ ਲਈ, ਦੱਸ ਕਿਹੜਾ ਕਿੱਥੇ ਮਾਰਿਆ ਤੇ ਕਿਹੜਾ ਕਿਹੜਾ ਬੱਚ ਗਿਆ
ਮਾਂ ਬੁੱਡੀ ਡੀਕੇ ਘਰੇਂ ਓਹਦਾ ਜਵਾਕ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ

ਭਾਈ ਖਾਲੜਾ ਜੀ ਦੀ ਕਹਤੋ ਭੁੱਲ ਗਏ ਬੱਚੇ ਅੱਜ ਕੁਰਬਾਨੀ, ਜੇ ਕੌਮ ਲਈ ਨਾ ਵਾਰੀ ਤਾਂ ਦੱਸ ਕੰਮ ਕਾਹਦੀ ਏ ਜਵਾਨੀ
ਓਹ ਯੋਧੇ ਸਿੰਘਾ ਦੀ ਤੂੰ ਮਿੱਤਰਾ ਰੱਖਲਾ ਸਾਂਭ ਨਿਸ਼ਾਨੀ, ਜੋ ਮਾਰੇ ਏਹ ਸਰਕਾਰਾ ਨੇ ਓਹ ਯੋਧੇ ਸੀ ਲਾਸਾਣੀ
ਝੂਠੇ ਹਮਲਿਆਂ ਵਿੱਚ ਗਏ ਮਾਰੇ ਓਹਨਾ ਦੀ ਰਾਖ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ
ਸਾਨੂੰ ਦੱਸਦੇ ਨੀ ਸਰਕਾਰੇ ਸਾਡਾ ਇਨਸਾਫ ਕਿੱਥੇ ਆ

ਪੁੱਤ ਵਿਛੜ ਗਏ ਮਾਂਵਾਂ ਤੋਂ ਸਰਕਾਰਾਂ ਕਰਕੇ ਮੁੜਦੇ ਕਿਸੇ ਮੁੱਲ ਨਈ ਹੁੰਦੇ
ਘਰਾਂ ਨੂੰ ਦੰਗਿਆਂ ਵੇਲੇ ਲੱਗੇ ਜਿੰਦਰੇ ਵਾਪਿਸ ਖੁੱਲ ਨਈ ਹੁੰਦੇ
ਲੱਖ ਲਾਲਚ ਦੇ ਦਓ ਚਾਹੇ ਦੱਬ ਲਓ ਮੂਹਾਂ ਨੂੰ
ਖੂਨ ਡੁੱਲੇ ਵਿੱਚ 84 ਦੇ ਕਦੇ ਭੁੱਲ ਨਈ ਹੁੰਦੇ

Credits
Writer(s): Karam Kn
Lyrics powered by www.musixmatch.com

Link