Waalian (Lofi)

ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

ਸੋਹਣੀਆਂ ਵੀ ਲੱਗਣਗੀਆਂ ਫ਼ਿ' ਬਾਹਲੀਆਂ
ਗੱਲ੍ਹਾਂ ਨਾਲ ਜਦੋਂ ਟਕਰਾਈਆਂ ਵਾਲੀਆਂ
ਤਾਰੇ ਦੇਖੀਂ ਲੱਭ-ਲੱਭ ਕਿਵੇਂ ਹਰਦੇ
ਤੂੰ ਵਾਲਾਂ 'ਚ ਲਕੋਈਆਂ ਜਦੋਂ ਰਾਤਾਂ ਕਾਲੀਆਂ

ਮੈਂ ਸੱਭ ਕੁਝ ਹਾਰ ਤੇਰੇ ਉੱਤੋਂ ਦਊਂਗਾ
ਸੱਭ ਕੁਝ ਵਾਰ ਤੇਰੇ ਉੱਤੋਂ ਦਊਂਗਾ
ਆਖਰ 'ਚ ਜਾਣ ਤੈਨੂੰ ਦਊਂ ਆਪਣੀ
ਛੱਲਾ ਤੈਨੂੰ ਭਾਵੇਂ ਪਹਿਲੀ ਵਾਰ ਦਊਂਗਾ

ਹਾਂ, ਮੈਂ ਛੇਤੀ-ਛੇਤੀ ਲਾਵਾਂ ਤੇਰੇ ਨਾਲ ਲੈਣੀ ਆਂ
ਸਮੇਂ ਦਾ ਤਾਂ ਭੋਰਾ ਵੀ ਯਕੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ

ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

ਤੂੰ ਯਾਰ ਮੇਰਾ, ਤੂੰ ਹੀ ਏ ਸਹਾਰਾ, ਅੜੀਏ
ਮੈਂ ਪਾਨੀ ਤੇਰਾ, ਮੇਰਾ ਤੂੰ ਕਿਨਾਰਾ, ਅੜੀਏ
ਫੁੱਲ ਬਣ ਜਾਈਂ, ਮੈਂ ਖੁਸ਼ਬੂ ਬਣ ਜਾਊਂ
ਦੀਵਾ ਬਣੀ ਮੇਰਾ, ਤੇਰੀ ਲੌ ਬਣ ਜਾਊਂ

ਹਾਏ, ਉਜੜੀਆਂ ਥਾਂਵਾਂ 'ਤੇ ਬਨਾਤੇ ਬਾਗ਼ ਨੇ
ਤੇਰੀਆਂ ਅੱਖਾਂ ਨੇ ਕੀਤੇ ਜਾਦੂ ਯਾਦ ਨੇ
ਜਦੋਂ ਵੰਗ ਕੋਲੋਂ ਫੜੀ ਵੀਣੀ ਕੱਸ ਕੇ
ਟੋਟੇ ਸਾਂਭ ਰੱਖੇ ਟੁੱਟੇ ਹੋਏ ਕੱਚ ਦੇ

ਹਾਂ, ਕਿ ਦਿਲ ਯਾਦਾਂ ਰੱਖਦਾ ਏ ਸਾਂਭ-ਸਾਂਭ ਕੇ
ਹੋਰ ਦਿਲ ਸੱਜਣਾ machine ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ

ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ

ਕਿੰਨੇ ਦਿਨ ਹੋ ਗਏ, ਮੇਰੀ ਅੱਖ ਸੋਈ ਨਾ
ਤੇਰੇ ਤੋਂ ਬਗੈਰ ਮੇਰਾ ਇੱਥੇ ਕੋਈ ਨਾ
ਤੂੰ ਭੁੱਖ ਵੀ ਏ, ਤੂੰ ਹੀ ਏ ਗੁਜ਼ਾਰਾ, ਅੜੀਏ
ਮੰਨੂੰ ਸੱਭ, ਕਰੀਂ ਤੂੰ ਇਸ਼ਾਰਾ, ਅੜੀਏ

ਓ, ਖੌਰੇ ਕਿੰਨੀ ਵਾਰ ਸੀਨੇ ਵਿੱਚ ਖੁੱਭੀ ਆਂ
ਸੁਰਮੇ ਦੇ ਵਿੱਚ ਦੋਵੇਂ ਅੱਖਾਂ ਡੁੱਬੀਆਂ
ਕਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰ ਜਾਏ
ਜਾਂਦੀ-ਜਾਂਦੀ ਸ਼ਾਮਾਂ ਨੂੰ ਵੀ ਧੁੱਪ ਕਰ ਜਾਏ

ਹਾਏ, ਮੈਂ ਪਾਊਂ ਫ਼ਰਮਾਇਸ਼ੀ ਰੰਗ ਤੇਰੇ, ਸੋਹਣੀਏ
ਉਂਜ ਬਹੁਤਾਂ Gifty ਸ਼ੁਕੀਨ ਕੋਈ ਨਾ
ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ

ਤੇਰੇ ਨਾਲੋਂ ਝੱਲੀਏ ਹਸੀਨ ਕੋਈ ਨਾ
ਤਾਰੇ, ਚੰਨ, ਅੰਬਰ, ਜ਼ਮੀਨ ਕੋਈ ਨਾ
ਮੈਂ ਜਦੋਂ ਤੇਰੇ ਮੋਢੇ ਉੱਤੇ ਸਿਰ ਰੱਖਿਆ
ਇਹ ਤੋਂ ਸੱਚੀ ਸਮਾਂ ਵੀ ਹਸੀਨ ਕੋਈ ਨਾ



Credits
Writer(s): Anmol Dhiman
Lyrics powered by www.musixmatch.com

Link