Sikhi Di Dastaan

ਦਿਲ ਵਾਲਿਓ ਸੰਭਲ ਕੇ
ਹੱਥ ਕਾਲਜੇ ਤੇ ਧਰ ਕੇ
ਕਰ ਕੇ ਸੁਰਤ ਨੂੰ ਕਾਬੂ
ਪੱਕਾ ਜਿਗਰ ਨੂੰ ਕਰ ਕੇ
ਸਾਡੀ ਸੁਣੋ ਕਹਾਣੀ
ਨੈਣਾਂ ਚ ਨੀਰ ਭਰ ਕੇ
ਜਿਸਨੂੰ ਸੁਣਾਉਣ ਲੱਗਿਆਂ
ਕੰਬਦੀ ਮੇਰੀ ਜ਼ੁਬਾਂ ਹੈ
ਕੰਬਦੀ ਮੇਰੀ ਜ਼ੁਬਾਂ ਹੈ

ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ

ਜਾਲਮ ਕਹੇ ਮੈਂ ਹਿੰਦ ਨੂੰ
ਜੰਜੂ ਨਹੀਂ ਪਾਉਣ ਦੇਣਾ
ਸਤਿਗੁਰ ਨੇ ਆਖਿਆ ਮੈਂ
ਜੰਜੂ ਨਹੀਂ ਲਾਉਣ ਦੇਣਾ

ਜਾਲਮ ਕਹੇ ਮੈਂ ਹਿੰਦ ਨੂੰ
ਜੰਜੂ ਨਹੀਂ ਪਾਉਣ ਦੇਣਾ
ਸਤਿਗੁਰ ਨੇ ਆਖਿਆ ਮੈਂ
ਜੰਜੂ ਨਹੀਂ ਲਾਉਣ ਦੇਣਾ

ਫਿਰ ਚੌਂਕ ਚਾਂਦਨੀ ਵਿਚ
ਨੌਵੇਂ ਹਜ਼ੂਰ ਆਏ
ਖ਼ੁਦ ਗਲ ਕਟਾ ਕੇ ਜੰਜੂ
ਪੰਡਤਾਂ ਦੇ ਗਲ੍ਹ ਚ ਪਾਏ

ਜਿਸ ਚੌਂਕ ਚ ਸ਼ਹੀਦੀ
ਪਾਈ ਸਾਵੇਰੇਆਂ ਨੇ
ਚਾਨਣ ਦਾ ਕ਼ਤਲ ਕੀਤਾ
ਜਿਸ਼ ਥਾਂ ਹਨੇਰਿਆਂ ਨੇ
ਉਸ ਚੌਂਕ ਦਾ ਅਜੇ ਵੀ
ਚਾਨਣ ਦਾ ਚੌਂਕ ਨਾ ਹੈ
ਚਾਨਣ ਦਾ ਚੌਂਕ ਨਾ ਹੈ

ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ

ਉਹ ਦੇਗ ਵਿੱਚ ਕਿਸੇ ਦਾ
ਈਮਾਨ ਪੱਕ ਰਿਹਾ ਹੈ
ਤੇ ਹੋ ਕੇ ਡੌਰ ਭੌਰਾ
ਅਸਮਾਨ ਤੱਕ ਰਿਹਾ ਹੈ

ਉਹ ਦੇਗ ਵਿੱਚ ਕਿਸੇ ਦਾ
ਈਮਾਨ ਪੱਕ ਰਿਹਾ ਹੈ
ਤੇ ਹੋ ਕੇ ਡੌਰ ਭੌਰਾ
ਅਸਮਾਨ ਤੱਕ ਰਿਹਾ ਹੈ

ਦੋ ਫਾੜ ਹੋ ਕੇ ਕੋਈ
ਉਹ ਮੁਸਕੁਰਾ ਰਿਹਾ ਹੈ
ਆਰੇ ਦੇ ਦੰਦਿਆਂ ਨੂੰ
ਦੰਦੀਆਂ ਖਰਾ ਰਿਹਾ ਹੈ

ਆਰਾ ਲਹੂ ਦੇ ਅੱਥਰ
ਰਹਿ ਰਹਿ ਕੇ ਰੋ ਰਿਹਾ ਹੈ
ਜਾਂ ਲਾਲ ਲਾਲ ਮੁੜਕਾ
ਆਰੇ ਚੋਂ ਚੋ ਰਿਹਾ ਹੈ

ਜਪੁਜੀ ਦਾ ਪਾਠ ਕਰਦੀ
ਕੱਟੀ ਹੋਈ ਜ਼ੁਬਾਹ ਹੈ
ਕੱਟੀ ਹੋਈ ਜ਼ੁਬਾਨ ਹੈ

ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ
ਸਿੱਖੀ ਦੀ ਦਾਸਤਾਂ ਹੈ



Credits
Lyrics powered by www.musixmatch.com

Link