Tere Piche Piche

MixSingh in the house

ਤੇਰੇ ਹੱਥ ਉੱਤੇ ਪੱਟੀਆਂ ਮੈਂ ਕਰਦੀ
ਨਾਲ਼ੇ ਰੋਵਾਂ, ਨਾਲ਼ੇ ਆਉਂਦਾ ਪਿਆਰ, ਮੁੰਡਿਆ
ਨਾ-ਨਾ, ਮੇਰੇ ਪਿੱਛੇ ਐਵੇਂ ਲੜਿਆ ਨਾ ਕਰ
ਤੈਨੂੰ ਮੈਂ ਹਟਾਵਾਂ ਹਰ ਵਾਰ, ਮੁੰਡਿਆ

ਗੱਲ ਇੱਕ ਪਾਸੇ ਚੱਲੇ ਮੇਰੇ ਨਾ' ਪਿਆਰ ਦੀ
ਦੂਜੇ ਪਾਸੇ ਮੁੰਡਿਆਂ ਨਾ' ਵੈਰ ਚੱਲਦੇ
(ਦੂਜੇ ਪਾਸੇ ਮੁੰਡਿਆਂ ਨਾ' ਵੈਰ ਚੱਲਦੇ)

ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ
ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ
ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ
ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?
(ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?)

ਅੱਧੀ ਰਾਤੀ ਆਵੇ, ਤੜਕੇ ਤੂੰ ਨਿਕਲ਼ੇ
ਬੱਚਿਆਂ ਨੂੰ ਕਿੱਥੇ ਤੂੰ school ਛੱਡਣਾ
ਮੈਨੂੰ ਹੁਣ ਇੱਕੋ-ਇੱਕ ਹੱਲ ਲਗਦਾ
ਤੈਨੂੰ ਪੈਣਾ India 'ਚੋਂ ਬਾਹਰ ਕੱਢਣਾ

ਲੋਕੀਂ ਮੇਰੇ ਦੇਖਦੇ ਫ਼ਿਕਰ face 'ਤੇ
ਪੈਸਾ ਲਗਦਾ ਆ ਨਿੱਤ ਨਵੇਂ case 'ਤੇ
ਤੈਨੂੰ ਲੈ ਜਾਊਂ ਬਾਹਰ ਆਪਣੇ ਮੈਂ base 'ਤੇ
ਰੱਖੂੰ ਤੈਨੂੰ ਅੱਖਾਂ ਸਾਹਵੇਂ ਹਰ ਪਲ ਵੇ

ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ
ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ
ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ
ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?

Function ਕੱਲੀ ਮੈਂ attend ਕਰਦੀ
ਕਿੰਨਾ ਚੰਗਾ ਹੋਵੇ ਦੋਵੇਂ ਕੱਠੇ ਜਾਈਏ ਵੇ
ਆਪਾਂ ਵੀ ਹੋਰਾਂ ਦੇ ਵਾਂਗੂ ਕੱਠੇ ਘੁੰਮੀਏ
ਹੋਰਾਂ ਵਾਂਗੂ film'an ਦੇਖਣ ਜਾਈਏ ਵੇ

ਨਾ ਹੀ ਬਹੁਤਾ name, ਨਾ ਹੀ fame ਚਾਹੀਦੈ
ਮੇਰੇ ਨਾਮ ਪਿੱਛੇ ਤੇਰਾ surname ਚਾਹੀਦੈ
ਪਹਿਲਾਂ ਵਾਲ਼ਾ simple, ਤੂੰ same ਚਾਹੀਦੈ
ਕਰਾਂ ਮੈਂ care ਤੇਰੀ ਪਲ-ਪਲ ਵੇ

ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ
ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ
ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ
ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?

ਕਿੰਨੀ ਵਾਰੀ ਲੜੇ, ਕਿੰਨੀ ਵਾਰ ਬੋਲ ਪਏ
ਦੂਰ-ਦੂਰ ਬਹੁਤੀ ਨਹੀਓਂ ਦੇਰ ਚੱਲਦੇ
ਤੇਰੇ ਪਿੱਛੇ-ਪਿੱਛੇ ਮੇਰੇ ਪੈਰ ਚੱਲਦੇ
ਆਪਾਂ ਕਦੋਂ ਇੱਕ-ਦੂਜੇ ਤੋਂ ਬਗ਼ੈਰ ਚੱਲਦੇ?



Credits
Writer(s): Inconnu Compositeur Auteur, Harmeet Singh
Lyrics powered by www.musixmatch.com

Link