Laung Laachi 2 (Title song from the movie 'Laung Laachi 2')

ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲ਼ੀਆਂ
ਤੋੜਨ ਚੱਲੀ ਸੀ ਮੈਂ ਕਲ਼ੀਆਂ
ਹੋ, ਟੱਪ ਕੇ ਲਾਹੌਰ ਸ਼ਹਿਰ ਦੀਆਂ ਗਲ਼ੀਆਂ
ਤੋੜਨ ਚੱਲੀ ਸੀ ਮੈਂ ਕਲ਼ੀਆਂ

ਉਹਨੂੰ ਤੱਕਿਆ ਤੇ ਮੈਂ ਖੋ ਗਈ
ਖੁੱਲ੍ਹ ਜਾ, ਖੁੱਲ੍ਹ ਜਾ ਸਿਮਸਿਮ ਹੋ ਗਈ
ਇਹ ਕੋਈ ਜਾਦੂ, ਜਾਂ ਟੋਣਾ, ਜਾਂ ਕੋਈ ਢੋਂਗ, ਮੁੰਡਿਆ?

ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਹੋ, ਅੱਜ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ

ਸ਼ੀਸ਼ੇ ਵਿੱਚ ਤੂੰ ਹੀ ਦਿਸਦਾ ਜਦ ਮੈਂ ਵਾਲ ਵਾਹੁਨੀ ਆਂ
ਤੇਰੇ ਬਿਨ ਜਾਣ ਨਿਕਲ਼ਦੀ, ੧੦੦ ਦੀ ਇੱਕ ਮੁਕਾਉਨੀ ਆਂ
ਤੇਰੇ ਬਿਨ ਜਾਣ ਨਿਕਲ਼ਦੀ, ੧੦੦ ਦੀ ਇੱਕ ਮੁਕਾਉਨੀ ਆਂ

ਵੇ ਮੈਂ ਹਵਾ ਦੀ ਕੁੜਤੀ ਪਾਵਾਂ
ਕਲ਼ੀਆਂ ਦੇ button ਲਗਾਵਾਂ
ਕਿੱਥੋਂ ਚੜ੍ਹਿਆ ਅਵੱਲਾ ਮੈਨੂੰ ਸ਼ੌਕ, ਮੁੰਡਿਆ?

ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਹੋ, ਅੱਜ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ

ਹਰ ਕੋਈ ਉੱਤੋਂ ਜੁੜਦਾ
ਕੋਈ ਅੰਦਰੋਂ ਨਹੀਂ ਜੁੜ ਸਕਿਆ
ਅੱਜ ਤਾਈਂ ਕਿਸੇ ਨੇ ਮੇਰੇ
ਦਿਲ ਵਿੱਚ ਵੜ੍ਹ ਕੇ ਨਹੀਂ ਸੀ ਤੱਕਿਆ

ਪਰ ਤੂੰ ਜਿੱਤ ਲਿਆ ਮੈਨੂੰ, ਅੜਿਆ
ਸੱਭ ਕੁਝ ਮਿਟ ਗਿਆ ਲਿਖਿਆ-ਪੜ੍ਹਿਆ
ਨਾ ਹੀ ਸੋਨਾ ਤੇ ਨਾ silver
ਮਿਲ਼ਿਆ ਦਿਲ ਵਾਲ਼ਾ ਇੱਕ ਦਿਲਬਰ
ਨੀਂਦਾਂ ਟੁੱਟੀਆਂ ਤੇ ਅੱਖਾਂ ਗਈਆਂ ਚੌਕ, ਮੁੰਡਿਆ

ਵੇ ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਹੋ, ਅੱਜ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ
ਤੇਰੀ ਲਾਚੀ ਨੂੰ ਲੱਭ ਗਿਆ ਲੌਂਗ, ਮੁੰਡਿਆ



Credits
Writer(s): Gurmeet Singh, Vinay Vinayak, Ajit Mandal, Harmanjeet Singh
Lyrics powered by www.musixmatch.com

Link