Jandi Waar

ਤੈਨੂੰ ਲੱਗਿਆ ਹੋਣਾ ਦਿਲ ਤੇ
ਮਾਰੀ ਸੱਟ ਕਰਾਰੀ ਤੂੰ
ਤੇਰਾ ਕੁੱਝ ਨਹੀ ਬਣਨਾ ਮੈਨੂੰ
ਕਹਿਗੀ ਜਾਂਦੀ ਵਾਰੀ ਤੂੰ
ਦੇਖਲੈ ਝੂਠੇ ਪਾਤੇ ਤੇਰੇ
ਬੋਲ ਜਿਹੜੇ ਸੀ ਬੋਲੇ ਤੂੰ
ਤੈਥੋ ਟੁੱਟ ਕੇ ਲਏ ਨਜ਼ਾਰੇ ਨੇ
ਓ ਹੋਰ ਹੋਣੇ ਜੋ ਰੋਲੇ ਤੂੰ

ਤੂੰ ਕਰੇ ਹੁਸਨ ਦਾ ਮਾਣ ਕੁੜੇ
ਕਿੰਨੇ ਸ਼ਹਿਰ ਸੂਲੀ ਤੇ ਟੰਗੇ ਆ
ਅਸੀ ਕੱਚੀਆ ਗੋਲੀਆ ਖੇਡੀਆ ਨਾ
ਤੈਥੋ ਵੀ ਸੋਹਣੀ ਨਾਲ ਮੰਗੇ ਆ
ਆ ਜਿਹੜੀ ਜਵਾਨੀ ਕੱਲ ਤੈਨੂੰ
ਏਨੂ ਰੱਖ ਸੰਭਾਲ ਕੇ ਕੋਲੇ ਤੂੰ
ਤੈਥੋ ਟੁੱਟ ਕੇ ਲਏ ਨਜ਼ਾਰੇ ਨੇ
ਓ ਹੋਰ ਹੋਣੇ ਜੋ ਰੋਲੇ ਤੂੰ

ਤੈਨੂੰ ਲੱਗੇ ਸਾਡਾ ਖਿੱਚਿਆ ਤੂੰ
ਅਸੀ ਤੇਰੇ ਵਰਗੇ ਚਾਰੇ ਨੇ
ਤੂੰ ਆਖੇ ਹੁਣ ਮਜਬੂਰੀ ਸੀ
ਏ ਹਰ ਸੱਜਣ ਦੇ ਲਾਰੇ ਨੇ
ਸਾਨੂੰ ਕੱਲੀ ਕੱਲੀ ਗੱਲ ਪਤਾ
ਕਿਓ ਰੱਖੇ ਸਾਡੇ ਤੋਂ ਓਹਲੇ ਤੂੰ
ਤੈਥੋ ਟੁੱਟ ਕੇ ਲਏ ਨਜ਼ਾਰੇ ਨੇ
ਓ ਹੋਰ ਹੋਣੇ ਜੋ ਰੋਲੇ ਤੂੰ

ਰਾਜਨ ਜ਼ਹਿਰੀ ਲਿਖੇ ਗੀਤ
ਤੇ ਸੁੱਖੀ ਚੱਕਦਾ ਬੀਟ ਕੁੜੇ
ਤੇਰੇ ਧੋਖੇ ਨੇ ਤੜਫਾਇਆ ਨਹੀ
ਅਸੀ ਪਿੰਡਾ ਵਾਲੇ ਆ ਢੀਠ ਕੁੜੇ
ਹੁਣ ਆਪਣੇ ਨਵੇਂ ਸਹੇਲੇ ਨਾਲ
ਖਾਈ ਚੱਲ ਕੁਲਚੇ ਛੋਲੇ ਤੂੰ
ਤੈਥੋ ਟੁੱਟ ਕੇ ਲਏ ਨਜ਼ਾਰੇ ਨੇ
ਓ ਹੋਰ ਹੋਣੇ ਜੋ ਰੋਲੇ ਤੂੰ



Credits
Writer(s): Rajan Zehri
Lyrics powered by www.musixmatch.com

Link