Khushi Di Bhaal Ch (Live at Opera House, Sydney)

ਖੁਸ਼ੀ ਦੀ ਭਾਲ 'ਚ,
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ

ਹੋ-ਓ-ਓ-ਓ!
ਇਹ ਲੱਭਣੀ ਉਸੇ ਥਾਂ, ਗਵਾਚੀ ਜਿਸ ਜਗ੍ਹਾ
ਤੂੰ ਦਿਲ ਨਾਲ ਟੋਲ਼ੰਦਾ ਜ਼ਰਾ ਨਾ ਕਿ ਨਿਗ੍ਹਾ

ਇਹ ਲੱਭਣੀ ਉਸੇ ਥਾਂ, ਗਵਾਚੀ ਜਿਸ ਜਗ੍ਹਾ
ਤੂੰ ਦਿਲ ਨਾਲ ਟੋਲ਼ੰਦਾ ਜ਼ਰਾ ਨਾ ਕਿ ਨਿਗ੍ਹਾ
ਹਕੀਕਤ ਨਾਲ ਜੇ ਨਾ ਰਿਸ਼ਤਾ ਪਾਓਗੇ
ਤਜਰਬਾ ਆਖਦਾ ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ

ਹੋ-ਓ-ਓ-ਓ!
ਕੇ ਜੇ ਤੂੰ ਵੇਖਣਾ ਨਜ਼ਾਰਾ ਵੱਖਰਾ
ਤਾਂ ਦੇ-ਦੇ ਹਸਰਤਾਂ ਨੂੰ ਚੁਬਾਰਾ ਵੱਖਰਾ, ਹਾਏ

ਕੇ ਜੇ ਤੂੰ ਵੇਖਣਾ ਨਜ਼ਾਰਾ ਵੱਖਰਾ
ਤਾਂ ਦੇ-ਦੇ ਹਸਰਤਾਂ ਨੂੰ ਚੁਬਾਰਾ ਵੱਖਰਾ, ਹਾਏ
ਉਤਾਰੀ ਖ਼ਾਹਸ਼ਾਂ ਦੀ ਨਾ' ਬਣਵਾਓਗੇ
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ

ਇਕੱਲੀਆਂ ਬੈਠ ਕੇ, ਸੁਣਾਇਓ ਤਾਂ ਕਦੇ
ਕੇ ਖੁਦ ਨੂੰ ਆਪਣੀ ਹੀ ਕਰਿਓ ਛਾਂ ਕਦੇ

ਹੋ,
ਇਕੱਲੀਆਂ ਬੈਠ ਕੇ, ਸੁਣਾਇਓ ਤਾਂ ਕਦੇ
ਕੇ ਖੁਦ ਨੂੰ ਆਪਣੀ ਹੀ ਕਰਿਓ ਛਾਂ ਕਦੇ
ਜੋ ਉਸ ਕਸਤੂਰੀ ਨਾ, ਨਾ ਰੂਹ ਮਹਿਕਾਓਗੇ
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ

ਮਮੂਲੀ ਜਾਪਦੇ, ਸਮਝ ਪਰ ਫ਼ਰਕ ਨੂੰ
ਤੂੰ ਸੱਚੀਆਂ ਘੜਦੀਆਂ ਚੁੱਪਾਂ ਲਈ ਅਰਕ ਨੂੰ

ਮਮੂਲੀ ਜਾਪਦੇ, ਸਮਝ ਪਰ ਫ਼ਰਕ ਨੂੰ
ਤੂੰ ਸੱਚੀਆਂ ਘੜਦੀਆਂ ਚੁੱਪਾਂ ਲਈ ਅਰਕ ਨੂੰ
ਇਹ ਕੀਸਾ ਕੀਮਤੀ ਜੇ ਇੰਜ ਗਵਾਓਗੇ
ਤਜਰਬਾ ਆਖਦਾ, ਕੇ ਫਿਰ ਪਛਤਾਓਗੇ
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਤਾੜੀ ਵੀ ਵਜਾਓਗੇ
ਖੁਸ਼ੀ ਦੀ ਭਾਲ 'ਚ (ਕਿੱਥੋਂ ਤੱਕ ਜਾਓਗੇ)

ਤੂੰ ਆਪਣੇ-ਆਪ ਨੂੰ, ਸਮਾਂ ਤਾਂ ਦੇ ਜ਼ਰਾ
ਇਹ ਗੱਲ Sartaaj ਦੀ ਤੂੰ ਸਮਝੀ ਵੇ ਜ਼ਰਾ

ਤੂੰ ਆਪਣੇ-ਆਪ ਨੂੰ,
ਤੂੰ ਆਪਣੇ-ਆਪ ਨੂੰ, ਸਮਾਂ ਤਾਂ ਦੇ ਜ਼ਰਾ
ਇਹ ਗੱਲ Sartaaj ਦੀ ਤੂੰ ਸਮਝੀ ਵੇ ਜ਼ਰਾ
ਕੇ ਆਪਣੇ ਗੀਤ ਨੂੰ, ਜੇ ਆਪਣੇ ਗੀਤ ਨੂੰ
ਕੇ ਆਪਣੇ ਗੀਤ ਨੂੰ, ਜੇ ਖੁਦ ਨਾ' ਗਾਓਗੇ
ਤਜਰਬਾ ਆਖਦਾ,
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ?
ਤਜਰਬਾ ਆਖਦਾ, ਕੇ ਫਿਰ ਪਛਤਾਓਗੇ

ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ
ਤਜਰਬਾ ਆਖਦਾ,
ਖੁਸ਼ੀ ਦੀ ਭਾਲ 'ਚ, ਕਿੱਥੋਂ ਤੱਕ ਜਾਓਗੇ
ਤਜਰਬਾ ਆਖਦਾ, ਕੇ ਫਿਰ ਪਛਤਾਓਗੇ



Credits
Writer(s): Satinder Sartaaj
Lyrics powered by www.musixmatch.com

Link