Eh Koi Gal te Nai Na

ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸਾਡੇ ਦਿਲ ਚੋਂ ਨਿੱਕਲ ਵੀ ਸਕਨੈ
ਸਾਡੇ ਦਿਲ ਚੋਂ ਨਿੱਕਲ ਵੀ ਸਕਨੈ
ਦਿਲ ਹੀ ਏ ਦੱਲ-ਦੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ

ਤੇਰੀ ਰਹਿੰਦੀ ਤਾਂਗ ਦਿਲੇ ਨੂੰ
ਦਿਲ ਦੀ ਜਾਨੀ ਵੇ
ਰੋਜ਼ ਰੋਜ਼ ਦਾ ਰੁਸਨਾ
ਨਹੀਂ ਕੋਈ ਗੱਲ ਸਿਆਣੀ ਵੇ
ਇੰਜ ਲੜਦਾਂ ਜਿਵੇਂ ਆਖਰ ਨੂੰ
ਆਪਾਂ ਮਿਲ ਨੀ ਬਹਿਣਾ ਵੇ
ਵੱਖ ਆਪਾਂ ਤੇ ਹੋ ਨੀ ਸੱਕਦੇ
ਕਿਉਂ ਦੁੱਖ ਸਹਿਣਾ ਵੇ
ਅਥਰੂ ਆਪਣੇ ਰੱਖ ਸਾਂਭ ਕੇ
ਇਹ ਕੋਈ ਗੰਗਾ ਜੱਲ ਤੇ ਨਈਂ ਨਾ ॥
ਇਸ਼ਕ ਤੋਂ ਮੈਂ ਅੰਨਜਾਨ ਸਹੀ ਪਰ
ਇਸ਼ਕ ਤੋਂ ਮੈਂ ਅੰਨਜਾਨ ਸਹੀ
ਪਰ ਤੈਨੂੰ ਵੀ ਕੋਈ ਵੱਲ ਤੇ ਨਈਂ ਨਾ।

ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ

ਦੁਨੀਆਂ ਧਰਮਾ ਜਾਤਾਂ ਪਾਤਾਂ
ਵਿਚ ਵੰਡ ਦੇਣਾ ਏਂ
ਇਕ ਦੂਜੇ ਦੇ ਮੂੰਹੋਂ ਹੀ
ਸਾਨੂੰ ਭੰਡ ਦੇਣਾ ਏਂ
ਤੂੰ ਨਾਂ ਕਿਦਰੇ ਲੋਕਾਂ ਦੀਆਂ
ਗੱਲਾਂ ਵਿਚ ਆ ਜਾਵੀਂ
ਤਾਹਨੇ ਮਿਹਣੇ ਸੁਣ ਦੁਨੀਆਂ ਦੇ
ਨਾ ਦਿਲ ਤੇ ਲਾ ਜਾਵੀਂ
ਮੈਂ ਕਹਿਨਾ ਲਹੂ ਇੱਕੋ ਜੇ ਨੇ
ਊਹ ਕਹਿੰਦੇ ਨੇ ਖੱਲ ਤੇ ਨਈਂ ਨਾ
ਮੈਂ ਦੁਨੀਆਂ ਤੋਂ ਬਾਗੀ ਸਾਬਰ
ਮੈਂ ਦੁਨੀਆਂ ਤੋਂ ਬਾਗੀ ਸਾਬਰ
ਤੂੰ ਦੁਨੀਆਂ ਦੇ ਵੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸਾਡੇ ਦਿਲ ਚੋਂ ਨਿੱਕਲ ਵੀ ਸਕਨੈ
ਸਾਡੇ ਦਿਲ ਚੋਂ ਨਿੱਕਲ ਵੀ ਸਕਨੈ
ਦਿਲ ਹੀ ਏ ਦੱਲ-ਦੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ
ਸੱਜਣਾ ਇਹ ਕੋਈ ਗੱਲ ਤੇ ਨਈਂ ਨਾ
ਚੁਪ ਮਸਲੇ ਦਾ ਹੱਲ ਤੇ ਨਈਂ ਨਾ



Credits
Writer(s): D San
Lyrics powered by www.musixmatch.com

Link