Mere Kol

ਮੇਰੇ ਕੋਲ ਆ ਕੇ ਵੇ
ਮੇਰੇ ਕੋਲ ਆ ਕੇ, ਪਿਆਰ ਜਗਾ ਕੇ
ਮੇਰੇ ਕੋਲ ਆ ਕੇ, ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ

ਸੂਲ਼ੀ ਲਟਕਾ ਕੇ, ਜ਼ਹਿਰ ਖਿਲਾ ਕੇ
ਜ਼ਮਾਨੇ ਤੋਂ ਡਰ ਬਹਿ ਗਿਆ ਚੂੜੀਆਂ ਪਾ ਕੇ

ਨਜ਼ਰਾਂ ਚੁਰਾ ਕੇ, ਪਲਕਾਂ ਝੁਕਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਮੇਰੇ ਕੋਲ ਆ ਕੇ ਵੇ

ਮੇਰਾ ਐਨਾ ਬੁਰਾ ਕਿਸੇ ਨੇ ਹਾਲ ਨਹੀਂ ਕੀਤਾ
ਮੈਂ ਵੀ ਫ਼ੁੱਲ ਦੇਖਿਆ, ਕੰਡਿਆਂ ਦਾ ਖਿਆਲ ਨਹੀਂ ਕੀਤਾ
ਮੇਰਾ ਐਨਾ ਬੁਰਾ ਕਿਸੇ ਨੇ ਹਾਲ ਨਹੀਂ ਕੀਤਾ
ਮੈਂ ਵੀ ਫ਼ੁੱਲ ਦੇਖਿਆ, ਕੰਡਿਆਂ ਦਾ ਖਿਆਲ ਨਹੀਂ ਕੀਤਾ

ਤੂੰ ਮੇਰੇ ਨਾਲ ਨਹੀਂ ਕੀਤਾ ਹਾਏ ਪਿਆਰ ਵੇ, ਸੱਜਣਾ
ਗਲ਼ਾ ਘੁੱਟ ਦੇ ਮੇਰਾ, ਓ, ਮੈਨੂੰ ਮਾਰ ਵੇ, ਸੱਜਣਾ

ਰੋਣਾ ਸਿਖਾ ਕੇ, ਪਾਗਲ ਬਣਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ

ਮੇਰੇ ਕੋਲ ਆ ਕੇ, ਪਿਆਰ ਜਗਾ ਕੇ
ਮੇਰੇ ਕੋਲ ਆ ਕੇ, ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਮੇਰੇ ਕੋਲ ਆ ਕੇ ਵੇ

ਜਿਨ੍ਹਾਂ ਨੂੰ ਵਫ਼ਾ ਦੇ ਵਾਰੇ ਕੁਝ ਵੀ ਮਾਲੂਮ ਨਹੀਂ
ਜਿਨ੍ਹਾਂ ਦੀਆਂ ਅਕਲਾਂ 'ਤੇ ਜਿਸਮਾਂ ਦੇ ਕੁੰਡੇ ਨੇ
ਸਮਝ ਨਾ ਆਈ ਅੱਜ ਤਕ ਇਹ ਗੱਲ ਮੈਨੂੰ
ਕਿ ਤੇਰੇ ਜੈਸੇ ਲੋਗ, Jaani, ਪੈਦਾ ਹੀ ਕਿਉਂ ਹੁੰਦੇ ਨੇ
(ਪੈਦਾ ਹੀ ਕਿਉਂ ਹੁੰਦੇ ਨੇ)

ਹੋ, ਤੇਰੇ ਕਰਕੇ, Jaani, ਅੱਗ ਸੇਕੀ ਜਾਂਦਾ ਐ
ਮੈਨੂੰ ਬੁਰੀਆਂ ਨਜ਼ਰਾਂ ਨਾਲ ਜ਼ਮਾਨਾ ਵੇਖੀ ਜਾਂਦਾ ਐ
ਹੋ, ਮੱਥੇ ਟੇਕੀ ਜਾਂਦਾ ਐ, ਪਰ ਇੱਜ਼ਤ ਨਹੀਂ ਕਰਦਾ
ਰੱਬ ਵੀ ਗਰੀਬਾਂ ਦੇ ਹੁਣ ਘਰੇ ਨਹੀਂ ਵੜ੍ਹਦਾ

ਸ਼ਰਮ ਲੁਟਾ ਕੇ, ਇੱਜ਼ਤ ਗਵਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ

ਮੇਰੇ ਕੋਲ ਆ ਕੇ, ਪਿਆਰ ਜਗਾ ਕੇ
ਹਵਾ ਹੀ ਹੋ ਗਿਆ ਆਪਣਾ ਬਣਾ ਕੇ
ਮੇਰੇ ਕੋਲ ਆ ਕੇ ਵੇ



Credits
Writer(s): Jaani
Lyrics powered by www.musixmatch.com

Link