Pagg

ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ
ਬੰਨ ਸਿਰ ਉੱਤੇ ਪੱਗ ਬਿੱਲੋ ਜਚਦੇ ਆ ਰੋਜ
ਹੁੰਦੀ ਥੋੜੀ ਆ ਉਮਰ ਕਿਉਂਕਿ ਬਾਗੀਆਂ ਜਹੀ ਸੋਚ
ਹੁੰਦੀ ਸ਼ੇਰਾਂ ਜਹੀ ਚਲ ਪੱਬ ਰੱਖਦੇ ਆ ਬੋਚ
ਚਿੜੀਆਂ ਤੋ ਦੂਰ ਪਾਉਣ ਬਾਜਾ ਨੂੰ ਇਹ ਚੋਜ
ਪਹਿਲਾ ਲੜ ਰੱਖਦੇ ਹੀ ਕੈਮ ਹੁੰਦੀ ਸਰਦਾਰੀ
ਦੂਜੇ ਲੜ ਵਿਚ ਪਵੇ ਸਾਡੀ ਮੌਤ ਨਾਲ ਯਾਰੀ
ਤੀਜਾ ਲੜ ਦੱਸਦਾ ਆ ਜਾਣੀ ਇੱਜ਼ਤ ਪਿਆਰੀ
ਚੋਥਾ ਰੱਖਦੇ ਹੀ ਹੁੰਦੀ ਸਾਡੀ ਸੁਰਤ ਨਿਆਰੀ
ਪੰਜਵੇਂ ਤੇ ਛੇਵੇਂ ਵਿਚ ਵੱਸ ਜਾਂਦਾ ਮਾਣ
ਪੁੱਛੇ ਕਾਦਾ ਆ ਗਰੂਰ ਸਾਨੂੰ ਪੱਗ ਉੱਤੇ ਮਾਣ
ਪੱਗ ਬੰਨ੍ਹਦੇ ਹੀ ਤੁਰਦੇ ਆ ਹਿੱਕਾਂ ਅਸੀ ਤਾਣ
ਪੁੱਛੇ ਕਾਦਾ ਆ ਗਰੂਰ ਸਾਨੂੰ ਪੱਗ ਉੱਤੇ ਮਾਣ
ਮਾਣ ਪੱਗ ਉੱਤੇ ਬਾਲਾ ਰੋਹਬ ਜਗੀ ਹੁੰਦਾ ਵੱਖ
ਜਦੋ ਲੰਘਦੇ ਆ ਕੀਤੋ ਵੈਰੀ ਨਿਉਂਦੇ ਸਾਨੂੰ ਤੱਕ
ਸਾਡੇ ਗੁਰੂ ਨਾ ਸਿਖਾਇਆ ਸਾਡਾ ਮੌਤ ਉੱਤੇ ਹੱਕ
ਕਿਉਂਕਿ ਖੂਨ ਨਾਲ ਭਿਓਂਕੇ ਫੇਰ ਮਿਲੀ ਸਾਨੂੰ ਪੱਗ
ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ
ਪੱਗ ਵਾਲਿਆ ਦੇ ਰਾਜ ਵਿੱਚ ਟਾਈਮ ਭੋਰਾ ਹੈ ਨੀ
ਮੁੜ ਆ ਰਿਹਾ ਦੌਰ ਪੱਗ ਬੰਨਣੀ ਹੀ ਪੈਣੀ
ਦੱਸ ਕਿੰਨਾ ਚਿਰ ਕੌਮ ਹੋਰ ਸੁੱਤੀ ਹਾਲੇ ਰਹਿਣੀ
ਬਹੁਤ ਕਰ ਲਿਆ ਸਬਰ ਦਿੱਲੀ ਜਿੱਤਣੀ ਹੀ ਪੈਣੀ
ਇਹ ਜਿੱਤਾਗੇ ਜਰੂਰ ਪੂਰੇ ਜੋਰ ਨਾਲ ਨੀ
ਲੈਕੇ ਮੋਨੇ ਸਰਦਾਰ ਸਾਰੇ ਤੌਰ ਨਾਲ ਨੀ
ਗੱਦੀ ਖੋਕੇ ਲ ਵਾਗੇ ਲੈਣੀ ਚੋਰ ਨਾਲ ਨੀ
ਦਿੱਲੀ ਜਿੱਤਾਗੇ ਜਰੂਰ ਪੂਰੇ ਜੋਰ ਨਾਲ ਨੀ
ਬੰਨ ਸਿਰਾ ਤੇ ਦਮਾਲੇ ਨਾਲੇ ਗੋਲ ਦਸਤਾਰੇ
ਮੁੜ ਆ ਜਾਣੇ ਮੁੰਡੇ ਜਿਹੜੇ ਭਟਕੇ ਸੀ ਸਾਰੇ
ਤੁਸੀ ਦੇਖਿਆ ਨੀ ਮੋਨੇ ਨਾਲ ਕਰਦੇ ਮਜਾਰੇ
ਹੁਣ ਵਾਪਸੀ ਪੰਥ ਵਿੱਚ ਕਰਾਗੇ ਦੁਬਾਰੇ
ਕੋਈ ਬੰਨਦਾ ਆ ਟੇਢੀ ਕੋਈ ਬੰਨੇ ਫੁਲਵੇਲ
ਕੋਈ ਬੰਨਦਾ ਆ ਸ਼ਾਹੀ ਕੋਈ ਬੰਨਦਾ ਮਝੈਲ
ਪੱਗ ਕੋਈ ਵੀ ਆ ਹੋਵੇ ਬਨੀ ਕਰਦੀ ਆ ਕਹਿਲ
ਕੋਈ ਬੰਨਦਾ ਆ ਰੂਬੀ ਕੋਈ ਬੰਨੇ ਫੁਲਵੇਲ
ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਚੜੇ ਨਾਮ ਦਾ ਸਰੂਰ ਨਾ ਮੈਂ ਲਵਾ ਸੁਲਫਾ
ਪੇਚ ਪੱਗ ਦੇ ਸਵਾਰਾ ਨਾ ਸਵਾਰਾ ਜੁਲਫਾ



Credits
Writer(s): Rav Sekhon
Lyrics powered by www.musixmatch.com

Link