Jaan Ke Bhuleke

ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁਲੇਖੇ ਪਾਵੇਂ
ਜਾਣਦੇ ਆਂ, ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ

ਜਾਣਦੇ ਆਂ, ਦਿਲਾਂ ਦੀ ਗੁਲਾਬ ਰੰਗੀਏ ਨੀ
ਉਂਝ ਬੋਲ ਕੇ ਦੱਸੇਂ ਨਾ ਭਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ

ਬੇਰੁਖ਼ੀ ਜਿਹੀ ਨਾਲ਼ ਮੇਰੇ ਕੋਲੋਂ ਜਦੋਂ ਲੰਘੇਂ
ਐਵੇਂ ਤੇਜ ਹੋ ਜਵੇਂ
ਸਖੀਆਂ ਨਾਲ਼ ਬੋਲਦੀ ਪੰਜਾਬੀ
ਸਾਡੇ ਨਾਲ਼ ਅੰਗ੍ਰੇਜ਼ ਹੋ ਜਵੇਂ

ਬੇਰੁਖ਼ੀ ਜਿਹੀ ਨਾਲ਼ ਮੇਰੇ ਕੋਲੋਂ ਜਦੋਂ ਲੰਘੇਂ
ਐਵੇਂ ਤੇਜ ਹੋ ਜਵੇਂ
ਸਖੀਆਂ ਨਾਲ਼ ਬੋਲਦੀ ਪੰਜਾਬੀ
ਸਾਡੇ ਨਾਲ਼ ਅੰਗ੍ਰੇਜ਼ ਹੋ ਜਵੇਂ

ਆਸ਼ਕਾਂ ਨੂੰ, ਹਾਏ ਨੀ ਆਸ਼ਕਾਂ ਨੂੰ
ਹਾਏ ਨੀ ਆਸ਼ਕਾਂ ਨੂੰ, ਆਸ਼ਕਾਂ ਨੂੰ, ਆਸ਼ਕਾਂ ਨੂੰ
ਆਸ਼ਕਾਂ ਨੂੰ ਕੱਢੀ ਮਿੱਠੀ ਜਿਹੀ ਗਾਲੀਏ
ਫਿ' ਕਾਹਤੋਂ ਵਾਰੀ-ਵਾਰੀ ਨਜ਼ਰਾਂ ਮਲਾਵੇਂ

ਜਾਣਦੇ ਆਂ, ਦਿਲਾਂ ਦੀ ਗੁਲਾਬ ਰੰਗੀਏ ਨੀ
ਉਂਝ ਬੋਲ ਕੇ ਦੱਸੇਂ ਨਾ ਭਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ

ਜਦੋਂ ਕੋਈ ਚੰਗਾ ਜੇਹਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦੇਂਦੀਆਂ
ਚੇਹਰੇ ਦੀਆਂ ਰੌਣਕਾਂ ਤਾਂ
ਗੁੱਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ

ਜਦੋਂ ਕੋਈ ਚੰਗਾ-ਚੰਗਾ ਲੱਗਣ ਲੱਗੇ
ਤਾਂ ਅੱਖਾਂ ਬੋਲ ਦੇਂਦੀਆਂ
ਚੇਹਰੇ ਦੀਆਂ ਰੌਣਕਾਂ ਤਾਂ
ਗੁੱਝੀਆਂ ਗੱਲਾਂ ਨੂੰ ਵੀ ਫ਼ਰੋਲ ਦਿੰਦੀਆਂ

ਜਿਹੜੀ ਤੂੰ ਮਚਾਉਣੀ ਜਾ ਕੇ ਅੱਗ ਕਾਹਲੀਏ
ਨੀ ਦੇਖ਼ ਥੱਕ ਗਏ ਤੇਰੇ ਪਰਛਾਂਵੇਂ
ਜਾਣਦੇ ਆਂ, ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ

ਜਾਣਦੇ ਆਂ, ਦਿਲਾਂ ਦੀ ਗੁਲਾਬ ਰੰਗੀਏ ਨੀ
ਉਂਝ ਬੋਲ ਕੇ ਦੱਸੇਂ ਨਾ ਭਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ

ਗੂਹੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ
ਜੱਗ ਭੁੱਲ ਜਾਂਦਾ ਏ
ਮਹਿਕ ਜਿਹੀ ਆਉਂਦੀ
ਦਰ ਸੱਧਰਾਂ ਵਾਲ਼ਾ ਵੀ ਓਦੋਂ ਖੁੱਲ੍ਹ ਜਾਂਦਾ ਏ

ਗੂਹੜੀਆਂ ਮੁਹੱਬਤਾਂ ਦਾ ਨਸ਼ਾ ਜਦੋਂ ਚੜ੍ਹੇ
ਜੱਗ ਭੁੱਲ ਜਾਂਦਾ ਏ
ਮਹਿਕ ਜਿਹੀ ਆਉਂਦੀ
ਦਰ ਸੱਧਰਾਂ ਵਾਲ਼ਾ ਵੀ ਜਦੋਂ ਖੁੱਲ੍ਹ ਜਾਂਦਾ ਏ

ਓਦੋਂ ਤਾਂ ਫਿਰ, ਹਾਏ ਨੀ ਓਦੋਂ ਤਾਂ ਫਿਰ
ਹਾਏ, ਨੀ ਓਦੋਂ ਤਾਂ ਫਿਰ
ਓਦੋਂ ਤਾਂ ਫਿਰ, ਓਦੋਂ ਤਾਂ ਫਿਰ

ਓਦੋਂ ਤਾਂ ਫਿਰ ਸਾਰੀ ਗੱਲ ਸਾਫ਼ ਹੋ ਜਵੇ
ਨੀ ਜਦੋਂ ਹਵਾ ਵਿੱਚ ਉਂਗਲਾਂ ਘੁੰਮਾਵੇਂ

ਜਾਣਦੇ ਆਂ, ਦਿਲਾਂ ਦੀ ਗੁਲਾਬ ਰੰਗੀਏ ਨੀ
ਉਂਝ ਬੋਲ ਕੇ ਦੱਸੇਂ ਨਾ ਭਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ

ਤੈਨੂੰ ਖ਼ੌਰੇ ਪਤਾ ਏ ਕਿ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆਂ ਕਿ ਸ਼ਾਇਰ ਜਹੇ ਮੁੰਡੇ ਦਾ
ਤੇਰੇ 'ਤੇ ਪੂਰਾ ਹੱਕ ਹੈ ਗਿਆ

ਤੈਨੂੰ ਖ਼ੌਰੇ ਪਤਾ ਏ ਕਿ ਨਹੀਂ
ਪਰ ਸਾਰਿਆਂ ਨੂੰ ਸ਼ੱਕ ਹੋ ਗਿਆ
ਸੁਣਿਆਂ ਕਿ ਸ਼ਾਇਰ ਜਹੇ ਮੁੰਡੇ ਦਾ
ਤੇਰੇ 'ਤੇ ਪੂਰਾ ਹੱਕ ਹੈ ਗਿਆ

ਲੱਗਦਾ ਕੀ? ਹਾਏ ਨੀ ਲੱਗਦਾ ਕਿ?
ਹਾਏ ਨੀ ਲੱਗਦਾ ਕੀ?
ਲੱਗਦਾ ਕੀ? ਲੱਗਦਾ ਕੀ?

ਲੱਗਦਾ ਕੀ ਤੇਰਾ Sartaaj ਦੱਸਦੇ?
ਤੂੰ ਕੱਲ੍ਹੀ ਘੁੰਮਦੀ ਓਹਦੇ ਹੀ ਗਾਣੇ ਗਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ

ਜਾਣਦੇ ਆਂ, ਹਾਏ ਨੀ ਜਾਣਦੇ ਆਂ
ਹਾਏ ਨੀ ਜਾਣਦੇ ਆਂ, ਜਾਣਦੇ ਆਂ, ਜਾਣਦੇ ਆਂ

ਜਾਣਦੇ ਆਂ, ਦਿਲਾਂ ਦੀ ਗੁਲਾਬ ਰੰਗੀਏ ਨੀ
ਉਂਝ ਬੋਲ ਕੇ ਦੱਸੇਂ ਨਾ ਭਾਂਵੇਂ
ਗੱਲੀਂ-ਬਾਤੀਂ ਤੇਜ ਤੇ ਸ਼ੌਕੀਨ ਬਾਹਲੀਏ ਨੀ
ਜਾਣ-ਜਾਣ ਕੇ ਭੁੱਲੇਖੇ ਪਾਵੇਂ
ਜਾਣ ਕੇ ਭੁੱਲੇਖੇ ਪਾਵੇਂ
ਜਾਣ ਕੇ ਭੁੱਲੇਖੇ ਪਾਵੇਂ



Credits
Writer(s): Satinder Sartaaj
Lyrics powered by www.musixmatch.com

Link