Zindagi

ਜਦ ਵੀ ਸੱਜਣਾ ਉਲਝੀ ਜਾਪੇ ਜ਼ਿੰਦਗੀ ਦੀ ਤੰਦ ਤਾਣੀ
ਅੱਖੀਆਂ ਦੇ ਵਿੱਚ ਠਹਿਰਣ ਲੱਗ ਜੇ ਬੇ-ਬਸੀਆਂ ਦਾ ਪਾਣੀ
ਜਦੋਂ ਸਤਾਵੇ, ਜਦੋਂ ਰਵਾਵੇ ਆ ਕੇ ਯਾਦ ਪੁਰਾਣੀ
ਅੱਖੀਆਂ ਪੂੰਝਣ ਦੇ ਲਈ ਸਾਂਵੇਂ ਬੈਠਾ ਨਾ ਹੋਏ ਹਾਣੀ

ਹੋ ਆਪਣੇ ਮੋਢੇ ਥਾਪੀ ਦੇ ਕੇ ਪੈਂਦੀ ਐ ਸੁਲਝਾਣੀ
ਇਹ ਸਿਲਸਲਾ ਚੱਲਦਾ ਹੀ ਰਹਿਣਾ ਖੇਡ ਏ ਆਣੀ-ਜਾਣੀ

ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ

ਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂ
ਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂ
ਹੋ ਰੌਲ਼ਾ-ਸ਼ੌਲਾ, ਰਿਸ਼ਤੇ-ਵਿਸ਼ਤੇ ਸਭ ਵਾਧੂ ਦੀਆਂ ਫ਼ਿਕਰਾਂ
ਕੰਡਾ ਕੋਈ ਚਾਭੋਈ ਰੱਖਣ ਵੇਹੜੇ ਉੱਗੀਆਂ ਕਿੱਕਰਾਂ

ਅਕਲਾਂ ਦੇ ਵਿੱਚ ਉੱਤਰੂ ਜਿਸ ਦਿਨ ਪੈ ਗਈ ਠੋਕਰ ਖਾਣੀ
ਵਕਤੋਂ ਪਹਿਲਾਂ ਸਮਝ ਨਹੀਂ ਆਉਂਦੀ ਦੱਸੀ ਗੱਲ ਸਿਆਣੀ

ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ

ਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾ
ਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾ
ਹੋ ਵਾਧਾ-ਘਾਟਾ ਕੁੱਝ ਨਹੀਂ ਜ਼ਿੰਦਗ਼ੀ, ਜ਼ਿੰਦਗੀ ਖੇਡ ਅਨੋਖਾ
ਦੋਨਾਂ ਵਿੱਚ ਨਜ਼ਾਰਾ ਲੱਭੀ, ਵਫ਼ਾ ਮਿਲ਼ੇ ਯਾਂ ਧੋਖਾ

ਬੀਤੀ ਰਾਤ ਦੇ ਸੁਫ਼ਨੇ ਵਰਗੀ ਇਹ ਦੁਨੀਆਂ ਮਰਜਾਣੀ
ਰੱਬ ਵੀ ਬੈਠਾ ਗੰਢੀ ਜਾਂਦਾ ਮੁੱਕ ਦੀ ਨਹੀਂ ਕਹਾਣੀ

ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ
ਜ਼ਿੰਦਗ਼ੀ... ਓ, ਇਹ ਤਿੜਕੇ ਘੜੇ ਦਾ ਪਾਣੀ

Credits
Writer(s): Kashmir Thakarwal, Kuljit Singh
Lyrics powered by www.musixmatch.com

Link