Tu Kaafi Ae

ਮੈਂ ਕੀ ਗੱਲ ਕਰਨੀ ਜ਼ਮਾਨੇ ਦੀ?
ਤੇਰੇ ਵਿੱਚੋਂ ਦੇਖ ਲਾਂ ਜ਼ਮਾਨਾ ਮੈਂ
ਚਾਹਂਵੇ ਮੈਨੂੰ ਚਾਹਂਵੇ ਜਾਨੋ ਵੱਧ ਕੇ
ਐਂਵੇ ਤਾਂ ਨਹੀਂ ਤੇਰਾ ਦੀਵਾਨਾ ਮੈਂ

ਤੂੰ ਮੇਰੀ ਅੱਖ ਵਿੱਚ ਹੰਜੂ ਆਉਣ ਨਾ ਦਿੱਤਾ
ਜੇ ਤੇਰਾ ਦਿਲ ਦੁਖਾਇਆ ਮਾਫ਼ੀ ਏ

ਸਾਡੇ ਲਈ ਯਾਰਾ ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ
ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ

ਐਨੀ ਨੇੜੇ ਆ ਗਏ ਆਂ ਕਿ ਦੂਰ ਰਹਿ ਨਹੀਂ ਹੋਣਾ
ਹੋਵੇਂ ਜਦੋਂ ਕੋਲ਼ ਮੇਰੇ ਖੁਸ਼ ਰਹਿਨੇ ਆਂ
ਖ਼ੁਦਾ ਕੋਲ਼ ਜਾ ਕੇ ਬੱਸ ਇੱਕ ਚੀਜ਼ ਮੰਗਾਂ
ਤੇਰੀ ਹੋਵੇ ਖ਼ੈਰ ਮਰ-ਮਰ ਕਹਿਨੇ ਆਂ

ਤੈਨੂੰ ਦੇਖ਼-ਦੇਖ਼ ਖੁਸ਼ ਹੋ ਜਾਨੇ ਆਂ
ਤਾਂਹੀ ਮੇਰੇ ਚਿਹਰੇ ਹਾਸੀ ਏ

ਸਾਡੇ ਲਈ ਯਾਰਾ ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ
ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ

ਬੋਲਦਾ ਏਂ ਜਦੋਂ ਬਹਿਕੇ ਤੱਕੀ ਜਾਈਦਾ
ਤੇਰੇ ਮੂਹਰੇ ਬੋਲਣਾ ਮੁਨਾਸਿਬ ਨਾ
ਜੋ ਵੀ ਤੂੰ ਕਹੇਂਗਾ ਵੇ ਮੰਨਾਗੇ ਤਾ-ਉਮਰ
ਅੱਲ੍ਹਾ ਦੀ ਸੌਂਹ ਤੇਰੇ ਅੱਗੇ ਕੋਈ ਜ਼ਿਦ ਨਾ

Vicky Sandhu ਤੇਰੇ ਤੋਂ ਨਿਸਾਰ ਕਰਦਾਂ
ਜਿੰਨੇ ਮੇਰੇ ਸਾਹ ਬਾਕੀ ਏ!

ਸਾਡੇ ਲਈ ਯਾਰਾ ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ
ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ

ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ
ਤੂੰ ਕਾਫ਼ੀ ਏਂ, ਤੂੰ ਕਾਫ਼ੀ ਏਂ
ਜ਼ਿੰਦਗ਼ੀ ਜਿਓਣ ਲਈ, ਤੂੰ ਕਾਫ਼ੀ ਏਂ



Credits
Writer(s): Dharminder Singh, Pavitar Singh
Lyrics powered by www.musixmatch.com

Link