Dhundhla Chehra

ਸ਼ਾਮੀਂ ਸਾਢੇ-ਛੇ ਦਾ ਟੈਮ
ਮੈਂ ਪੀਂਦਾ ਚਾਹ ਰਕਾਨੇ ਨੀ(ਰਕਾਨੇ ਨੀ, ਰਕਾਨੇ ਨੀ)
ਆ ਗਏ ਚੇਤੇ ਜੋ ਤੂੰ ਸੁਪਨੇ ਕਰੇ ਸਵਾਹ ਰਕਾਨੇ ਨੀ
(ਰਕਾਨੇ ਨੀ, ਰਕਾਨੇ ਨੀ)

ਯਾਦ ਤੇਰੀ ਆ ਗਈ, ਉੱਡਦੇ ਤੱਕ ਬਗਲੇ ਟਾਹਲੀ ਤੋਂ
ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
(ਸੂਰਜ ਦੀ ਲਾਲੀ ਚੋਂ)

ਟੋਆ ਤੇਰੀ ਗਲ੍ਹ ਦਾ ਚੇਤੇ
ਆਉਂਦਾ ਮੈਨੂੰ ਕੱਲ੍ਹ ਦਾ ਚੇਤੇ
ਕਰ ਕੇ ਗੱਲ ਦੇਖੀਂ ਦਿਲ ਨਾਲ਼
ਬੁਣਿਆ ਜੇ ਹੋ ਸਕਦਾ ਤਾਂ

ਕਾਹਨੂੰ ਫਿਰ ਗੀਤ ਬਣਾਉਂਦਾ
Harman ਜੇ ਸੌ ਸਕਦਾ ਤਾਂ

ਭੁੱਲਿਆ ਨਹੀਂ ਖੜ੍ਹ-ਖੜ੍ਹ ਤੱਕਣਾ ਖਿੜਕੀ ਜੰਗਾਲੀ 'ਚੋਂ
ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
(ਸੂਰਜ ਦੀ ਲਾਲੀ ਚੋਂ)

ਨਾਂ ਸਾਡੇ ਦੀ ਸੀ ਮਹਿੰਦੀ
ਲਹਿ ਗਈ ਹਾਏ, ਲਹਿੰਦੀ-ਲਹਿੰਦੀ
ਗੱਲ ਲੱਗਦੀ ਦਿਲ ਤੇ ਪੜ੍ਹਦਾ
ਸ਼ਿਵ ਦੀ ਕੋਈ ਲਿਖ਼ਤ ਜਦੋਂ

Wazir ਨੇ ਵਾਹ ਵਾਹ ਖੱਟ ਲਈ
ਗਾਈ ਤੇਰੀ ਸਿਫ਼ਤ ਜਦੋਂ

ਡੂੰਘੇ ਜਜ਼ਬਾਤ ਸੀ ਦਿਲ ਦੇ
Nusrat ਦੀ ਕਵਾਲੀ ਚੋਂ

ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
ਧੁੰਦਲਾ ਜਿਹਾ ਦਿੱਸਦਾ ਚਿਹਰਾ, ਸੂਰਜ ਦੀ ਲਾਲੀ ਚੋਂ
(ਸੂਰਜ ਦੀ ਲਾਲੀ ਚੋਂ)

Credits
Writer(s): Deol Harman, Wazir Patar
Lyrics powered by www.musixmatch.com

Link