Sher Singh

Mxrci

ਸਵਾ ਛੇ-ਛੇ ਫੁੱਟ ਦਾ ਸਰੀਰ ਬੋਲਦਾ
ਤੁਰਦਾ ਹੈ ਜਿਵੇਂ ਉਹ ਸ਼ਿਕਾਰ ਟੋਲਦਾ
ਅੱਖਾਂ ਵਿੱਚ ਅੱਖ ਜਦੋਂ ਪਾ ਲਈ ਮੈਂ
ਨਿਰਾ ਹੀ ਖਜ਼ਾਨਾ ਜੀਓ ਕੁਬੇਰ ਦਿਖਿਆ

ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ
ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ

ਕਰੇ ਪੱਗ ਦੀ ਉਹ ਰਾਖੀ ਤਾਂ ਵੀ ਹੋਣ ਪਰਚੇ
ਬਿਨਾਂ ਗੱਲੋਂ ਤੱਤੇ ਲੱਫਜ਼ ਨੀ ਵਰਤੇ
ਬਿਨਾਂ ਗੱਲੋਂ ਸਬਰ ਨਾ ਸਾਡਾ ਪਰਖ਼ੀਂ
ਉਂਝ ਬੋਲਣੀ ਨੀ ਕੌਮ ਬੋਲਣਗੇ ਬਰਛੇ
ਓ ਜ਼ਾਲਮ ਝੁਕਾਉਣ ਦੇ ਸੀ ਲੈਂਦਾ ਸੁਪਨੇ
ਪਲਾਂ ਵਿੱਚ ਪੈਰੀਂ ਹੋਇਆ ਢੇਰ ਦਿਖਿਆ

ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ
ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ

ਹੱਥ ਨਾ ਤੂੰ ਪਾਲੀਂ ਤਿੱਖੇ ਕੰਡੇ ਆਂ ਅਸੀਂ
ਸੰਨ ਸੰਨਤਾਲੀਆਂ ਦੇ ਵੰਡੇ ਆਂ ਅਸੀਂ
ਓ ਸ਼ਸ਼ਤਰ ਵਿੱਦਿਆ ਦਾ ਓਟ ਆਸਰਾ
ਹਰੀ ਸਿੰਘ ਨਲੂਵੇ ਦੇ ਚੰਡੇ ਆਂ ਅਸੀਂ
ਓ ਤਾਕਤਾਂ ਦੀ ਕੁਰਸੀ ਦਾ ਮਾਣ ਕਰਦੈਂ
ਤਾਕਤਾਂ ਦੀ ਕੁਰਸੀ ਦਾ ਮਾਣ ਕਰਦੈਂ
ਸਾਡੇ ਗਿੱਟਿਆਂ ਤੇ ਟੀਸੀ ਆਲਾ ਬੇਰ ਲਿਖਿਆ

ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ
ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ

ਗੱਲ ਗੋਨਿਆਣੇ ਆਲੇ ਦੀ ਵੀ ਕੌੜੀ ਹੁੰਦੀ ਐ
ਲਿਖਦੈ ਤਾਂ ਮੱਥੇ ਤੇ ਤਿਉੜੀ ਹੁੰਦੀ ਐ
ਉਹਦੇ ਅੱਖਾਂ ਵਿੱਚ ਲਹੂ ਉਦੋਂ ਪਾਉਂਦਾ ਗੀੜਦਾ
ਓ ਗੱਲ ਜਦੋਂ ਅਣਖਾਂ ਦੀ ਬੋਹੜੀ ਹੁੰਦੀ ਐ
ਜਦੋਂ ਲੱਫੜੇ ਦਾ ਭਾਰ ਪਿਆ ਵੈਰੀਆਂ ਉਤੇ
ਲੱਫੜੇ ਦਾ ਭਾਰ ਪਿਆ ਵੈਰੀਆਂ ਉਤੇ
ਦਿਨ ਖੜ੍ਹੇ ਉਹਨਾਂ ਨੂੰ ਹਨੇਰ ਦਿਖਿਆ

ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ
ਗੌਰ ਨਾਲ ਦੇਖਿਆ ਗੁਰੂ ਦੇ ਸਿੰਘ ਨੂੰ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ
ਅੱਧਾ ਮੈਂਨੂੰ ਬੰਦਾ ਅੱਧਾ ਸ਼ੇਰ ਦਿਖਿਆ...



Credits
Writer(s): Amrit Maan
Lyrics powered by www.musixmatch.com

Link