Mirchaan (feat. Gurraj & Tanvir Athwal)

ਕਸੂਰ ਤੇਰਾ ਨਈਓ ਤੇਰੀ ਟੂਣੇਹਾਰੀ ਅੱਖ ਦਾ
ਨੀ ਜੀਹਨੇ ਗੱਭਰੂ ਨੂੰ ਲਾ ਕੇ ਖੂੰਜੇ ਰੱਖਤਾ
ਆਇਆ ਮਾਝੇ ਤੋਂ ਸੀ ਕਰਨ ਪੜਾਈਆਂ ਚੰਡੀਗੜ੍ਹ
ਨੀ ਤੂੰ ਨੈਣ ਜੇ ਮਿਲਾਕੇ ਮੁੰਡਾ ਚੱਕਤਾ

ਹੋ ਨੀ ਤੂੰ ਗੱਭਰੂ ਨੂੰ ਹੈਗ ਕਰ ਗਈ
ਰੋਗ ਇਸ਼ਕ ਵਾਲਾ ਤੂੰ ਲਾ ਗਈ
ਮੇਰੀ ਬੇਬੇ ਵਾਰ ਵਾਰ ਸੁੱਟੇ ਮਿਰਚਾਂ
ਓ ਕਿਹੜੀ ਚੰਦਰੀ ਨਜ਼ਰ ਲਾ ਗਈ

ਨਾਂ ਕਿਸੇ ਲੀਡਰ ਦੀ ਚੱਲੇ ਫਰਮੈਸ਼ ਸੋਣੀਏ
ਜਿੱਥੇ ਚੱਲੇ ਮੇਰੇ ਦਾਦੇ ਦਾ ਹਾਏ ਨੇਮ ਨੀ
ਤੇਰੇ ਸਾਹਮਣੇ ਨਾਂ ਚੱਲੀ ਮੇਰੀ ਚੱਲੇ ਗੁਰਦਾਸਪੁਰ ਚੱਲੇ ਅਠਵਾਲ ਸਰਨੇਮ ਨੀ
ਓ ਤਨਵੀਰ ਲੈਜੂ ਰਾਮਪੁਰ ਪਿੰਡ ਨੀ
ਜੇ ਓਦੀ ਬੇਬੇ ਨੂੰ ਪਸੰਦ ਆ ਗਈ

ਓ ਵੀ ਡਰਦੇ ਨਾਂ ਮੈਥੋ ਖਾਣ ਖੌਫ ਬੱਲੀਏ ਨੀ
ਜਿਹੜੇ ਵੈਲੀਆਂ ਦੀ ਸੀ ਮੈਂ ਕੰਡ ਝਾੜਦਾ
ਸੱਚ ਕਹਿ ਗਏ ਸਿਆਣੇ ਅੱਜ ਅੱਖੀਂ ਦੇਖ ਲਿਆ
ਕਹਿੰਦੇ ਲੋਹੇ ਨੂੰ ਜੰਗਾਲ ਹੁੰਦਾ ਮਾਰਦਾ
ਸੀ ਮੁੰਡਾ ਉਡਣੇ ਸੱਪਾ ਦੇ ਵਰਗਾ
ਨੀ ਤੂੰ ਕੀਲ ਕੇ ਪਟਾਰੀ ਪਾ ਗਈ

ਮੇਰੀ ਬੇਬੇ ਵਾਰ ਵਾਰ ਸੁੱਟੇ ਮਿਰਚਾਂ
ਓ ਕਿਹੜੀ ਚੰਦਰੀ ਨਜ਼ਰ ਲਾ ਗਈ



Credits
Writer(s): Tanvir Athwal
Lyrics powered by www.musixmatch.com

Link