Dila'n Di Gall

(Ooh, ooh-ooh)
(Ooh, ooh-ooh)

ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ-
ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਤੇ ਕੁੱਝ ਵੀ ਲਕੋਈਂ ਨਾ
ਇਹੋ ਜ਼ਿੰਦਗੀ ਨਹੀਂ ਆਉਣੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ

ਹੋ, ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਨੀ, ਸਾਰੀ ਨੀ

(Ooh, ooh-ooh)
(Ooh, ooh-ooh)

ਜੀ ਮੁਹੱਬਤਾਂ ਦੇ ਆਪਣੇ ਹੀ ਦੁੱਖ ਨੇ, ਪਿਆਰਿਆਂ ਦੀ ਲੋੜ ਹੁੰਦੀ ਏ
ਇਹਨਾਂ ਵੇਲਾਂ ਦੇ ਤਾਂ ਆਸਰੇ ਹੀ ਰੁੱਖ ਨੇ, ਸਹਾਰਿਆਂ ਦੀ ਲੋੜ ਹੁੰਦੀ ਏ

ਆਹ ਦਿਲੋਂ ਬੜੀ ਕਮਜ਼ੋਰ ਹੈ ਵਿਚਾਰੀ
ਬੜੀ ਕਮਜ਼ੋਰ ਹੈ ਵਿਚਾਰੀ, ਤੂੰ ਆਖੀਂ ਓਹਨੂੰ, "ਰੋਈਂ ਨਾ"
ਇਹੋ ਜ਼ਿੰਦਗੀ ਨਹੀਂ ਆਉਣੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ
ਹੋ, ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਨੀ, ਸਾਰੀ ਨੀ
ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ, ਗਮਾਂ ਨੂੰ ਵੀ ਤਾਂ ਵੰਡ, ਹੀਰੀਏ
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ, ਗਮਾਂ ਦੀ ਲਾਹ ਦੇ ਪੰਡ, ਹੀਰੀਏ
ਹੋ, ਤੂੰ ਮਜ਼ਾਕ ਤੇ ਮਖੌਲ ਕੀਤੇ ਸਾਂਝੇ, ਗਮਾਂ ਨੂੰ ਵੀ ਤਾਂ ਵੰਡ, ਹੀਰੀਏ
ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ, ਗਮਾਂ ਨੂੰ ਲਾਹ ਦੇ ਪੰਡ, ਹੀਰੀਏ
ਹੋ, ਸਾਡੇ ਹੱਕ ਤੋਂ ਨਾ ਰੱਖ ਸਾਨੂੰ ਵਾਂਝੇ, ਦੁੱਖਾਂ ਦੀ ਲਾਹ ਦੇ ਪੰਡ, ਹੀਰੀਏ

ਹੋ, ਦੱਸ ਕਿਹੜੇ ਵੇਲ਼ੇ ਕੰਮ ਆਉ ਯਾਰੀ?
ਕਿਹੜੇ ਵੇਲ਼ੇ ਕੰਮ ਆਉ ਯਾਰੀ? ਤੂੰ ਕੱਲ੍ਹੀ ਭਾਰ ਢੋਈਂ ਨਾ
ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ
ਹੋ, ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਨੀ, ਸਾਰੀ ਨੀ

(Ooh, ooh-ooh)
(Ooh, ooh-ooh)

ਹੋ, ਕੁੱਝ ਸੋਚ ਕੇ ਤੂੰ ਮੀਚੀਆਂ ਸੀ ਅੱਖੀਆਂ ਤੇ ਮੁੱਠੀਆਂ 'ਚ ਸੱਚ ਘੁੱਟਿਆ
ਤਾਵ ਪੀੜਾਂ ਦੀ ਨੂੰ ਝੱਲ ਨਹੀਓਂ ਸਕੀਆਂ, ਪਿਆਲੀਆਂ ਦਾ ਕੱਚ ਟੁੱਟਿਆ
ਕੁੱਝ ਸੋਚ ਕੇ ਤੂੰ ਮੀਚੀਆਂ ਸੀ ਅੱਖੀਆਂ ਤੇ ਮੁੱਠੀਆਂ 'ਚ ਸੱਚ ਘੁੱਟਿਆ
ਤਾਵ ਪੀੜਾਂ ਦੀ ਨੂੰ ਝੱਲ ਨਹੀਓਂ ਸਕੀਆਂ, ਪਿਆਲੀਆਂ ਦਾ ਕੱਚ ਟੁੱਟਿਆ
ਓ, ਤਾਵ ਪੀੜਾਂ ਦੀ ਨੂੰ ਝੱਲ ਨਹੀਓਂ ਸਕੀਆਂ, ਪਿਆਲੀਆਂ ਦਾ ਕੱਚ ਟੁੱਟਿਆ

ਆਹ ਪਰ੍ਹਾਂ ਸੁੱਟ ਦੇ ਸ਼ੀਸ਼ੇ ਦੀ ਤਿੱਖੀ ਧਾਰੀ-
ਪਰ੍ਹਾਂ ਸੁੱਟ ਦੇ ਸ਼ੀਸ਼ੇ ਦੀ ਤਿੱਖੀ ਧਾਰੀ ਕਿ ਤਲੀ 'ਚ ਖਬੋਈਂ ਨਾ
ਇਹੋ ਜ਼ਿੰਦਗੀ ਨਹੀਂ ਆਉਣੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ
ਹੋ, ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਨੀ, ਸਾਰੀ ਨੀ
ਅਸੀਂ ਰੱਬ ਤੋਂ ਬਥੇਰੀ ਵਾਰੀ ਮੰਗੇ, ਜੀ ਪੱਕੇ ਸਾਨੂੰ ਰੰਗ ਨਾ ਮਿਲ਼ੇ
ਸਾਡੇ ਗੀਤ ਸੁਰ-ਤਾਲ ਨੇ ਬੇਢੰਗੇ, ਕਲ਼ਾ ਦੇ ਸਾਨੂੰ ਢੰਗ ਨਾ ਮਿਲ਼ੇ

ਹੋ, ਸਾਡੇ ਗੀਤ ਸੁਰ-ਤਾਲ ਨੇ ਬੇਢੰਗੇ, ਕਲ਼ਾ ਦੇ ਸਾਨੂੰ ਢੰਗ ਨਾ ਮਿਲ਼ੇ

ਆਹ Sartaaj ਬੜਾ ਕੱਚਾ ਏ ਲਲਾਰੀ
Sartaaj ਬੜਾ ਕੱਚਾ ਏ ਲਲਾਰੀ, ਤੂੰ ਕੱਪੜੇ ਨੂੰ ਧੋਈ ਨਾ
ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ

ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ-
ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਤੇ ਕੁੱਝ ਵੀ ਲਕੋਈਂ ਨਾ
ਇਹੋ ਜ਼ਿੰਦਗੀ ਨਹੀਂ ਆਉਂਦੀ ਵਾਰੀ-ਵਾਰੀ, ਉਦਾਸ ਐਵੇਂ ਹੋਈਂ ਨਾ
ਅੱਜ ਖੋਲ੍ਹਦੇ ਦਿਲਾਂ ਦੀ ਗੱਲ ਸਾਰੀ ਨੀ, ਸਾਰੀ ਨੀ

Credits
Writer(s): Satinder Sartaaj
Lyrics powered by www.musixmatch.com

Link