Old Me

Mrxci

ਓਹ ਚੇਤੇ ਕਰਿਆ ਨਾ ਕਰ ਵੇ
ਚੇਤੇ ਆਇਆ ਨਾ ਕਰ ਤੂੰ
ਕੱਟ ਦਿਆਂ ਔਖਾਂ ਨੂੰ, ਕਹਾਂ ਕਿਵੇਂ ਸੌਖਾ ਸਰਦਾ ਏ?
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ (ਜਿਹਨੂੰ ਤੂੰ ਚੇਤੇ ਕਰਦਾ ਏ)

ਸੰਮੇ ਨੇ ਰੂਪ ਖਾਲਿਆ ਵੇ, ਦੁੱਖਾਂ ਨੇ ਢਾਹ ਲਿਆ ਵੇ
ਓਹਦੀ ਵੀ ਪੂਰੀ ਨਾ ਹੋਈ, ਜਿਹਨੇ ਸਾਨੂੰ ਲੜ ਲਾ ਲਿਆ ਵੇ
(ਲੜ ਲਾ ਲਿਆ ਵੇ)
ਸਾਡੇ ਹਾਸੇ ਵੀ ਬਨੋਟੀ ਨੇ, ਤੂੰ ਵੀ ਹੋਨਕੇ ਜੇ ਭਰਦਾ ਏ
(ਵੇ ਮੈਂ ਹੁਣ ਉਹ ਕਿੱਥੇ ਰਹਿ ਗਈ)
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ (ਜਿਹਨੂੰ ਤੂੰ ਚੇਤੇ ਕਰਦਾ ਏ)

ਦੇਗਿਆ ਇਸ਼ਕ ਵਿੱਚ ਹਾਰ ਚੰਨਾ, ਪਿਓ ਦੀ ਪੱਗ ਦਾ ਭਾਰ ਚੰਨਾ
ਹਾਏ ਸਦਰਾਂ ਦੱਬਕੇ ਸਿਰ ਮੱਥੇ, ਜਿਹਦਾ ਰੱਖਿਆ ਸਤਿਕਾਰ ਚੰਨਾ
ਬੇਗਾਣੀ ਹੋਈ ਅੰਦਰੋ ਮਾਰਕੇ, ਹਜੇ ਵੀ ਜਿਹਦੇ ਤੇ ਮਰਦਾ ਏ
(ਵੇ ਮੈਂ ਹੁਣ ਉਹ ਕਿੱਥੇ ਰਹਿ ਗਈ)
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਚੇਤੇ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ

ਕੋਈ ਕਰ ਸਾਨੂੰ ਵੱਖ ਨਹੀਂ ਸਕਦਾ, ਬੇਸ਼ਕ ਨਹੀਂ ਸਕਦਾ
ਸ਼ੁਕਰ ਹੈ ਸੋਚਾਂ ਨੂੰ ਚੰਨਾ, ਕਦੇ ਕੋਈ ਤੱਕ ਨਹੀਂ ਸਕਦਾ
ਕੋਈ ਸ਼ੀਸ਼ਾ ਬਨ ਨਾ ਜਾਵੇ ਵੇ, ਜੋ ਦਿਲ ਦੀਆਂ ਗੱਲਾਂ ਪੜ੍ਹਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਚੇਤੇ ਕਰਦਾ ਏ

ਹੋ ਸਾਡਾ ਹਿਜਰ ਹੈ ਭਾਰਾ ਵੇ, ਤੈਂਥੋਂ ਮਿਲਿਆ ਯਾਰਾ ਵੇ
ਏਹ ਗੱਲਾਂ ਓਦੋਂ ਵੀ ਹੋਣ ਗਈਆਂ ਕੀ ਅਗਲੇ ਜਨਮ ਦਾ ਲਾਰਾ ਵੇ
ਤੇਰਾ ਹੱਕ ਪੂਰੀਆ ਜਾਣਾ ਨੀ, ਤੂੰ ਖੜਿਆ ਏ, ਤੂੰ ਖੜਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਯਾਦ ਕਰਦਾ ਏ
ਵੇ ਮੈਂ ਹੁਣ ਉਹ ਕਿੱਥੇ ਰਹਿ ਗਈ ਜਿਹਨੂੰ ਤੂੰ ਚੇਤੇ ਕਰਦਾ ਏ

Credits
Writer(s): Arjan Dhillon
Lyrics powered by www.musixmatch.com

Link