Not Mine (feat. Vicky Sandhu & Manav Sangha)

(...ਤੂੰ ਮੇਰੀ ਨਹੀਂ)
(...ਖ਼ਤਾ ਐ, ਤੂੰ ਮੇਰੀ ਨਹੀਂ)
(ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ)
(ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ)

ਮੈਨੂੰ ਇਹ ਲੱਗਿਆ ਕਿ ਤੇਰੇ ਤੋਂ ਸਿਵਾ
ਮੇਰਾ ਦੁਨੀਆ 'ਤੇ ਕੋਈ ਨਹੀਂ
ਐਸਾ ਤੂੰ ਠੱਗਿਆ, ਹੁਣ ਮੇਰੇ ਤੋਂ ਸਿਵਾ
ਮੇਰਾ ਦੁਨੀਆ 'ਤੇ ਕੋਈ ਨਹੀਂ

ਤੇਰੇ ਨਾ' ਜੋ ਬਿਤਾਈਆਂ ਸੀ ਲੰਮੀਆਂ ਓਹ ਰਾਤਾਂ
ਮੈਂ ਭੁੱਲ ਨਾਹੀ ਪਾਵਾਂ; ਜੋ ਕੀਤੀਆਂ ਸੀ
ਅੱਖਾਂ ਵਿੱਚ ਅੱਖਾਂ ਪਾ ਕੇ ਇਸ਼ਕ ਦੀਆਂ ਬਾਤਾਂ
ਮੇਰੇ ਨੀ ਜੋ ਦਿਲ 'ਤੇ ਤੂੰ ਲਿਖੀਆਂ ਸੀ (ਤੂੰ ਲਿਖੀਆਂ ਸੀ)

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

ਹੱਥ ਛੁੱਟ ਗਏ, ਚੱਲ ਕੋਈ ਗੱਲ ਨਹੀਂ
ਪਰ ਦਿਲ ਨੇ ਅੱਜ ਵੀ ਨੇੜੇ
ਰੋਂਦਿਆਂ ਛੱਡ ਗਏ ਇੱਕ-ਦੂਜੇ ਨੂੰ
ਯਾਦ ਨੇ ਹੱਸਦੇ ਚਿਹਰੇ

ਗੱਲਾਂ ਬੜੀਆਂ ਸੀ ਰਹਿ ਗਈਆਂ ਦਿਲ 'ਚ
ਜੋ ਕਹਿਣੀਆਂ ਸੀ, ਤੈਨੂੰ ਕਹਿਣ ਲੱਗਾ ਆਂ ਮੈਂ
ਤੇਰੇ ਬਿਨ ਮੈਥੋਂ ਰਹਿ ਨਹੀਓਂ ਹੋਣਾ ਸੀ
ਤੰਗ ਕਰਕੇ ਖ਼ੁਦ ਨੂੰ ਵੀ ਰਹਿਣ ਲੱਗਾ ਆਂ ਮੈਂ
(ਲੱਗਾ ਆਂ ਮੈਂ)

ਆਉਂਦੀਆਂ ਗੱਲਾਂ ਜ਼ਹਿਨ ਵਿੱਚ ਕਈ
ਸੋਚਾਂ ਮੈਂ ਕਈ ਵਾਰੀ ਤੇਰੇ ਲਈ
ਇਹ ਵੀ ਹੋ ਸਕਦਾ ਗ਼ਲਤ ਮੈਂ, ਤੂੰ ਸਹੀ
ਪਰ ਗੱਲ ਪਹਿਲਾਂ ਜਿਹੀ ਨਹੀਂ ਰਹੀ

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

ਬਾਰਿਸ਼ਾਂ ਦੇ ਪਾਣੀ ਦੇਖ
ਦਿਲ ਵਿੱਚ ਅੱਗ ਸਾਡੇ ਬਲ਼ਦੀ ਐ ਦੱਸ ਕਿਉਂ
ਕਦੇ-ਕਦੇ ਲੱਗੇ ਮੈਨੂੰ
ਦੇਖ ਮੇਰੇ ਜਜ਼ਬਾਤ ਰਹੇ ਨੇ ਹੱਸ ਕਿਉਂ?

ਜਾਣਾ ਜੰਨਤਾਂ ਦੇ ਵਿੱਚ ਸੀ ਜੋ ਦੋਹਾਂ ਨੇ
ਕੱਲਿਆਂ ਕਿਉਂ ਕਰ ਲਈਆਂ ਸਾਡੀ ਅਲੱਗ ਰਾਹਵਾਂ?
ਜਦ ਲੋਕਾਂ 'ਚ ਜਾਵਾਂ ਤਾਂ ਸੁਣਦਾ ਮੈਂ ਤਾਨੇ ਕਰੋੜਾਂ
ਤਾਂ ਤਰਸਣ ਤੈਨੂੰ ਬਾਂਹਵਾਂ (ਤੈਨੂੰ ਬਾਂਹਵਾਂ)

ਇਸ਼ਕ ਦਾ ਸਫ਼ਰ ਜਿੰਨਾ ਵੀ ਸੀ
ਤੇਰੇ ਨਾਲ਼ ਯਾਰਾ, ਤੇਰੇ ਬਿਨ ਵੀ
ਜ਼ਿੰਦਗੀ ਤੋਂ ਖ਼ੁਸ਼ ਆਂ, ਖ਼ਫ਼ਾ ਜ਼ਰਾ ਨਹੀਂ
ਹੱਸਦਾ ਤਾਂ ਓਹ ਜਿੰਨ੍ਹੇ ਕਿਸਮਤ ਲਿਖੀ

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

ਹੁਣ ਮੈਨੂੰ ਪਤਾ ਐ, ਤੂੰ ਮੇਰੀ ਨਹੀਂ
ਇਹ ਤੇਰੀ ਖ਼ਤਾ ਐ, ਤੂੰ ਮੇਰੀ ਨਹੀਂ
ਕਿਉਂ ਹਾਲ ਪੁੱਛਾਂ ਮੈਂ? ਤੂੰ ਮੇਰੀ ਨਹੀਂ
ਕਿਉਂ ਹਾਲ ਦੱਸਾਂ ਮੈਂ? ਤੂੰ ਮੇਰੀ ਨਹੀਂ

Oh, oh
Oh, oh (oh)



Credits
Writer(s): Dharminder Singh, Manavjeet Sangha, Pavitar Singh
Lyrics powered by www.musixmatch.com

Link