Galla'n Ee Ney

Jeevan

ਦਾਲ ਦਿਲਾਂ ਦੇ ਦਰਦੀਆਂ ਦੇਖ ਲੈ ਵੇ
ਦੂਣੇ ਦੁੱਖਾਂ ਨਾ' ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਲ ਵਾਲੇ
ਉਹੀ ਹਿਜਰ ਦੇ ਲਾਂਭੂ ਮਘਾਉਣ ਲੱਗੇ
ਹੋ, ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਛੋਟੀ ਚਾੜ ਕੇ ਪਾਣੀਆਂ ਉਡਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫਜ਼ਬੰਦੀ
ਆਹ "ਸਤਿੰਦਰ ਸਰਤਾਜ" ਵੀ ਗਾਉਣ ਲੱਗੇ

ਦਿਲਾਂ ਦੀ ਬਾਜ਼ੀ ਜਿੱਤਕੇ ਕਬੂਲੀ ਅਸੀਂ ਹਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਹਜ਼ਾਰਾਂ ਵਿੱਚੋਂ ਪੁੱਗਿਆਂ ਨਹੀਂ ਵਾਅਦਾ ਇੱਕੋ ਵਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਦਿਲਾਂ ਦੀ ਬਾਜ਼ੀ ਜਿੱਤਕੇ ਕਬੂਲੀ ਅਸੀਂ ਹਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ

ਸੁਣਾਈਏ ਕਿੱਦਾਂ? ਦਿਖਾਈਏ ਕਿੱਦਾਂ?
ਸੱਚੀ ਜੇ ਸੁਣੇਗਾ ਤਾਹੀਂ ਦੱਸੀਏ
ਪਤਾ ਨਾ ਲੱਗੇ, ਰੱਤਾ ਨਾ ਲੱਗੇ
ਗ਼ਮਗੀਨ ਹੋਈਏ ਜਾਂ ਫੇ' ਹੱਸੀਏ

ਮੁਹੱਬਤਾਂ ਦੀ ਅਸਲੋਂ ਲਈ ਨਾ ਕਦੀ ਸਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾ ਕਦੀ ਕਰਦੇ ਦਿਲਾਂ ਦਾ ਹੌਲਾ ਭਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ

ਤੇਰੇ ਬਾਰੇ ਸਾਨੂੰ ਪਤਾ ਲੱਗਿਆ ਜਹਾਨ ਤੋਂ, ਕੀਤੇ ਅਹਿਸਾਨ ਤੋਂ
ਚੰਗਾ ਹੁੰਦਾ ਦੱਸ ਦਿੰਦਾ ਆਪੇ ਹੀ ਜ਼ੁਬਾਨ ਤੋਂ, ਵਿੱਸਰੇ ਈਮਾਨ ਤੋਂ
ਨਾ ਸੋਚਿਆ ਸੀ, ਨਾ ਲੋਚਿਆ ਸੀ
ਐਦਾਂ ਦੇ ਵੀ ਆਉਣਗੇ ਹਾਲਾਤ ਵੇ
ਬਹਾਰਾਂ ਕੋਲ਼ੋਂ, ਪਿਆਰਾਂ ਕੋਲ਼ੋਂ
ਖਾਵਾਂਗੇ ਏਦਾਂ ਵੀ ਕਦੀ ਮਾਤ ਵੇ

ਪਤਾ ਏ ਸਾਨੂੰ ਕਰਦਾ ਏ ਉਹਦਾ ਹੀ ਖ਼ੁਮਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਵੇ ਢੋਲਾ ਕਦੀ ਕੀਤਾ ਹੀ ਨਹੀਂ ਰੂਹਾਂ ਤੋਂ ਪਿਆਰ
ਓ, ਤੇਰੀਆਂ ਤਾਂ ਗੱਲਾਂ ਈ ਨੇ

ਇੱਕੋ ਹੀ ਸਵਾਲ ਸਾਡਾ ਸਾਰੀ ਕਾਇਨਾਤ ਨੂੰ, ਇਸ਼ਕੇ ਦੀ ਜ਼ਾਤ ਨੂੰ
ਅੰਬਰ 'ਤੇ ਧਰਤੀ ਦੀ ਸੁੱਚੀ ਮੁਲਾਕਾਤ ਨੂੰ, ਦਿਨ ਨੂੰ ਤੇ ਰਾਤ ਨੂੰ
ਕਿੱਥੇ ਨੀ ਜਾਂਦਾ, ਬਹਿ ਜਾ ਨੀ ਖਾਂਦਾ
ਵਕਤਾਂ ਦਾ ਪਹੀਆਂ ਘੁੰਮੀ ਜਾਣਦੇ
ਹੋ, ਸੁਣੀ ਚੱਲ ਦਿਲਾਂ ਦੀ ਗੱਲ
ਦੱਸਦੇ ਜਾਂ ਗਾ ਲੈ ਕਿੱਥੋਂ ਕਾਣ 'ਤੇ

ਪੁੱਛਾਂਗੇ "ਸਰਤਾਜ" ਨੂੰ ਕਿੱਦਾਂ ਦੇ ਨੇ ਆਸਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ
ਤੇ ਸੁਣ! ਪਿੱਛੇ ਵੱਜਦੀ ਸੁਰੀਲੀ ਜਿਹੀ ਸਿਤਾਰ
ਓ, ਤੇਰੀਆਂ ਤਾਂ ਗੱਲਾਂ ਈ ਨੇ

ਦਾਲ ਦਿਲਾਂ ਦੇ ਦਰਦੀਆਂ ਦੇਖ ਲੈ ਵੇ
ਦੂਣੇ ਦੁੱਖਾਂ ਨਾ' ਯਾਰੀਆਂ ਲਾਉਣ ਲੱਗੇ
ਇਹ ਜੋ ਲੋਭ ਲਾਏ ਲੱਜ਼ਤ ਵਸਲ ਵਾਲੇ
ਉਹੀ ਹਿਜਰ ਦੇ ਲਾਂਭੂ ਮਘਾਉਣ ਲੱਗੇ
ਹੋ, ਜਿਹੜੇ ਚੜ੍ਹਦੇ ਸੀ ਚੰਨ ਚੁਬਾਰਿਆਂ ਤੇ
ਛੋਟੀ ਚਾੜ ਕੇ ਪਾਣੀਆਂ ਉਡਾਉਣ ਲੱਗੇ
ਉਹਨਾਂ ਜਜ਼ਬਿਆਂ ਨੂੰ ਦੇ ਕੇ ਲਫਜ਼ਬੰਦੀ
ਆਹ "ਸਤਿੰਦਰ ਸਰਤਾਜ" ਵੀ ਗਾਉਣ ਲੱਗੇ



Credits
Writer(s): Jatinder Shah, Satinder Pal Singh Sartaaj
Lyrics powered by www.musixmatch.com

Link