Ni Kudiye Tu

ਜਿਹੜੀਆਂ ਕੁੜੀਆਂ ਕਹਿੰਦਿਆਂ ਨੇ ਨਾ
ਅਸੀਂ ਤਾਂ ਕੁਝ ਨੀ ਕਰ ਸਕਦੀਆਂ
ਅਸੀਂ ਤਾਂ ਕੁੜੀਆਂ ਆਂ
ਲੋਕ ਕੀ ਕਹਿਣਗੇ?
ਮੇਰੀ ਗੱਲ ਕੰਨ ਖੋਲ਼ ਕੇ ਸੁਣ ਲੋ
ਇਹ ਧਰਤੀ ਤੇ ਰੋਜ਼-ਰੋਜ਼ ਨੀ ਆਉਣਾ
ਦੁਨੀਆ 'ਚ ਐਸੀ ਕੋਈ ਤਾਕਤ ਨਹੀਂ
ਜਿਹੜੀ ਤੁਹਾਨੂੰ ਤੁਹਾਡੇ ਸੁਪਨੇ ਪੂਰੇ ਕਰਨ ਤੋਂ ਰੋਕ ਸਕੇ

ਤੂੰ ਲਕਸ਼ਮੀ ਐਂ, ਤੂੰ ਸਰਸਵਤੀ
ਤੂੰ ਦੁਰਗਾ ਵੀ ਬਣ ਸਕਦੀ ਐਂ
ਆਹ ਵੇਖ ਚਲਾਵੇਂ ਘਰ ਵੀ ਤੂੰ
Tank ਚਲਾ ਵੀ ਸਕਦੀ ਐਂ

ਤੂੰ ਦੇਵੀ ਐਂ
ਤੂੰ ਇੱਜ਼ਤ ਐਂ
ਤੂੰ ਕਿਸੇ ਦੀ ਧੀ-ਧਿਆਣੀ ਹੈ
ਤੂੰ ਕਲਪਨਾ ਐਂ
ਤੂੰ ਸਿੰਧੂ ਐਂ
ਤੂੰ ਝਾਂਸੀ ਵਾਲ਼ੀ ਰਾਣੀ ਐਂ

ਇਸ ਔਰਤ ਨੇ ਤਾਂ ਰੱਬ ਜੰਮਿਆ
ਕੀ ਔਖੇ ਕਰਨੇ ਸੱਚ ਸੁਪਨੇ
ਤੂੰ ਕੁਝ ਵੀ ਹਾਸਲ ਕਰ ਸਕਦੀ
ਤੇਰੇ ਕਦਮ ਚਾਹੀਦੇ ਨਹੀਂ ਰੁਕਣੇ

ਤੂੰ ਜਨਮ ਦਿੱਤਾ ਹੈ ਯੋਧਿਆਂ ਨੂੰ
ਤੂੰ ਸ਼ੂਰਵੀਰ ਵੀ ਜੰਮੇ ਨੇ
ਤੈਨੂੰ ਕੁੱਖ ਵਿੱਚ ਮਾਰਨ ਵਾਲ਼ਿਆਂ ਦੇ
ਨਰਕਾਂ ਦੇ ਚੱਕਰ ਲੰਮੇ ਨੇ

ਤੂੰ ਨੂੰਹ ਵੀ ਐਂ
ਤੂੰ ਭੈਣ ਵੀ ਐਂ
ਤੂੰ ਪੁੱਤਾਂ ਦੇ ਲਈ ਛਾਂ ਵੀ ਐਂ
ਤੂੰ ਸੱਚੇ ਰੱਬ ਦਾ ਨਾਂ ਵੀ ਐਂ
ਤੂੰ ਕਿਤੇ ਕਿਸੇ ਦੀ ਮਾਂ ਵੀ ਐਂ
ਤੂੰ ਭੈਣ ਲਾਡਲੀ ਭਾਈਆਂ ਦੀ
ਤੇ ਕਿਤੇ ਕਿਸੇ ਦੀ ਨੂੰਹ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਸਭ ਕੁਛ ਕਰ ਸਕਦੀ ਐਂ
ਔਖੇ ਸਫ਼ਰ ਵੀ ਜਰ ਸਕਦੀ ਐਂ
ਦੁਨੀਆ ਭੈੜੀ ਜੱਗ ਤਮਾਸ਼ਾ
ਅੜੀਏ ਬੰਦ ਕਰਾ ਦੇ ਮੂੰਹ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਇਹ ਚੰਦਰੀ ਰੀਤ ਜਮਾਨੇ ਦੀ
ਤੇਰੀ ਰੋਕਾ-ਟੋਕੀ ਚੱਲੂਗੀ
ਤੈਨੂੰ ਪਿੱਛੇ ਖਿੱਚੂ ਦੁਨੀਆ
ਜੋ ਕਲ ਤੇਰੇ ਪਿੱਛੇ ਚੱਲੂਗੀ

ਐਥੇ ਹੋਣ ਸਲਾਮਾਂ ਚੜ੍ਹਦੇ ਨੂੰ
ਕਈ ਰੋਂਦੇ ਬਹਿ ਕੇ ਕਰਮਾਂ ਨੂੰ
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ
ਚੱਲ ਫੂੰਕ ਦੇ ਵਹਿਮਾਂ-ਭਰਮਾਂ ਨੂੰ

ਕੋਈ ਖੋਹ ਨਹੀਂ ਸਕਦਾ ਧੱਕੇ ਨਾਲ
ਤੇਰੇ ਅੰਦਰ ਭਰੀ ਦਲੇਰੀ ਨੀਂ
ਇਹ ਤਾਰੇ ਦੇਣ ਗਵਾਹੀ
ਚੰਦਰਮਾ ਤਕ ਧੱਕ ਆ ਤੇਰੀ ਨੀ

म्हारी छोरियाँ छोरों से कम है के?

ए लड़की, मेरी बात सुन
तेरे दिल में जो बोले जज़बात सुन
ना तूँ मन में जो हो रही घबराहट सुन
बस दिल अपने की बातें दिन-रात सुन, रात सुन

सपने तेरे हैं
तुझे सकता ना टोक कोई
ऐसे-कैसे आगे बढ़ने से लेगा रोक कोई?
दुनिया बोलेगी तुझे, "पागल है"
तू बोलने दे
हम इन लोगों की तरह ना डरपोक कोई

बोल बोल, क्यों तू ऐसे घबरा रही है
बोल बोल, तुझे शर्म क्यों आ रही है
छत जो तेरी से अभी गुज़रा है देख जा के
दुनिया में लड़कियाँ plane उड़ा रही हैं

Weakness ਤੂੰ ਆਪਣੀ ਨੂੰ
ਆਪਣੀ ਲੈ strength ਬਣਾ
ਤੂੰ ਰੱਖ ਪਹਾੜ ਭਰੋਸੇ ਨੀ
ਬਸ ਤੁਰਦੀ ਜਾ, ਬਸ ਤੁਰਦੀ ਜਾ

ਤੂੰ ਰੱਖ ਇਰਾਦੇ ਸੂਰਜ ਜਿਹੇ
ਹੁਣ ਹਰ ਨਾ ਤੇਰੇ ਲੇਖੀ ਨਾ
ਤੂੰ ਧਾਕੜ ਰੱਖੀਂ ਰੁਤਬਿਆਂ ਨੂੰ
ਬਸ ਪਿੱਛੇ ਮੁੜ ਕੇ ਦੇਖੀਂ ਨਾਂ

ਕਰ ਮਿਹਨਤ, ਚੁੱਮ ਲਾ ਮੰਜ਼ਿਲਾਂ ਨੂੰ
Give up ਨੂੰ ਬੰਨ੍ਹ ਲਾ ਪਾਹਵੇ ਨਾਲ
ਇਹ ਰੋਜ਼ ਜ਼ਿੰਦਗੀ ਨਹੀਂ ਮਿਲਨੀ
ਬਸ ਮਰਨਾ ਨਹੀਂ ਪਛਤਾਵੇ ਨਾਲ

ਇਹ ਦੋ ਮੁਹਿ ਜਿਹੀ ਦੁਨੀਆ ਐ
ਗੱਲਾਂ ਦੋ ਪਾਸੇ ਕਰ ਜਾਏਗੀ
ਤੂੰ ਚੁੱਪ ਕਰਾਉਣ ਦਾ ਰੱਖ ਜਿਗਰਾ
ਤੂੰ ਡਰ ਜਾਏਂਗੀ ਤਾਂ ਮਾਰ ਜਾਏਂਗੀ

ਸਭ ਕੁਛ ਕਰ ਸਕਦੀ ਐਂ
ਔਖੇ ਸਫ਼ਰ ਵੀ ਜਰ ਸਕਦੀ ਐਂ
ਦੁਨੀਆ ਭੈੜੀ ਜੱਗ ਤਮਾਸ਼ਾ
ਅੜੀਏ ਬੰਦ ਕਰਾ ਦੇ ਮੂੰਹ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ

ਨੀ ਕੁੜੀਏ ਤੂੰ
ਨੀ ਕੁੜੀਏ ਤੂੰ
ਨੀ ਕੁੜੀਏ



Credits
Writer(s): Kulwant Singh
Lyrics powered by www.musixmatch.com

Link