ON SIGHT

(ਨੀ ਦੱਸਦੇ ਤੇਰਾ ਕੀ ਖ਼ਿਆਲ ਨੀ)
(ਇੱਕ ਤੈਨੂੰ ਪੁੱਛਣਾ ਸਵਾਲ ਨੀ)
ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ

ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ
ਮੈਨੂੰ ਨੀਂਦ ਨਾ ਆਵੇ ਰਾਤਾਂ ਨੂੰ
ਹੁਣ ਚੈਨ ਨਾ ਆਵੇ ਰਾਤਾਂ ਨੂੰ

ਓ, ਡੱਬ ਹਥਿਆਰ ਆ, ਤੇ ਜੱਟ ਵੀ ਤਿਆਰ ਆ ਨੀ
ਫਿਕਰਾਂ ਨਾ ਕਰ ਤੂੰ ਮੇਰੀ, ਸੋਹਣੀਏ
ਓ, ਹਾਮੀ ਬਸ ਭਰਦੇ ਨੀ, ਪੈਰ ਪਿੱਛੇ ਧਰਦੇ ਨੀ
ਪੱਕੇ ਆਂ ਕਰਾਰ ਮੇਰੇ, ਮੰਨਮੋਹਣੀਏ

ਨੀ ਬਿੱਲੋ, ਮੈਨੂੰ ਦਿਲ ਦੇ-ਦੇ
ਤੇ ਮੇਰਾ ਬਿੱਲੋ ਦਿਲ ਲੈ-ਲੈ
ਨੀ ਛੱਡ ਬਿੱਲੋ ਸੰਗਣਾ, ਤੇ ਜਾਣ-ਜਾਣ ਖੰਗਣਾ
ਤੂੰ ਬਿੱਲੋ ਮੈਨੂੰ ਦਿਲ ਦੇ-ਦੇ

ਦੱਸਦੇ ਤੇਰਾ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ

(ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ, ਹੋ)

ਨੀ ਤਾਰਿਆਂ ਦੀ ਲੋਹ ਹੋਵੇ, ਤੂੰ ਅਤੇ ਮੈਂ ਹੋਈਏ
ਸਮੁੰਦਰ ਦੀ ਵਗੇ ਛੱਲ, ਥੰਮ੍ਹ ਜਾਵੇ ਓਹੀ ਪਲ

ਤੂੰ ਅੱਗ ਲਾਵੇ ਪਾਣੀਆਂ ਨੂੰ
ਤੇ ਹਾਣ ਹੁੰਦੇ ਹਾਣੀਆਂ ਨੂੰ
ਤੂੰ ਅੱਗ ਲਾਵੇ ਪਾਣੀਆਂ ਨੂੰ, ਹਾਣ ਹੁੰਦੇ ਹਾਣੀਆਂ ਨੂੰ
ਸੁਰਾਂ ਨੂੰ ਜਿਉਂ ਹੁੰਦੀ ਆ ਇਹ ਤਾਲ ਨੀ

ਦੱਸਦੇ ਤੇਰਾ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ

ਹੋ, ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀ
ਤੇਰੇ ਰੂਪ ਦੀਆਂ ਦੇਂਦਾ ਜੱਗ ਗਵਾਹੀਆਂ ਨੀ
ਰੱਬ ਨੇ ਵਿਹਲੇ ਬਹਿ, ਕੁੜੇ, ਤੇਰੇ 'ਤੇ ਰੀਝਾਂ ਲਾਈਆਂ ਨੀ
ਵਿਹਲੇ ਬਹਿ, ਕੁੜੇ, ਤੇਰੇ 'ਤੇ ਰੀਝਾਂ ਲਾਈਆਂ ਨੀ

ਨੀ ਕੱਲੀ ਕਿਤੇ ਟੱਕਰੇ ਤੇ ਦੱਸਾਂਗੇ ਨੀ ਤੈਨੂੰ
ਕਿੰਨੇ ਦਿਲ ਵਿੱਚ ਦੱਬੇ ਅਰਮਾਨ, ਗੋਰੀਏ
ਇੱਕ ਗੱਲ ਕਹਿਣੀ ਸੱਚ, ਥੋੜ੍ਹਿਆਂ ਨੇ ਪਲਾਂ ਵਿੱਚ
ਤੇਰੇ ਉੱਤੋਂ ਹਾਰੀ ਬੈਠਾ ਜਾਨ, ਗੋਰੀਏ

ਨੀ ਮੁੱਖ ਉੱਤੇ ਸੰਗ ਨੀ
ਤੇ ਲਾਲ-ਸੂਹਾ ਰੰਗ ਨੀ
ਮੁੱਖ ਉੱਤੇ ਸੰਗ ਨੀ, ਤੇ ਲਾਲ-ਸੂਹਾ ਰੰਗ ਨੀ
ਰੂਪ ਤੇਰਾ ਰੱਬ ਦਾ ਕਮਾਲ ਨੀ

ਨੀ ਦੱਸਦੇ ਤੇਰਾ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ
ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
ਇੱਕ ਤੈਨੂੰ ਪੁੱਛਣਾ ਸਵਾਲ ਨੀ

ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ
(ਨੀ ਮੇਰੇ ਬਾਰੇ ਦੱਸ ਕੀ ਖ਼ਿਆਲ ਨੀ, ਹੋ)



Credits
Writer(s): Gurminder Kajla, Sukhman Sodhi, Amrinder Sandhu, Jaswinder Sandhu, Tegbir Pannu
Lyrics powered by www.musixmatch.com

Link