Kallapan (feat. The Turbo)

ਮੇਰਾ ਕੱਲਾਪਨ
ਮੇਰਾ ਕੱਲਾਪਨ ਅਖ਼ਬਾਰਾਂ ਤੱਕ ਨਾ ਪਹੁੰਚ ਜਵੇ
ਕੁੱਝ ਹੋਰ ਨਹੀਂ ਤਾਂ ਹੌਕਾ ਲੈਜੂ ਮਾਂ ਮੇਰੀ ਹਾਏ
ਮੈਂ ਕਿਹੋ ਜਹੇ ਕਿ ਦੌਰ ਵਿੱਚੋਂ ਹਾਂ ਗੁਜ਼ਰ ਰਿਹਾ
ਕਿਤੇ ਇਹ ਨਾ ਹੋਵੇ ਸੂਹ ਦੇਵੇ ਥਾਂ ਥਾਂ ਮੇਰੀ ਹੋ
ਮੇਰਾ ਕੱਲਾਪਨ ਅਖ਼ਬਾਰਾਂ ਤੱਕ ਨਾ ਪਹੁੰਚ ਜਵੇ
ਕੁੱਝ ਹੋਰ ਨਹੀਂ ਤਾਂ ਹੌਕਾ ਲੈਜੂ ਮਾਂ ਮੇਰੀ

ਅਜੇ ਚੜ੍ਹਿਆ ਹੀ ਸੀ ਜੋਬਨ
ਜੋਬਨ ਤੇ ਆਈ plus 2
ਕੀਤਾ ਤੰਗ ਬੜਾ
ਚਲੋ ਉਹ ਵੀ ਲੱਗ ਗਈ ਲੇਖੇ
College ਦੇ ਵੀ ਦਿਨ ਦੇਖੇ
ਹੋਇਆ ਰੰਗ ਜ਼ਰਾ
ਪਰ ਮੈਂ ਘਰ ਤੋਂ ਦੁਨੀਆ ਤੋਂ ਹੁੰਦਾ ਦੂਰ ਗਿਆ
ਸ਼ਾਇਰੀ ਦੇ ਕੀੜੇ ਜਕੜ ਲਈ ਸੀ ਬਾਂਹ ਮੇਰੀ ਹਾਏ
ਮੈਂ ਕਿਹੋ ਜਹੇ ਕਿ ਦੌਰ ਵਿੱਚੋਂ ਹਾਂ ਗੁਜ਼ਰ ਰਿਹਾ
ਕਿਤੇ ਇਹ ਨਾ ਹੋਵੇ ਸੂਹ ਦੇਵੇ ਥਾਂ ਥਾਂ ਮੇਰੀ ਹੋ

ਮੇਤੋਂ ਮੋੜ ਕਦੇ ਨਹੀਂ ਹੋਣਾ
ਜੋ ਕੁੱਝ ਮੇਰੇ ਲਈ ਕੀਤਾ
ਮਾਂ ਬਾਪ ਮੇਰੇ
ਨਹੀਂ ਘਰ ਦਾ ਖਾਣਾ ਪੱਲੇ
ਹੋ ਅੱਠ ਸਾਲ ਨੇ ਚੱਲੇ
ਕਹਿੰਦੇ ਠਾਠ ਮੇਰੇ
ਮੇਰਾ ਸੱਤ ਪੱਤਣਾਂ ਤੋਂ ਪੁਰਤਗਾਲ ਆ ਪਰੇ ਪਰੇ
ਫਿਰ ਵੀ ਪਿੰਡ ਦੀ ਜੂਹ ਨਾ ਲੱਗਦੀ ਆ ਛਾਂ ਮੇਰੀ ਹਾਏ
ਮੇਰਾ ਕੱਲਾਪਨ ਅਖ਼ਬਾਰਾਂ ਤੱਕ ਨਾ ਪਹੁੰਚ ਜਵੇ
ਕੁੱਝ ਹੋਰ ਨਹੀਂ ਤਾਂ ਹੌਕਾ ਲੈਜੂ ਮਾਂ ਮੇਰੀ ਹਾਏ
ਮੈਂ ਕਿਹੋ ਜਹੇ ਕਿ ਦੌਰ ਵਿੱਚੋਂ ਹਾਂ ਗੁਜ਼ਰ ਰਿਹਾ
ਕਿਤੇ ਇਹ ਨਾ ਹੋਵੇ ਸੂਹ ਦੇਵੇ ਥਾਂ ਥਾਂ ਮੇਰੀ ਹੋ
ਮੇਰਾ ਕੱਲਾਪਨ

ਇੱਕ ਹੋਰ ਕਢਾ ਲਓ ਕਾਰਨ
ਕਾਰਨ ਨੇ ਬਹੁਤ ਬਥੇਰੇ
ਛੋਟੇ ਤੋਂ ਛੋਟੇ
ਕਈ ਇਸ਼ਕ ਦੀਆਂ ਨੇ ਯਾਦਾਂ
ਯਾਦਾਂ ਤੇ ਰੋਣ ਕਿਤਾਬਾਂ
ਪਾਸੇ ਜਹੇ ਹੋਕੇ
ਤਨ ਆਪਣੀ ਚਾਹੇ worth ਨਹੀਂ ਸਮਝਾ ਸਕਿਆ
ਗੂੜ੍ਹੀ ਤੋਂ ਗੂੜ੍ਹੀ ਹੋਈ ਮੋਹੱਬਤ ਗਹਾਂ ਮੇਰੀ ਹਾਏ
ਮੈਂ ਕਿਹੋ ਜਹੇ ਕਿ ਦੌਰ ਵਿੱਚੋਂ ਹਾਂ ਗੁਜ਼ਰ ਰਿਹਾ
ਕਿਤੇ ਇਹ ਨਾ ਹੋਵੇ ਸੂਹ ਦੇਵੇ ਥਾਂ ਥਾਂ ਮੇਰੀ ਹੋ
ਮੇਰਾ ਕੱਲਾਪਨ

ਲੈ ਇਹ ਗੱਲ ਰਹਿ ਨਾ ਜਾਵੇ
ਕਿਉਂ ਦੋਸਤ ਕੋਈ ਨਹੀਂ ਮੇਰੇ
ਹੁੰਦਾ ਏ ਅਕਸਰ ਨਾਲ
ਉਹੀ ਰੱਖਦਾ ਆਂ ਨੇੜੇ
ਦੋ ਤਿੰਨ ਹੈਗੇ ਆ ਜਿਹੜੇ
ਕਰ ਲੈਂਦੇ ਨੇ call
ਰੂਹ ਨਾ ਮਿਲੇ ਤਾਂ ਗ਼ੈਰਤ ਨਹੀਂ allow ਕਰਦੀ
ਉਹਨਾ ਦਾ ਹਾਂ ਜੋ ਰੌਣਕ ਰੱਖਿਆ ਤਹਾਂ ਮੇਰੀ ਹਾਏ
ਮੇਰਾ ਕੱਲਾਪਨ ਅਖ਼ਬਾਰਾਂ ਤੱਕ ਨਾ ਪਹੁੰਚ ਜਵੇ
ਕੁੱਝ ਹੋਰ ਨਹੀਂ ਤਾਂ ਹੌਕਾ ਲੈ ਜਊ ਮਾਂ ਮੇਰੀ ਹਾਏ
ਮੈਂ ਕਿਹੋ ਜਹੇ ਕਿ ਦੌਰ ਵਿੱਚੋਂ ਹਾਂ ਗੁਜ਼ਰ ਰਿਹਾ
ਕਿਤੇ ਇਹ ਨਾ ਹੋਵੇ ਸੂਹ ਦੇਵੇ ਥਾਂ ਥਾਂ ਮੇਰੀ ਹੋ
ਮੇਰਾ ਕੱਲਾਪਨ

Credits
Writer(s): Tanvir Badwal
Lyrics powered by www.musixmatch.com

Link