Range

Aye yo, The Kidd!

ਹੋ ਮੇਰੇ ਪਿਓ-ਭਾਈਆਂ ਦਾ ਸੀਰ
ਥੋਡੇ, ਏਸੇ ਕਰਕੇ ਚੁੱਲ੍ਹਾ ਬਲ਼ਦਾ ਵੇ
ਹੋ ਯੁੱਗਾਂ ਜਿੱਡਾ ਫ਼ਕਰ ਸੋਹਣਿਆ
ਰਹਿੰਦਾ ਏ ਸੀਨਾ ਸੱਲਦਾ ਵੇ
ਮੇਰਾ ਦਿਲ ਲੱਲੀਆਂ ਮਾਰੇ ਵੇ
ਮੇਰਾ ਦਿਲ ਲੱਲੀਆਂ ਮਾਰੇ ਵੇ
ਬਹਿ-ਬਹਿ ਕੇ ਕਾਲ਼ਜਾ ਨੱਪਦੀ ਆਂ

ਹੋ ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
ਬਿੰਦ-ਬਿੰਦ ਦੀਆਂ ਬਿੜਕਾਂ ਰੱਖਦੀ ਆਂ
ਹੋ ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ

ਹੱਥਾਂ ਵੱਲ੍ਹ ਤੱਕਦੇ ਆਏ ਸੀ
ਵੇ ਮੈਂ ਅੱਖਾਂ ਵੱਲ੍ਹ ਤੱਕ ਬੈਠੀ
ਬੇਚੈਨ ਉਨੀਂਦੀਆਂ ਰਾਤਾਂ ਵੇ
ਹਾਏ ਚੜ੍ਹਦੀ ਉਮਰੇ ਖੱਟ ਬੈਠੀ
ਨਾ ਭਾਂਬੜ ਮੱਚ ਭਦੌੜ ਜਾਵੇ
ਬੜੀਆਂ ਗੱਲਾਂ ਤੋਂ ਝੱਕਦੀ ਆਂ

(ਹਾਏ ਸੁਣ Range ਆਲ਼ਿਆ ਸਰਦਾਰਾ ਵੇ)
ਹੋ ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ

ਚੰਨ ਵਰਗਿਆ ਤੇਰੇ ਕਰਕੇ ਮੈਂ
ਤਾਰਿਆਂ ਦੀਆਂ ਬਾਤਾਂ ਬੁੱਝਦੀ ਆਂ
ਹਾਏ ਕਣਕਾਂ ਦੇ ਰੰਗ ਵਰਗੀ ਮੈਂ
ਕਪਾਹ ਦੀਆਂ ਫੁੱਟੀਆਂ ਚੁਗਦੀ ਆਂ
ਹਾਏ ਵੱਟਾਂ 'ਤੇ ਕੱਖ ਖੋਤਦੀ ਮੈਂ
ਤੇਰੇ ਬਾਝੋਂ ਵੀ ਕੱਖ ਦੀ ਨਾ

ਹੋ ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ

ਸ਼ਗਨਾਂ ਦੀਆਂ ਲੜੀਆਂ ਹਾਣਦਿਆ
ਕਦੋਂ ਲੱਗਦੀਆਂ ਕੱਚੇ ਢਾਰੇ ਨੂੰ?
ਹਾਏ ਮੋਹਰੀ ਦੀ ਇੱਟ ਹਾਣਦਿਆ
ਹਾਏ ਲੱਗਦੀ ਕਦੋਂ ਚੁਬਾਰੇ ਨੂੰ?
ਨਾ ਚੰਨ ਨੂੰ ਕਦੇ ਚਕੋਰ ਮਿਲੇ
ਨਾ ਤੈਨੂੰ ਹੀ ਪਾ ਸਕਦੀ ਆਂ

(Range ਆਲ਼ਿਆ ਸਰਦਾਰਾ ਵੇ)
ਹੋ ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
ਤੂੰ ਮੁੜਨਾ ਕਦੋਂ ਸ਼ਿਕਾਰਾਂ ਤੋਂ
ਬਿੰਦ-ਬਿੰਦ ਦੀਆਂ ਬਿੜਕਾਂ ਰੱਖਦੀ ਆਂ
ਸੁਣ Range ਆਲ਼ਿਆ ਸਰਦਾਰਾ ਵੇ
ਤੈਨੂੰ ਵਿਰਲਾਂ ਥਾਣੀ ਤੱਕਦੀ ਆਂ
ਵਿਰਲਾਂ ਥਾਣੀ ਤੱਕਦੀ ਆਂ



Credits
Writer(s): Arjan Dhillon
Lyrics powered by www.musixmatch.com

Link