Let's Talk

ਵੇ ਤੈਨੂੰ ਫ਼ਬਦਾ ਨਹੀਂ ਰੰਗ ਮੇਰਾ ਸਾਂਵਲਾ
ਤੇ ਦਿਲ ਤੇਰਾ ਭਰਿਆ ਐ ਮੈਥੋਂ, ਮੇਰੇ ਪਾਗਲਾ
ਵੇ ਲੱਗੇ ਤੈਨੂੰ ਆ ਗਿਆ ਪਸੰਦ ਕੋਈ ਹੋਰ ਐ
ਅੱਜ ਅੱਖੀਆਂ 'ਚ, ਯਾਰਾ, ਤੇਰੇ ਚੋਰ ਐ

ਵੇ ਹੁਣ ਗੱਲ ਉਹ ਨਾ ਰਹੀ
ਵੇ ਹੁਣ ਉਹ ਗੱਲ ਨਾ ਰਹੀ
ਵੇ ਹੁਣ ਉਹ ਗੱਲ ਨਾ ਰਹੀ
ਵੇ ਹੁਣ ਗੱਲ ਉਹ ਨਾ ਰਹੀ

ਚੰਨ ਵਾਂਗੂ ਕਦੇ ਮੈਨੂੰ ਮੰਨਦਾ ਸੀ ਤੂੰ
ਕੋਈ ਹੂਰਾਂ 'ਤੇ ਨਾ ਮਰੇ ਜਿੱਦਾਂ ਮਰਦਾ ਸੀ ਤੂੰ
ਤੇਰੇ ਘਰ 'ਚ ਜੇ ਕੋਈ ਮੈਨੂੰ ਕੁਛ ਕਹਿ ਦਵੇ
ਫ਼ਿਰ ਉਹਨਾ ਨਾਲ਼ ਵੈਰੀਆਂ ਜਿਹਾ ਲੜਦਾ ਸੀ ਤੂੰ

ਪਰ ਹੁਣ ਨਹੀਓਂ ਲਗਦੀ ਮੈਂ ਸੋਹਣੀ ਵੇ ਤੈਨੂੰ
ਕਿਸੇ ਹੋਰ ਦੀ ਕਦਰ ਪੱਕਾ ਹੋਣੀ ਐ ਤੈਨੂੰ
ਤੂੰ ਪਹਿਲਾਂ ਕੁਛ ਸੀ ਤੇ ਹੁਣ ਕੁਛ ਹੋਰ ਐ
ਇਸ ਗੱਲ ਦਾ ਹੀ ਦਿਲ ਵਿੱਚ ਸ਼ੋਰ ਐ

ਵੇ ਹੁਣ ਗੱਲ ਉਹ ਨਾ ਰਹੀ
ਵੇ ਹੁਣ ਉਹ ਗੱਲ ਨਾ ਰਹੀ
ਵੇ ਹੁਣ ਉਹ ਗੱਲ ਨਾ ਰਹੀ
ਵੇ ਹੁਣ ਗੱਲ ਉਹ ਨਾ ਰਹੀ

ਉਹ ਨਾ ਰਹੀ
(ਵੇ ਹੁਣ ਗੱਲ) ਗੱਲ ਨਾ ਰਹੀ
(ਉਹ) ਗੱਲ ਨਾ ਰਹੀ
...ਗੱਲ ਨਾ ਰਹੀ



Credits
Writer(s): Raashi Sood, Prashant Upadhyay
Lyrics powered by www.musixmatch.com

Link