Walid

ਕੁੱਝ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ
ਜੋ ਖ਼ਰਚੀਲੇ ਹੋਣ ਓਹ ਅਕਸਰ ਕਾਸਿਬ ਨਹੀਂ ਹੁੰਦੇ
ਖ਼ਾਨਦਾਨ ਦੇ ਸਿਰ ਤੇ ਜਿਹੜਾ ਸਿਤਾਰੇ ਲਾਉਂਦਾ ਏ
ਓਹ ਮਿਹਨਤ ਦੀ ਭੱਠੀ ਵਿੱਚ ਅੰਗੇਆਰੇ ਲਾਉਂਦਾ ਏ

ਪ੍ਰੇਸ਼ਾਨੀਆਂ ਨਾ ਵਧਾਇਆ ਕਰੋ
ਕਿ ਸੱਦਿਆਂ ਬਿਨਾਂ ਵੀ ਤਾਂ ਜਾਇਆ ਕਰੋ
ਜ਼ਰੂਰਤ ਨੂੰ ਦੱਸਣਾ ਜ਼ਰੂਰੀ ਤਾਂ ਨਹੀਂ
ਨਿਗਾਹਾਂ ਤੋਂ ਕਿਆਫ਼ਾ ਵੀ ਲਾਹਿਆ ਕਰੋ
ਪ੍ਰੇਸ਼ਾਨੀਆਂ ਨਾ ਵਧਾਇਆ ਕਰੋ

ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ
ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ

ਹੁਨਰ ਨੂੰ ਵੀ ਖ਼ੁਦ ਹੋਣ ਹੈਰਾਨੀਆਂ
ਤੂੰ ਰੌਣਕ 'ਚ ਬਦਲੀਂ ਏਹ ਵੀਰਾਨੀਆਂ
ਕਦੇ ਨਾ ਵਿਸਾਰੀਂ ਆ ਪਾ ਦੇ ਫ਼ਿਕਰ
ਅੰਮੀ ਦੇ ਵਸੀਲੇ ਤੇ ਕੁਰਬਾਨੀਆਂ

ਉਦਾਸੀ ਨੂੰ ਵੀ ਤਾਂ ਹਸਾਇਆ ਕਰੋ
ਇਹ ਜਜ਼ਬੇ ਜ਼ਰਾ ਰੌਸ਼ਨਾਇਆ ਕਰੋ
ਜ਼ਰੂਰਤ ਨੂੰ ਦੱਸਣਾ ਜ਼ਰੂਰੀ ਤਾਂ ਨਹੀਂ
ਨਿਗਾਹਾਂ ਤੋਂ ਕਿਆਫ਼ਾ ਵੀ ਲਾਹਿਆ ਕਰੋ

ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ
ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ

ਉਮੀਦਾਂ ਦੀ ਸੁੰਨੀ ਏ ਸਿੰਝ ਲੈ ਜ਼ਮੀਨ
ਕਿ ਸੁਫ਼ਨੇ ਜੋ ਦੇਖਣ ਤੇਰੇ ਵਾਲਦੀਨ
ਇਹ ਖ਼ਾਬਾਂ ਦੀ ਤਾਮੀਰ ਮੁਸ਼ਕਿਲ ਨਹੀਂ
ਕਿਸੇ ਦੀ ਦੁਆ ਤੇ ਜੇ ਕਰ ਲਏਂ ਯਕੀਨ

ਫ਼ਿ' ਕਿਸਮਤ ਨੂੰ ਵੀ ਆਜ਼ਮਾਇਆ ਕਰੋ
ਤਲੀ ਤੇ ਸਰੋਂ ਵੀ ਜਮਾਇਆ ਕਰੋ
ਜ਼ਰੂਰਤ ਨੂੰ ਦੱਸਣਾ ਜ਼ਰੂਰੀ ਤਾਂ ਨਹੀਂ
ਨਿਗਾਹਾਂ ਤੋਂ ਕਿਆਫੇ ਵੀ ਲਾਹਿਆ ਕਰੋ

ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ
ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ

ਓਹਨਾਂ ਦੀ ਖੁਸ਼ੀ ਜਦ ਤਮੰਨਾ ਬਣੇ
ਫ਼ਿ' ਤਕਦੀਰ ਬੰਨੋ ਤੂੰ ਬੰਨਾ ਬਣੇ
ਜੋ ਮਾਪੇ ਹਮੇਸ਼ਾ ਤੋਂ ਚਾਹੁੰਦੇ ਨੇ ਤੂੰ
ਓਹ ਖ਼ੁਸ਼ਹਾਲ ਜ਼ਿੰਦਗੀ ਦਾ ਪੰਨਾ ਬਣੇ

ਓਹਨਾਂ ਨਾਲ਼ ਬਹਿ ਕੇ ਵੀ ਗਾਇਆ ਕਰੋ
ਓ Sartaaj ਦੁੱਖ-ਸੁੱਖ ਵੰਡਾਇਆ ਕਰੋ
ਜ਼ਰੂਰਤ ਨੂੰ ਦੱਸਣਾ ਜ਼ਰੂਰੀ ਤਾਂ ਨਹੀਂ
ਨਿਗਾਹਾਂ ਤੋਂ ਕਿਆਫ਼ਾ ਵੀ ਲਾਹਿਆ ਕਰੋ

ਕੁੱਝ ਕੰਮ ਜਿਹੜੇ ਮੁਮਕਿਨ ਹੋਣ ਮੁਨਾਸਿਬ ਨਹੀਂ ਹੁੰਦੇ
ਜੋ ਖ਼ਰਚੀਲੇ ਹੋਣ ਓਹ ਅਕਸਰ ਕਾਸਿਬ ਨਹੀਂ ਹੁੰਦੇ
ਖ਼ਾਨਦਾਨ ਦੇ ਸਿਰ ਤੇ ਜਿਹੜਾ ਸਿਤਾਰੇ ਲਾਉਂਦਾ ਏ
ਓਹ ਮਿਹਨਤ ਦੀ ਭੱਠੀ ਵਿੱਚ ਅੰਗੇਆਰੇ ਲਾਉਂਦਾ ਏ

ਪ੍ਰੇਸ਼ਾਨੀਆਂ ਨਾ ਵਧਾਇਆ ਕਰੋ
ਕਿ ਸੱਦਿਆਂ ਬਿਨਾਂ ਵੀ ਤਾਂ ਜਾਇਆ ਕਰੋ
ਜ਼ਰੂਰਤ ਨੂੰ ਦੱਸਣਾ ਜ਼ਰੂਰੀ ਤਾਂ ਨਹੀਂ
ਨਿਗਾਹਾਂ ਤੋਂ ਕਿਆਫ਼ਾ ਵੀ ਲਾਹਿਆ ਕਰੋ

ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ
ਵਾਲਿਦ ਸੁਫ਼ਨੇ ਦੇਖੇ ਤੂੰ ਪੂਰੇ ਕਰਦੇ
ਤੂੰ ਫਿੱਕੀਆਂ ਤਸਵੀਰਾਂ ਦੇ ਵਿੱਚ ਰੰਗ ਭਰਦੇ



Credits
Writer(s): Beat Minister, Satinder Sartaaj
Lyrics powered by www.musixmatch.com

Link