Tinna'n Ch Na Tera'n Ch

ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ
ਨਾ ਤਾਂ ਹਿਰਨਾਂ 'ਚ ਤੇ ਨਾ ਸ਼ੇਰਾਂ 'ਚ
ਜਗ੍ਹਾ ਹੁੰਦੀ ਏ ਜੀ ਵਿਚਾਲੇ ਵੀ
ਨਾ ਤਾਂ ਕਾਇਰਾਂ 'ਚ ਨਾ ਦਲੇਰਾਂ 'ਚ
ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ

ਰੂਹੋਂ ਮੰਗਣਾ, ਨਾਰਾ ਲਾਉਣਾ ਨਹੀਂ
ਐਂਵੇਂ ਮਸਲੇ ਨੂੰ ਵਧਾਉਣਾ ਨਹੀਂ
ਐਸੀ ਸੋਚ ਦਾ ਵੀ ਵਜੂਦ ਹੈ
ਨਾ ਖ਼ਾਮੋਸ਼ੀ 'ਚ ਤੇ ਨਾ ਲੇਰਾਂ 'ਚ
ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ

ਕੰਮ ਮੁੱਕਿਆ ਮਹਾਤਾਬ ਦਾ
ਸ਼ੁਰੂ ਹੋ ਗਿਆ ਆਫ਼ਤਾਬ ਦਾ
ਏਹ ਸਪੁਲਦਗੀ ਓ ਜਦੋਂ ਵਾਪਰੇ
ਓਹਨਾਂ ਰਾਤਾਂ 'ਚ ਨਾ ਸਵੇਰਾਂ 'ਚ
ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ

ਹੈ ਰਵਾਨੀ ਵੀ ਪਰ ਦੌੜ ਨਹੀਂ
ਪੈਰ ਘੋੜੇ ਦੇ ਪਰ ਪੌੜ ਨਹੀਂ
ਏਸ ਚੀਜ਼ ਨੂੰ ਜੀ ਕਿੱਦਾਂ ਮਾਪੀਏ?
ਨਾ ਤਾਂ ਕਾਹਲੀ 'ਚ ਤੇ ਨਾ ਦੇਰਾਂ 'ਚ
ਨਾ ਤਾਂ ਤਿੰਨਾਂ 'ਚ ਤੇ ਨਾ ਤੇਰਾਂ 'ਚ

ਰੰਗ ਓਹੀ ਏ ਮਹਿਕ ਵੱਖਰੀ
ਖੇੜਾ ਓਹੀ ਏ ਟਹਿਕ ਵੱਖਰੀ
ਬੜੀ ਰਲਮੀਂ ਹੈ ਅਲੈਦਗੀ
ਜੀ ਨਾ ਕਲੀਆਂ 'ਚ ਨਾ ਕਨੇਰਾਂ 'ਚ
ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ

ਨਾ ਹੀ ਘੱਟ ਹੈ ਨਾ ਜ਼ਿਆਦਾ ਏ
ਇਹ ਅਡੋਲ ਜਾ ਹੀ ਇਰਾਦਾ ਏ
ਬੜੀ ਵਾਜ਼ਿਬ ਏ ਓ ਮਿਕਦਾਰ ਵੀ
ਨਾ ਹੀ ਰੱਤੀ 'ਚ ਨਾ ਹੀ ਟੇਰਾਂ 'ਚ
ਨਾ ਤਾਂ ਤਿੰਨਾਂ 'ਚ ਨਾ ਹੀ ਤੇਰਾਂ 'ਚ

ਜੋ ਜ਼ਰੂਰਤਾਂ ਹੋਈਆਂ ਪੂਰੀਆਂ
Sartaaj ਕੀ ਮਜ਼ਬੂਰੀਆਂ!
ਏਸ ਦੀਨ ਨੂੰ ਜੀ ਕਿੱਥੇ ਮੰਨੀਏਂ
ਨਾ ਫ਼ਕੀਰਾਂ 'ਚ ਨਾ ਕੁਬੇਰਾਂ 'ਚ

ਨਾ ਤਾਂ ਤਿੰਨਾਂ 'ਚ ਨਾ ਹੀ ਤੇਰਾਂ 'ਚ
ਨਾ ਤਾਂ ਹਿਰਨਾਂ 'ਚ ਨਾ ਹੀ ਸ਼ੇਰਾਂ 'ਚ
ਜਗ੍ਹਾ ਹੁੰਦੀ ਏ ਜੀ ਵਿਚਾਲੇ ਵੀ
ਜਗ੍ਹਾ ਹੁੰਦੀ ਏ ਜੀ ਵਿਚਾਲੇ ਵੀ
ਨਾ ਤਾਂ ਕਾਇਰਾਂ 'ਚ ਨਾ ਦਲੇਰਾਂ 'ਚ
ਨਾ ਹੀ ਤਿੰਨਾਂ 'ਚ ਨਾ ਹੀ ਤੇਰਾਂ 'ਚ



Credits
Writer(s): Beat Minister, Satinder Sartaaj
Lyrics powered by www.musixmatch.com

Link