JALSA 2.0 (From "Mission Raniganj: The Great Bharat Rescue")

ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ
ਚੰਨ ਮੁੱਖ ਮਹਿਮਾਨ ਸੀ

(ਹੋ... ਹੋ... ਹੋ)
ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ
ਚੰਨ ਮੁੱਖ ਮਹਿਮਾਨ ਸੀ

ਰਿਸ਼ਮਾਂ ਨੇ, ਰਿਸ਼ਮਾਂ ਨੇ
ਹੋ, ਰਿਸ਼ਮਾਂ ਨੇ ਦੂਧੀਆ
ਜਿਹੀ ਪਈ ਸੀ ਪੋਸ਼ਾਕ
ਮਾਰੀ ਤਾਰਿਆਂ ਨੂੰ ਹਾਕ
ਓਹ ਤਾਂ ਹੋਰ ਹੀ ਜਹਾਨ ਸੀ!

ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
(ਜਲਸਾ ਲਗਾਇਆ)
ਜਲਸਾ ਲਗਾਇਆ!

ਜਲਸਾ ਲਗਾਇਆ!

ਪਿਆਰ ਵਾਲੇ ਪਿੰਡ ਦੀਆਂ
ਮਹਿਕ ਦੀਆਂ ਜੂਹਾਂ
ਅੱਗੇ ਸੰਧਲੀ ਬਹਿਰੂਹਾਂ
ਤੇ ਬਲੌਰੀ ਦਹਲੀਜ਼ ਹੈ

ਪਿਆਰ ਵਾਲੇ ਪਿੰਡ ਦੀਆਂ
ਮਹਿਕ ਦੀਆਂ ਜੂਹਾਂ
ਸੰਧਲੀ ਬਹਿਰੂਹਾਂ
ਬਲੌਰੀ ਦਹਲੀਜ਼ ਹੈ

ਦਿਲਾਂ ਵਾਲੇ ਕਮਰੇ 'ਚ
ਨੂਰ ਹੋਵੇਗਾ, ਜੀ ਹਾਂ!
ਜ਼ਰੂਰ ਹੋਵੇਗਾ ਕਿ
ਇਸ਼ਕ ਰੌਸ਼ਨੀ ਦੀ ਚੀਜ਼ ਹੈ

ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
(ਜਲਸਾ ਲਗਾਇਆ)
ਹੋ, ਜਲਸਾ ਲਗਾਇਆ!

ਜਲਸਾ ਲਗਾਇਆ!

(ਹੇ, ਬੱਲੇ-ਬੱਲੇ-ਬੱਲੇ)

ਸੁਣਿਆਂ ਕਿ ਤੇਰਾ
ਕਾਲ਼ੇ ਰੰਗ ਦਾ ਤਵੀਤ
ਵਿੱਚ ਸਾਂਭੇ ਹੋਏ ਨੇ ਗੀਤ
ਨੀ ਤੂੰ ਮਾਹੀ Sartaaj ਦੇ

(ਹੋ... ਹੋ... ਹੋ)
ਸੁਣਿਆਂ ਕਿ ਤੇਰਾ
ਕਾਲ਼ੇ ਰੰਗ ਦਾ ਤਵੀਤ
ਸਾਂਭੇ ਹੋਏ ਨੇ ਗੀਤ
ਨੀ ਤੂੰ ਮਾਹੀ Sartaaj ਦੇ

ਹੋਵੇ ਤਾਂ ਜੇ ਹੋਵੇ ਸੱਚੀ
ਐਹੋ ਜਿਹੀ ਪ੍ਰੀਤ
ਏਹ ਮੋਹਬੱਤਾਂ ਦੀ ਰੀਤ
ਲੋਕੀ ਏਸੇ ਨੂੰ ਨਵਾਜ਼ਦੇ

ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
ਸੱਦਾ ਝੀਲ ਨੂੰ ਵੀ ਆਇਆ
ਚੰਨ ਮੁੱਖ ਮਹਿਮਾਨ ਸੀ

(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
ਜਲਸਾ ਲਗਾਇਆ!
(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)
(ਹੋ, ਹੋ, ਹੋ)

(ਹੇ... ਹਾਂ)
ਚਾਨਣੀ ਨੇ ਪੁੰਨਿਆ 'ਤੇ
ਜਲਸਾ ਲਗਾਇਆ
(ਜਲਸਾ ਲਗਾਇਆ)
ਜਲਸਾ ਲਗਾਇਆ!



Credits
Writer(s): Satinder Sartaaj
Lyrics powered by www.musixmatch.com

Link