Bhole Panchi

ਜੇਬ 'ਚ ਪਾਉਣ ਤੋਂ ਪਹਿਲਾਂ ਸੱਜਣਾ
ਟਣਕ ਵੇਖੀਏ ਸਿੱਕਿਆਂ ਦੀ
ਸੱਚ ਤੇ ਜ਼ਿੰਦਗੀ ਥੋੜ੍ਹੇ ਈ ਜਿਉਂਦੇ
ਦੁਨੀਆਂ ਕੋਲੋਂ ਫਿੱਕਿਆਂ ਦੀ

ਜੇਬ 'ਚ ਪਾਉਣ ਤੋਂ ਪਹਿਲਾਂ ਸੱਜਣਾ
ਟਣਕ ਵੇਖੀਏ ਸਿੱਕਿਆਂ ਦੀ
ਸੱਚ ਤੇ ਜ਼ਿੰਦਗੀ ਥੋੜ੍ਹੇ ਈ ਜਿਉਂਦੇ
ਦੁਨੀਆਂ ਕੋਲੋਂ ਫਿੱਕਿਆਂ ਦੀ

ਮੱਤਲਬ ਦੇ ਲਈ ਜੁੜਦੇ ਸਾਰੇ
ਜੱਗ ਦੀ ਇਹੋ ਸੱਚਿਆਈ

ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰਤਾ ਈ?
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ-
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ ਆਈ
ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰ-

ਆਪਣਾ ਅਸਲ ਲੁਟਾਈ ਜਾਨੈ
ਕਿਹੜੀ ਗੱਲੋਂ ਨਕਲਾਂ ਨੂੰ?
ਅੱਖੀਆਂ ਮੀਚ ਕੇ ਸੱਚ ਕਿਓਂ ਮੰਨਦੈਂ?
ਕਿਓਂ ਨਾ ਵਰਤੇਂ ਅਕਲਾਂ ਨੂੰ?
ਅੱਖੀਆਂ ਮੀਚ ਕੇ ਸੱਚ ਕਿਓਂ ਮੰਨਦੈਂ?
ਕਿਓਂ ਨਾ ਵਰਤੇਂ ਅਕਲਾਂ ਨੂੰ?

ਦਿਲ ਤੇ ਕੰਵਲਿਆ ਲਾ ਨਾ ਬੈਠੀਂ
ਆਪਣਾ ਮੂਲ ਗਵਾ ਨਾ ਬੈਠੀਂ
ਅਸਮਾਨਾਂ ਨੂੰ ਸੁੱਟੀ ਜਿਹੜੀ
ਮੁੜ ਧਰਤੀ ਨੂੰ ਆਈ

ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰਤਾ ਈ?
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ-
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ ਆਈ
ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰ-

ਅੰਨ੍ਹਿਆਂ-ਗੂੰਗਿਆਂ ਸੁਣ-ਸੁਣ ਲੱਭਿਆ
ਕਾਹਦਾ ਮਾਨ ਜ਼ੁਬਾਨਾਂ ਤੇ?
ਸੱਚੇ ਮੰਨ ਤੋਂ ਵੱਡਾ ਤੀਰਥ
ਕਿਹੜਾ ਏ ਦੱਸ ਜਹਾਨਾਂ 'ਤੇ?
ਸੱਚੇ ਮੰਨ ਤੋਂ ਵੱਡਾ ਤੀਰਥ
ਕਿਹੜਾ ਏ ਦੱਸ ਜਹਾਨਾਂ 'ਤੇ?

ਰੋਣੇ ਧੋਣੇ ਦਿਲੋਂ ਮੁਕਾਈਏ
ਸਿਦਕ ਓਹਦੇ ਵਿੱਚ ਤੁਰਦੇ ਜਾਈਏ
ਹੌਲੀ ਤੁਰ ਲੈ, ਕਾਹਲ਼ੀ ਭੱਜ ਲੈ
ਦੌੜ ਹੈ ਮੜ੍ਹੀਆਂ ਤਾਈਂ

ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰਤਾ ਈ?
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ-
ਇਸ ਦੁਨੀਆਂ ਦੀ ਭੋਲ਼ੇ ਪੰਛੀ
ਸਮਝ ਨਹੀਂ ਤੈਨੂੰ ਆਈ
ਕਿਸ ਯਾਰੀ ਦਾ ਰੌਲ਼ਾ ਪਾਉਣਾਂ?
ਕਿਹੜੀ ਮਿੱਤਰ-



Credits
Writer(s): Bir Singh, Dr Zeus
Lyrics powered by www.musixmatch.com

Link