Itra' n Di Sheeshi

ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ

ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ
ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਕੱਲੇ ਬਹਿ ਕੇ ਗਾਈਆਂ ਜਾਂ, ਫ਼ਿਰ ਕਿਸੇ ਨੂੰ ਸੁਣਾਈਆਂ
ਕਿੱਥੇ-ਕਿੱਥੇ ਪਹੁੰਚਾਈਆਂ ਤੂੰ ਹਵਾਏ ਨੀ
ਕਾਸ਼ਨੀ ਸੁਨੇਹਿਆਂ 'ਚ ਪੱਤੀਆਂ ਡੁੱਬੋ ਕੇ
ਦੱਸੀਂ ਕਿਹੜੀ-ਕਿਹੜੀ ਜਗ੍ਹਾ ਵਰਤਾਏ ਨੀ

ਹਜ਼ੂਰ ਮੇਰੇ ਰੁੱਸ ਗਏ ਤਾਂ ਦੇਖੀ ਕਾਇਨਾਤ ਦੀ
ਕਚਹਿਰੀ 'ਚ ਸ਼ਿਕਾਇਤਾਂ ਲਾਉਣੀਆਂ ਮੈਂ ਤੇਰੀਆਂ
ਕਿ ਇਹਨੇ ਸਾਡੀ ਇੱਤਰਾਂ ਦੀ ਸ਼ੀਸ਼ੀ ਡੋਲ ਦਿੱਤੀ
ਡੱਬੀ ਕੇਸਰ 'ਚੋਂ ਪੱਤੀਆਂ ਵੀ ਨੇ ਵਕੇੜੀਆਂ

ਹਾਲੇ ਵੀ ਗੱਲ ਟਾਲ਼ਦੇ, ਜੋ ਪੁੱਛਦੇ ਨੇ ਨਾਲ ਦੇ
ਅਜੇ ਵੀ ਜ਼ਿਆਦਾ ਵੇਖ ਲੈ ਨਈਂ ਹੋਈਆਂ ਦੇਰੀਆਂ

ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ
ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਮੱਸਿਆਂ ਦੀ ਰਾਤ ਨੇ ਬਰਾਤ 'ਕੱਠੀ ਕੀਤੀ
ਲੱਗੇ ਕਹਿਕਸ਼ਾਂ 'ਚ ਗੱਲ ਵੀ ਘੁਮਾਈ ਐ
ਸਾਡੇ ਕੁੱਝ ਸੂਹੀਏ ਜਿਹੜੇ ਵਹਿੰਗੀ ਨੇੜੇ ਰਹਿੰਦੇ
ਉਹਨਾਂ ਥੋੜ੍ਹੀ-ਬਹੁਤੀ ਗੱਲ ਰੁਕਵਾਈ ਐ

ਜੇ ਪਤਾ ਕੀਤੇ ਚਾਨਣੀ ਨੂੰ ਲੱਗ ਗਿਆ
ਫੇਰ ਸਾਰੇ ਅੰਬਰਾਂ 'ਚ ਜ਼ਿਕਰ ਅਸਾਂ ਦੇ ਫੈਲਣੇ
ਕਿ ਚੰਦ ਨੇ ਤਾਂ ਆਪਣੇ ਸਜਾਉਣੇ ਦਰਬਾਰ
ਤੇ ਸਿਤਾਰੇ ਹੁੱਬ-ਹੁੱਬ ਕੇ ਦਵਾਲ਼ੇ ਟਹਿਲਣੇ

ਬਹੁਤ ਪਰੇਸ਼ਾਨੀਆਂ, ਕਿ ਜੀਭਾਂ ਇਹ ਬੇਗਾਨੀਆਂ
ਨੇ ਪਾਈਆਂ ਸਾਨੂੰ ਬਹੁਤ ਘੁੰਮਣ ਘੁਮੇਰੀਆਂ

ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ
ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਉੱਡਦੇ ਪਰਿੰਦੇ ਉਹ ਵੇ ਹੌਕਾ ਜਿਹਾ ਦਿੰਦੇ
ਓ, ਵੇ ਤੁਸੀਂ ਤਾਂ ਨਈਂ ਸਾਡੇ ਬਾਰੇ ਬੋਲਦੇ
ਕਿੰਨੀ ਵਾਰੀ ਆਪਣੀ ਤਾਂ ਗੱਲ-ਬਾਤ ਹੋਈ
ਆਪਾਂ ਦੁੱਖ-ਸੁੱਖ ਰਹਿਣੇ ਆਂ ਫਰੋਲ਼ਦੇ

ਦੁਬਾਰਾ ਕਦੀਂ ਚੋਗ ਦੇ ਬਹਾਨੇ ਆਇਓ ਬੈਠਿਓ
ਤੇ ਖ਼ਾਸ ਇਸ ਮਸਲੇ 'ਤੇ ਗੱਲ ਕਰਾਂਗੇ
ਇਹ ਕਿੱਸਾ ਹਾਲੇ ਅੱਲ੍ਹੜ ਮੁਕਾਮਾਂ 'ਚ ਹੀ ਘੁੰਮਦਾ
ਤੁਹਾਡੀਆਂ ਹਿਮਾਇਤਾਂ ਨਾ' ਹੱਲ ਕਰਾਂਗੇ

ਅਜੇ ਤਾਂ ਅਫ਼ਵਾਹਾਂ ਨੇ, ਕਬੂਲ ਹੋਣਾ ਸਾਹਾਂ ਨੇ
ਅਜੇ ਤਾਂ ਸੱਚੀ ਰਾਹਾਂ ਲੰਮੀਆਂ ਬਥੇਰੀਆਂ

ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ
ਹੋ, ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਡੁੱਬੇ ਜਦੋਂ ਸੂਰਜਾਂ ਤਾਂ ਸ਼ਾਮ ਦੇ ਕੰਨਾਂ 'ਚ
ਮੈਨੂੰ ਲੱਗਦਾ ਏ ਰੋਜ਼ ਕੁੱਝ ਕਹਿੰਦਾ ਐ
ਸੁਣਿਆ ਸ਼ਰਾਬੀ ਜਿਹੇ ਬੱਦਲ਼ਾਂ ਦੇ ਨਾਲ਼ ਵੀ
ਉਹ ਗੱਲਾਂ-ਗੁੱਲਾਂ ਕਰਦਾ ਤਾਂ ਰਹਿੰਦਾ ਐ

ਸਵੇਰੇ ਤਾਂ ਸ਼ਰੀਫ਼ ਜਿਹਾ ਲੱਗੇ ਜਿੱਦਾਂ-ਜਿੱਦਾਂ
ਦੁਪਹਿਰਾਂ ਚੜ੍ਹੇ ਉਹਦਾ ਪਰਤਾਂ ਉਤਾਰ ਦਾ
ਇਹ ਖ਼ਦਸ਼ਾਂ ਹਮੇਸ਼ਾ ਹੀ ਦਿਲਾਂ ਨੂੰ ਪਿਆ ਰਹਿੰਦਾ ਐ
ਇਹਨੇ ਰਾਜ਼ ਖੋਲ੍ਹ ਦਿੱਤਾ ਹੋਣਾ ਮੇਰੇ ਪਿਆਰ ਦਾ

ਫ਼ਿਕਰ Sartaaj ਨੂੰ, ਕਿ ਸ਼ਾਮ ਦੇ ਸਿਰਾਜ ਨੂੰ
ਇਹ ਸੁਫ਼ਨੇ ਦੇ ਮਹਿਲ ਨਾ ਬਣਾ ਦੇ ਡੇਰੀਆਂ

ਗੱਲਾਂ ਹੋਣ ਕਿਤੇ ਉਹਦੀਆਂ ਤੇ ਮੇਰੀਆਂ
ਦੇਖੋ-ਦੇਖੋ ਕੌਣ ਦਿੰਦਾ ਹੱਲਾਸ਼ੇਰੀਆਂ
ਕਿ ਤੀਲੀਆਂ ਬਣਾਈਆਂ, ਤੇ ਕਹਾਣੀਆਂ ਉਡਾਈਆਂ
ਕੀਹਨੇ ਹਵਾ ਤੋਂ ਬਣਾਈਆਂ ਹਨੇਰੀਆਂ, ਹਾਂ



Credits
Writer(s): Beat Minister, Satinder Sartaaj
Lyrics powered by www.musixmatch.com

Link