Paap Ho Geya

Jeevan

ਹੋ, ਇਹਨਾਂ ਸਾਰਿਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ
ਤੁਸੀਂ ਦੱਸਿਆ ਨੀ ਸਾਥੋਂ ਕਿੱਦਾਂ ਪਾਪ ਹੋ ਗਿਆ
ਇਹਨਾਂ ਸਾਰਿਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ
ਤੁਸੀਂ ਦੱਸਿਆ ਨੀ ਸਾਥੋਂ ਕਿੱਦਾਂ ਪਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਓ, ਜਦੋਂ ਪਤਾ ਲੱਗਾ ਕੀਤੀ ਕੋਈ ਆਤਮਾ ਉਦਾਸ
ਹੋਏ, ਦੋਸ਼ ਤੇ ਬੇ-ਹੋਸ਼ ਗ਼ਮ ਖਾ ਗਏ ਅਹਿਸਾਸ

ਜਦੋਂ ਪਤਾ ਲੱਗਾ ਕੀਤੀ ਕੋਈ ਆਤਮਾ ਉਦਾਸ
ਹੋਏ, ਜੋਸ਼ ਤੇ ਬੇ-ਹੋਸ਼ ਗ਼ਸ਼ ਖਾ ਗਏ ਅਹਿਸਾਸ
ਸਾਡੇ ਜਜ਼ਬੇ ਨੂੰ ਲੱਗਾ ਬੇਕਰਾਰੀਆਂ ਦਾ ਰੋਗ
ਸਾਡੇ ਹੌਸਲੇ ਨੂੰ ਦਿੱਤਾ ਤਈਆਂ ਤਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਓ, ਖੰਖੇਰੂਆਂ ਦੀ ਲੱਗਣੀ ਸੀ ਸੇਜ ਬਾਗਾਂ 'ਚ
ਕਾਹਤੋਂ ਲਕੜਹਾਰੇ ਮੈਂ ਦਿੱਤੇ ਭੇਜ ਬਾਗਾਂ 'ਚ

ਖੰਖੇਰੂਆਂ ਦੀ ਲੱਗਣੀ ਸੀ ਸੇਜ ਬਾਗਾਂ 'ਚ
ਕਾਹਤੋਂ ਲਕੜਹਾਰੇ ਮੈਂ ਦਿੱਤੇ ਭੇਜ ਬਾਗਾਂ 'ਚ
ਸਾਥੋਂ ਦੱਸੀ ਗਈ ਸ਼ਿਕਾਰੀਆਂ ਨੂੰ ਹਿਰਨਾਂ ਦੀ ਪੈਡ
ਰੱਖਾਂ ਭੇਦਾਂ ਦਾ ਕਸਾਈ ਸਾਥੋਂ ਥਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਸਾਨੂੰ ਜਿਹੜੀਆਂ ਸਵਾਬਾਂ ਤੇ ਗ਼ਰੂਰ ਹੋਣੇ ਸੀ
ਨਾ ਸੀ ਖ਼ਬਰਾਂ ਕੇ ਇੱਦਾਂ ਵੀ ਕਸੂਰ ਹੋਣੇ ਸੀ

ਸਾਨੂੰ ਜਿਹੜੀਆਂ ਸਵਾਬਾਂ ਤੇ ਗ਼ਰੂਰ ਹੋਣੇ ਸੀ
ਨਾ ਸੀ ਖ਼ਬਰਾਂ ਕੇ ਇੱਦਾਂ ਵੀ ਕਸੂਰ ਹੋਣੇ ਸੀ
ਜਿਹੜੇ ਕੰਮ ਦੀਆਂ ਸੋਚਦੇ ਸੀ ਲਵਾਂਗੇ ਦੁਆਵਾਂ
ਦੇਖੋ ਪੁੱਠਾ ਉਹ ਤਾਂ ਸਾਡੇ ਲਈ ਸਰਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਸਾਡੇ ਮੱਠਿਆਂ ਤੇ ਇਸ ਨੇ ਕਰਾਰੀ ਮਾਰੀ ਸੱਟ
ਦਿੱਤੀ ਹਸਤੀ ਹਲੂਣ ਤੇ ਵਜੂਦ ਦਿੱਤਾ ਛੱਟ

ਸਾਡੇ ਮੱਠਿਆਂ ਤੇ ਇਸ ਨੇ ਕਰਾਰੀ ਮਾਰੀ ਸੱਟ
ਦਿੱਤੀ ਹਸਤੀ ਹਲੂਣ ਤੇ ਵਜੂਦ ਦਿੱਤਾ ਛੱਟ
ਤੌਬਾ ਤੌਬਾ ਕੀਤੀ ਫੇਰ ਨਾ ਦੁਬਾਰਾ ਹੋਣ ਦੇਣਾ
ਪਛਤਾਵਿਆਂ ਨਾਲ ਆਖਰੀ ਮਿਲਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਕਦੀ ਸੋਚਿਆ ਵੀ ਨੀ ਤੇ ਕਦੀ ਆਇਆ ਨੀ ਖਿਆਲ
ਪੈਣੇ ਜ਼ਿੰਦਗੀ 'ਚ ਸਾਨੂੰ ਇਹੋ ਜਿਹੇ ਵੀ ਸਵਾਲ

ਕਦੀ ਸੋਚਿਆ ਵੀ ਨੀ ਤੇ ਕਦੀ ਆਇਆ ਨੀ ਖਿਆਲ
ਪੈਣੇ ਜ਼ਿੰਦਗੀ 'ਚ ਸਾਨੂੰ ਇਹੋ ਜਿਹੇ ਵੀ ਸਵਾਲ
ਜੀਹਦੇ ਸ਼ੇਰ ਤੋਂ ਕਲਮ ਨੇ ਵੀ ਕੀਤੇ ਪਰਹੇਜ਼
ਖੋਰੇ ਕਿੱਦਾਂ ਇਹੋ ਕਾਗ਼ਜ਼ਾਂ ਦਾ ਛਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ

ਸਾਡੀ ਸੋਚ ਦੀਆਂ ਸਾਗਰਾਂ ਦੇ ਉੱਥੋਂ-ਉੱਥੇ ਭਾਫ਼
ਸਾਡੇ ਗੀਤਾਂ ਉੱਥੇ ਇਹਦਾ ਅਫ਼ਸੋਸ ਦਿਸੇ ਸਾਫ਼

ਸਾਡੀ ਸੋਚ ਦੀਆਂ ਸਾਗਰਾਂ ਦੇ ਉੱਥੋਂ-ਉੱਥੇ ਭਾਫ਼
ਸਾਡੇ ਗੀਤਾਂ ਉੱਥੇ ਇਹਦਾ ਅਫ਼ਸੋਸ ਦਿਸੇ ਸਾਫ਼
Sartaaj ਦੀਆਂ ਸਾਹਾਂ ਨੂੰ ਵੀ ਹੋਈਏ ਨਮੋਸ਼ੀ
ਰਾਗ ਚੰਦਰੀ ਖੁਆਰੀ ਦਾ ਅਲਾਪ ਹੋ ਗਿਆ

ਇਹਨਾਂ ਸਾਰਿਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ
ਤੁਸੀਂ ਦੱਸਿਆ ਨੀ ਸਾਥੋਂ ਕਿੱਦਾਂ ਪਾਪ ਹੋ ਗਿਆ
ਸਦਾ ਕਿਹਾ ਕੇ ਕਿਸੇ ਦਾ ਕਦੀ ਦਿਲ ਨਾ ਦੁਖਾਇਓ
ਤੇ ਉਹ ਕੰਮ ਹੁਣ ਜਾਣੇ ਸਾਥੋਂ ਆਪ ਹੋ ਗਿਆ
ਇਹਨਾਂ ਸਾਰਿਆਂ ਗੱਲਾਂ ਦੇ ਵਿੱਚ ਇੱਕ ਗੱਲ ਮਾੜੀ
ਤੁਸੀਂ ਦੱਸਿਆ ਨੀ ਸਾਥੋਂ ਕਿੱਦਾਂ ਪਾਪ ਹੋ ਗਿਆ



Credits
Writer(s): Satinder Sartaaj
Lyrics powered by www.musixmatch.com

Link