Hairani

ਪਿਛਲੇ ਜਨਮ ਚ ਮੋਤੀ ਪੁੰਨ ਮੈਂ ਕੀਤੇ ਹੋਣੇ ਆਂ,
ਮੈਨੂੰ ਇੰਜ ਲੱਗਦਾ ਏ ਨਾਲ ਤੇਰੇ ਦਿਨ ਬੀਤੇ ਹੋਣੇ ਆਂ

ਪਿਛਲੇ ਜਨਮ ਚ ਮੋਤੀ ਪੁੰਨ ਮੈਂ ਕੀਤੇ ਹੋਣੇ ਆਂ,
ਮੈਨੂੰ ਇੰਜ ਲੱਗਦਾ ਏ ਨਾਲ ਤੇਰੇ ਦਿਨ ਬੀਤੇ ਹੋਣੇ ਆਂ
ਹੁੰਦੀ ਉਦਾਸੀ ਜਦ ਕਿਦਰੇ ਵੀ ਸ਼ੀਸ਼ਾ ਤੱਕਦਾ ਮੈਂ
ਤੈਨੂੰ ਦੇਖਕੇ ਚਿੱਟਾ ਚੰਨ ਵੀ ਤਾਂ ਸ਼ਰਮਾ ਹੀ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰੇਆਂ ਕਰਮਾਂ ਚ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ

ਮੈਨੂੰ ਲੱਗਦਾ ਕੁਦਰਤ ਗੱਲਾਂ ਤੇਰੀਆਂ ਕਰਦੀ ਹੋਣੀਂ ਆਂ
ਤੇਰਾ ਪਰੀਆਂ ਦੀ ਰਾਣੀ ਵੀ ਪਾਣੀ ਭਰਦੀ ਹੋਣੀਂ ਆਂ

ਮੈਨੂੰ ਲੱਗਦਾ ਕੁਦਰਤ ਗੱਲਾਂ ਤੇਰੀਆਂ ਕਰਦੀ ਹੋਣੀ ਆਂ
ਤੇਰਾ ਪਰੀਆਂ ਦੀ ਰਾਣੀ ਵੀ ਪਾਣੀ ਭਰਦੀ ਹੋਣੀ ਆਂ
ਮੈਨੂੰ ਬਿਨਾਂ ਬੇਬੇ ਤੋਂ ਸੋਹਣਾ ਅੱਜ ਤਾਂਈ ਕਿਸੇ ਨੇ ਆਖਿਆ ਨਾ
ਮੇਰਾ ਰੰਗ ਸਾਂਵਲਾ ਫਰਕ ਸਾਡੇ ਵਿੱਚ ਪਾ ਹੀ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰੇਆਂ ਕਰਮਾਂ ਚ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ

ਸੂਰਤ ਸੀਰਤ ਓੁੱਤੇ ਰੌਣਕ ਚੰਗੇ ਵਿਚਾਰਾਂ ਦੀ,
ਤੇਰੇ ਬੋਲਾਂ ਵਿੱਚੋਂ ਪੈਂਦੀ ਏ ਨੀ ਝਲਕ ਪਿਆਰਾਂ ਦੀ

ਸੂਰਤ ਸੀਰਤ ਓੁੱਤੇ ਰੌਣਕ ਚੰਗੇ ਵਿਚਾਰਾਂ ਦੀ
ਤੇਰੇ ਬੋਲਾਂ ਵਿੱਚੋਂ ਪੈਂਦੀ ਏ ਨੀ ਝਲਕ ਪਿਆਰਾਂ ਦੀ
ਮੈਂ ਸਬਦਾਂ ਨੂੰ ਰੋਕਾਂ ਕਿਦਰੇ ਨਜਰ ਨਾ ਲੱਗ ਜਾਵੇ
ਦਿਲ ਪਰ ਕਮਲਾ ਗੀਤ ਤੇਰੇ ਹੀ ਗਾਈ ਜਾਂਦਾ ਐ
ਤੂੰ ਐਨੀ ਸੋਹਣੀ ਲਿਖਤੀ ਰੱਬ ਨੇ ਮੇਰੇਆਂ ਕਰਮਾਂ ਚ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ

ਤਾਜ ਮਹਿਲ ਤੋਂ ਸੋਹਣੇ ਨੇ ਤੇਰੀ ਪੱਗ ਦੇ ਪੇਚ ਚੰਨਾਂ
ਸ਼ੁਕਰ ਰੱਬ ਦਾ ਗਏ ਨੇ ਉਹ ਕੁੜੀ ਦੇ ਮੇਚ ਚੰਨਾਂ

ਤਾਜ ਮਹਿਲ ਤੋਂ ਸੋਹਣੇ ਨੇ ਤੇਰੀ ਪੱਗ ਦੇ ਪੇਚ ਚੰਨਾਂ
ਸ਼ੁਕਰ ਰੱਬ ਦਾ ਗਏ ਨੇ ਉਹ ਕੁੜੀ ਦੇ ਮੇਚ ਚੰਨਾਂ
ਸ਼ਹਿਰ ਤੇਰੇ ਵਿੱਚ ਹੁੰਦੀਆਂ ਗੱਲਾਂ ਬੁਲਟ ਟਰੇਨ ਦੀਆਂ
ਇੰਟਾਂਵਾਲੀ ਪਿੰਡ ਨੂੰ ਕੱਚਾ ਰਾਹ ਹੀ ਜਾਂਦਾ ਐ
ਤੂੰ ਐਨਾ ਸੋਹਣਾ ਲਿਖਤਾ ਰੱਬ ਨੇ ਮੇਰੇਆਂ ਕਰਮਾਂ ਚ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ
ਸਬਦ ਹੈਰਾਨੀ ਵਾਲਾ ਮਨ ਵਿੱਚ ਆ ਹੀ ਜਾਂਦਾ ਐ



Credits
Writer(s): Gurpreet Ittanwali
Lyrics powered by www.musixmatch.com

Link