Mehboob Ji (From “Shayar”)

ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਆਸਰਾ ਰਹੂ ਗਾ ਅਹਿਸਾਸ ਨੂੰ
ਦਿਲਾਂ ਵਿੱਚ ਦਹਿਕਦੇ ਰਹੋ

ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਆਸਰਾ ਰਹੂ ਗਾ ਅਹਿਸਾਸ ਨੂੰ
ਦਿਲਾਂ ਵਿੱਚ ਦਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ

ਚਾਹਵਾਂ ਤੋਂ ਕਰਾਇਓ, ਚਾਹੇ-ਚਾਹ ਕਰੀਂ
ਖ਼੍ਵਾਹਿਸ਼ਾਂ ਨੂੰ ਕੰਮ ਦਿਓ ਕਨੀਜ਼ ਦਾ

ਚਾਹਵਾਂ ਤੋਂ ਕਰਾਇਓ, ਚਾਹੇ-ਚਾਹ ਕਰੀਂ
ਖ਼੍ਵਾਹਿਸ਼ਾਂ ਨੂੰ ਕੰਮ ਦਿਓ ਕਨੀਜ਼ ਦਾ
ਸਧਰਾਂ ਬਣਾਇਓ ਭਾਵੇਂ ਬਾਂਹ ਦੀਆਂ
ਨਹਿਓਂ ਅਰਮਾਨ ਕਿਸੇ ਚੀਜ਼ ਦਾ

ਬੱਸ, ਹਵਾ 'ਚ ਤਸੱਵਰਾਂ ਨੂੰ ਘੋਲਕੇ
ਸਾਹਾਂ ਵਿੱਚ ਸਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਆਸਰਾ ਰਹੂ ਗਾ ਅਹਿਸਾਸ ਨੂੰ
ਦਿਲਾਂ ਵਿੱਚ ਦਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ

ਸਿਖੀਏ ਤਹਿਰੀਕ ਤਾਂ ਉਹਦੀ ਆਸ਼ਿਕੀ
ਛੱਡੀਏ ਮੁਹੱਬਤਾਂ ਨੂੰ ਮੱਪਣਾ

ਸਿਖੀਏ ਤਹਿਰੀਕ ਤਾਂ ਉਹਦੀ ਆਸ਼ਿਕੀ
ਛੱਡੀਏ ਮੁਹੱਬਤਾਂ ਨੂੰ ਮੱਪਣਾ
ਮਹਿਰਮਾਂ ਦੀ ਮਾਰ ਫੁੱਟ ਪਿਆਰਿਓ
ਰਹਿੰਦਾ ਨੇ ਖਿਆਲ ਫਿਰ ਆਪਣਾ

ਰੁੱਤਾਂ ਉੱਥੇ ਮੌਸਮਾਂ ਤੋਂ ਭਾਲਦੇ
ਫੁੱਲਾਂ ਵਾਂਗੂ ਟਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਆਸਰਾ ਰਹੂ ਗਾ ਅਹਿਸਾਸ ਨੂੰ
ਦਿਲਾਂ ਵਿੱਚ ਦਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ

ਮਾਜਰੇ ਅਨੋਖੇ 'ਸਰਤਾਜ' ਦੇ
ਜਜ਼ਬੇ ਨੂੰ ਅਵੱਲ ਹਿਫ਼ਾਜ਼ਤਾਂ

ਮਾਜਰੇ ਅਨੋਖੇ 'ਸਰਤਾਜ' ਦੇ
ਜਜ਼ਬੇ ਨੂੰ ਅਵੱਲ ਹਿਫ਼ਾਜ਼ਤਾਂ
ਮੰਗਦਾ ਖ਼ੁਮਾਰੀ ਦੀ ਸਲਾਮਤੀ
ਰੂਹਾਂ ਨਾਲ ਕਰਦਾ ਰਿਆਸਤਾਂ

ਇਸ਼ਕੇ ਦੀ ਲੋੜ ਤੋਂ ਸਰੂਰ ਲੈ
ਉਹਦੇ ਨਾਲ ਵਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ
ਆਸਰਾ ਰਹੂ ਗਾ ਅਹਿਸਾਸ ਨੂੰ
ਦਿਲਾਂ ਵਿੱਚ ਦਹਿਕਦੇ ਰਹੋ

ਖਿਆਲਾਂ ਸਾਡਿਆਂ 'ਚ, ਮਹਿਬੂਬ ਜੀ
ਇਸੇ ਤਰ੍ਹਾਂ ਮਹਿਕਦੇ ਰਹੋ



Credits
Writer(s): Beat Minister, Satinder Sartaaj
Lyrics powered by www.musixmatch.com

Link