Aulaad

ਇਹ ਕੈਸਾ ਚਮਤਕਾਰ ਹੋਇਆ?
ਇਹ ਕੈਸਾ ਚਮਤਕਾਰ ਹੋਇਆ, ਫ਼ਰਿਆਦ ਬਣਕੇ ਜੰਮਿਆ?
ਜਿਹੜੀ ਕਦੇ ਨਹੀਂ ਮਿੱਟ ਸੱਕਦੀ ਉਹ ਯਾਦ ਬਣਕੇ ਜੰਮਿਆ
ਇਹ ਜ਼ਮਾਨਾ, ਪਾਗਲ ਖ਼ਾਨਾ ਹੁਣ ਕਿਵੇਂ ਕਰੂੰ ਜੁਦਾ?

ਮੈਂ ਤੇਰੀ ਮੁਹੱਬਤ ਬਣਕੇ ਮਰਿਆ ਸੀ
ਤੇਰੀ ਔਲਾਦ ਬਣਕੇ ਜੰਮਿਆ
ਤੇਰੀ ਔਲਾਦ ਬਣਕੇ ਜੰਮਿਆ

ਮੈਂ ਪਿਛਲੇ ਜਨਮ ਤੈਨੂੰ "ਧੁੱਪ" ਕਿਹਾ, ਹੁਣ "ਛਾਂਹ" ਬੋਲਣ ਲਈ
ਮੈਂ ਤੜਪ ਰਿਹਾ, ਮੈਂ ਮਰ ਰਿਹਾ ਤੈਨੂੰ "ਮਾਂ" ਬੋਲਣ ਲਈ
ਮੈਂ ਇਹ ਨਜ਼ਾਰਾ ਮੰਗਿਆ, ਮੰਗਿਆ ਰੱਬ ਤੋਂ ਖ਼ੈਰਾਂ 'ਚ
ਤੇਰਾ ਹੱਥ ਮੇਰੇ ਵਾਲ਼ਾ 'ਚ, ਮੇਰਾ ਸਿਰ ਤੇਰੇ ਪੈਰਾਂ 'ਚ

ਤਾ-ਉਮਰ ਖ਼ੁਸ਼ਬੂ ਤੇਰੀ ਰੂਹ ਨੂੰ ਉਹ ਬਾਗ਼ ਬਣਕੇ ਜੰਮਿਆ
ਮੈਂ ਤੇਰੀ ਮੁਹੱਬਤ ਬਣਕੇ ਮਰਿਆ ਸੀ
ਤੇਰੀ ਔਲਾਦ ਬਣਕੇ ਜੰਮਿਆ
ਤੇਰੀ ਔਲਾਦ ਬਣਕੇ ਜੰਮਿਆ

ਸੱਚੇ ਇਸ਼ਕ ਦੇ ਅੰਦਰ ਕਦੇ ਹਨੇਰਾ ਨਹੀਂ ਹੋ ਸਕਦਾ
ਸੱਚੇ ਇਸ਼ਕ ਦੇ ਅੰਦਰ ਕਦੇ ਹਨੇਰਾ ਨਹੀਂ ਹੋ ਸਕਦਾ
ਜੋ ਕਹਿੰਦੇ ਸੀ, "ਤੂੰ ਮੇਰੀ ਨਹੀਂ, ਮੈਂ ਤੇਰਾ ਨਹੀਂ ਹੋ ਸਕਦਾ"

ਉਹ ਅੱਗ ਲਾਉਣ ਵਾਲ਼ਿਆ ਲਈ ਮੈਂ ਸੈਲਾਬ ਬਣਕੇ ਜੰਮਿਆ
ਮੈਂ ਤੇਰੀ ਮੁਹੱਬਤ ਬਣਕੇ ਮਰਿਆ ਸੀ
ਤੇਰੀ ਔਲਾਦ ਬਣਕੇ ਜੰਮਿਆ
ਤੇਰੀ ਔਲਾਦ ਬਣਕੇ ਜੰਮਿਆ



Credits
Writer(s): Jaani
Lyrics powered by www.musixmatch.com

Link