Phull Te Khushbo (From "Shayar")

ਪੈਲੀ ਵਾਹੁੰਦਾ ਸਪੁੱਤਰ ਜ਼ਮੀਨ ਦਾ ਜੀ
ਦੂਰੋਂ ਬੋਲ ਸੁਣਕੇ ਓਹ ਬੇਤਾਬ ਹੋਇਆ
ਟੱਲੀ ਬਲਦ ਦੀ ਤੇ ਧਰਤੀ ਧੜਕਦੀ 'ਚੋਂ
ਅੱਲ੍ਹੜ ਸੋਹਲ ਜ਼ਜ਼ਬਾਤਾਂ ਓਹ ਰਬਾਬ ਹੋਇਆ
ਆਹ ਲੱਗੀ ਨੈਣਾ ਨੂੰ ਚੇਟਕ ਦੀਦਾਰ ਦੀ
ਤੇ ਹੁਸਨੋ-ਨੂਰ ਨੂੰ ਦੇਖਣ ਦਾ ਖ਼ਵਾਬ ਹੋਇਆ
ਏਦਾਂ ਰੂਹਾਂ ਦੀ ਮਹਿਕ ਨੂੰ ਭਾਲਦਾ ਜੀ
ਓਹ ਤਾਂ ਆਪੇ ਹੀ ਜੀਕਣ ਗ਼ੁਲਾਬ ਹੋਇਆ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਬੱਦਲਾਂ ਨੇ ਬੰਦੋਬਸਤ ਵੀ
ਕੀਤੇ ਨੇ ਉਮਦਾ ਸਾਰੇ
ਧੁੱਪ ਹੋਰੀ ਲਾਉਣ ਕਨਾਤਾਂ
ਮੌਸਮ ਵੀ ਗਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਏਹ ਜੋ ਵੀ ਆਲਮ ਬਣਿਆਂ
ਸੇਹਰਾ ਤਾਂ ਦਿਲ ਨੂੰ ਜਾਂਦਾ
ਹਸਰਤ ਚੰਦੋਆ ਤਣਿਆਂ
ਸੇਹਰਾ ਤਾਂ ਦਿਲ ਨੂੰ ਜਾਂਦਾ

ਏਹ ਜੋ ਵੀ ਆਲਮ ਬਣਿਆਂ
ਸੇਹਰਾ ਤਾਂ ਦਿਲ ਨੂੰ ਜਾਂਦਾ
ਹਸਰਤ ਚੰਦੋਆ ਤਣਿਆਂ
ਸੇਹਰਾ ਤਾਂ ਦਿਲ ਨੂੰ ਜਾਂਦਾ

ਜਜ਼ਬੇ ਨੂੰ ਸੁਰਖ਼ ਜੇਹਾ ਕੋਈ
ਜਾਮਾਂ ਪਹਿਨਾਉਣ ਲੱਗੇ ਨੇ

ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ
ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ

ਅੰਬਰੋਂ ਕੋਈ ਨਗਮਾਂ ਆਇਆ
ਹਰਕਤ ਵਿੱਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ
ਹਰਕਤ ਵਿੱਚ ਆ ਗਏ ਸਾਰੇ

ਅੰਬਰੋਂ ਕੋਈ ਨਗਮਾਂ ਆਇਆ
ਹਰਕਤ ਵਿੱਚ ਆ ਗਏ ਸਾਰੇ
ਐਸਾ ਐਲਾਨ ਸੁਣਾਇਆ
ਹਰਕਤ ਵਿੱਚ ਆ ਗਏ ਸਾਰੇ

ਲੱਗਦਾ ਅਸਾਂ ਦੇ ਰਾਹ 'ਤੇ
ਮਹਿਕਾਂ ਛੜਕਾਉਣ ਲੱਗੇ ਨੇ

ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ
ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ

ਇੱਕ ਪਾਸੇ ਖ਼ੁਸ਼-ਖ਼ੁਸ਼ ਜਿਹੀਆਂ
ਲੱਗੀਆਂ ਅਹਿਸਾਸ ਦੁਕਾਨਾਂ
ਇੱਕ ਪਾਸੇ ਸ਼ਰਬਤ ਲੈ ਕੇ
ਖੜ੍ਹੀਆਂ ਖ਼ੁਦ ਆਪ ਨੇ ਸ਼ਾਨਾਂ

ਇੱਕ ਪਾਸੇ ਖ਼ੁਸ਼-ਖ਼ੁਸ਼ ਜਿਹੀਆਂ
ਲੱਗੀਆਂ ਅਹਿਸਾਸ ਦੁਕਾਨਾਂ
ਇੱਕ ਪਾਸੇ ਸ਼ਰਬਤ ਲੈ ਕੇ
ਖੜ੍ਹੀਆਂ ਖ਼ੁਦ ਆਪ ਨੇ ਸ਼ਾਨਾਂ

ਅੱਖੀਆਂ 'ਚੋਂ ਇਸ਼ਕ ਖ਼ੁਮਾਰੀ
ਲੱਗਦਾ ਵਰਤਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਸ਼ੈਯਰਾਂ ਨੂੰ ਖ਼ਾਸ ਤੌਰ 'ਤੇ
ਇਸ ਮੌਕੇ ਸੱਦਿਆ ਲੱਗਦਾ
ਖਿਆਲਾਂ ਦਾ ਕੁੱਲ ਸਰਮਾਇਆ
ਪੌਣਾਂ 'ਤੇ ਲੱਦਿਆ ਲੱਗਦਾ

ਸ਼ੈਯਰਾਂ ਨੂੰ ਖ਼ਾਸ ਤੌਰ 'ਤੇ
ਇਸ ਮੌਕੇ ਸੱਦਿਆ ਲੱਗਦਾ
ਖਿਆਲਾਂ ਦਾ ਕੁੱਲ ਸਰਮਾਇਆ
ਪੌਣਾਂ 'ਤੇ ਲੱਦਿਆ ਲੱਗਦਾ

ਸੁਣਿਓਂ Sartaaj ਹੋਰੀ ਵੀ
ਹੁਣ ਕੁੱਛ ਫਰਮਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ

ਬੱਦਲਾਂ ਨੇ ਬੰਦੋਬਸਤ ਵੀ
ਕੀਤੇ ਨੇ ਉਮਦਾ ਸਾਰੇ
ਧੁੱਪ ਹੋਰੀ ਲਾਉਣ ਕਨਾਤਾਂ
ਮੌਸਮ ਵੀ ਗਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ
ਧਰਤੀ ਤੋਂ ਲਈ ਇਜਾਜ਼ਤ
ਸੁਫ਼ਨੇ ਰੰਗਵਾਉਣ ਲੱਗੇ ਨੇ

ਫ਼ੁੱਲ ਤੇ ਖ਼ੁਸ਼ਬੋ ਅੱਜ ਮਿਲ਼ਕੇ
ਮਹਿਫ਼ਿਲ ਕਰਵਾਉਣ ਲੱਗੇ ਨੇ



Credits
Writer(s): Beat Minister, Satinder Sartaaj
Lyrics powered by www.musixmatch.com

Link